Honda WR-V ਨੂੰ ASEAN NCAP ਕ੍ਰੈਸ਼ ਟੈਸਟ ’ਚ ਮਿਲੀ 5 ਸਟਾਰ ਰੇਟਿੰਗ

01/21/2023 1:18:30 PM

ਆਟੋ ਡੈਸਕ– Honda WR-V ਨੂੰ ASEAN NCAP ਕ੍ਰੈਸ਼ ਟੈਸਟ ’ਚ 5 ਸਟਾਰ ਰੇਟਿੰਗ ਮਿਲੀ ਹੈ। Honda WR-V ਨੇ ਕੁੱਲ 77.07 ਅੰਕ ਹਾਸਿਲ ਕੀਤੇ ਹਨ। ਇਸ ਨਿਊ ਜਨਰੇਸ਼ਨ ਮਾਡਲ ’ਚ Honda WR-V 6 ਏਅਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ, ਪ੍ਰੀਟੈਂਸ਼ਨਰ ਸੀਟ ਬੈਲਟ ਵਰਗੇ ਐਡਵਾਂਸ ਸੇਫਟੀ ਫੀਚਰਜ਼ ਮਿਲਦੇ ਹਨ। ਇਸ ਐੱਸ.ਯੂ.ਵੀ. ’ਚ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਲੈਨ ਸਪੋਰਟ ਅਤੇ ਅਡਾਪਟਿਵ ਕਰੂਜ਼ ਕੰਟਰੋਲ ਅਤੇ ਆਟੋਮੈਟਿਕ ਹਾਈ ਬੀਮ ਸਹਾਇਕ ਹਾਈਵੇ ਸਿਸਟਮ ਵਰਗੀਆਂ ਸਹਾਇਤਾ ਤਕਨੀਕਾਂ ਵੀ ਦਿੱਤੀਆਂ ਗਈਆਂ ਹਨ। 

 

ਕਿੰਨੇ ਅੰਕ ਮਿਲੇ

Honda WR-V ਨੂੰ ਐਡਲਟ ਆਕਿਊਪੇਂਟ ਪ੍ਰੋਟੈਕਸ਼ਨ ਲਈ 34.26 ਅੰਕ ਅਤੇ ਚਾਈਲਡ ਆਕਿਊਪੇਂਟ ਪ੍ਰੋਟੈਕਸ਼ਨ ਅਸੈਸਮੈਂਟ ਕੈਟੇਗਰੀ ਲਈ 16.78 ਅੰਕ ਮਿਲੇ ਹਨ। ਇਸਨੇ ਸੇਫਟੀ ਅਸਿਸਟ ਲਈ 15.58 ਅੰਕ ਅਤੇ ਮੋਟਰਸਾਈਕਲਿਸਟ ਸੁਰੱਖਿਆ ਸ਼੍ਰੇਣੀ ਲਈ 10.45 ਅੰਕ ਹਾਸਿਲ ਕੀਤੇ। 

PunjabKesari

ASEAN NCAP ’ਚ ਜਿਸ ਐੱਸ.ਯੂ.ਵੀ. ਦੀ ਟੈਸਟਿੰਗ ਕੀਤੀ ਗਈ, ਉਸ ਵਿਚ 4 ਏਅਰਬੈਗ, ਇਲੈਕਟ੍ਰੋਨਿਕ ਸਟੇਬਿਲਟੀ ਕੰਟਰੋਲ, ਐਂਟੀ-ਲਾਕ ਬ੍ਰੇਕਿੰਗ ਸਿਸਟਮ, ਫਰੰਟ ਪਸੰਜਰ ਲਈ ਸੀਟਬੈਲਟ ਰਿਮਾਇੰਡਰ ਸਿਸਟਮ ਅਤੇ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਤਕਨੀਕ ਮਿਲਦੀ ਹੈ। 


Rakesh

Content Editor

Related News