ਜਲਦ ਆਏਗੀ ਹੋਂਡਾ ਦੀ ਤਿੰਨ ਪਹੀਆਂ ਵਾਲੀ ਬਾਈਕ

04/29/2019 12:40:48 PM

ਆਟੋ ਡੈਸਕ– ਹੋਂਡਾ ਬਹੁਤ ਜਲਦੀ ਥ੍ਰੀ-ਵ੍ਹੀਲਰ ਬਾਈਕ ਲਿਆਉਣ ਵਾਲੀ ਹੈ। ਕੰਪਨੀ ਨੇ ਸਭ ਤੋਂ ਪਹਿਲਾਂ 2015 ਦੇ ਟੋਕੀਓ ਮੋਟਰ ਸ਼ੋਅ ’ਚ ਇਸ ਬਾਈਕ ਨੂੰ ਸ਼ੋਕੇਸ ਕੀਤਾ ਸੀ। ਹੁਣ ਫਾਈਨਲੀ ਕੰਪਨੀ ਦੀ ਯੂਰਪੀਅਨ ਦਫਤਰ ਤੋਂ ਇਸ ਬਾਈਕ ਦਾ ਪੇਟੈਂਟ ਮਿਲ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਨਿਓਇੰਗ ਬਹੁਤ ਕੁਝ ਯਾਮਾਹਾ ਨਿਕੇਨ ਨਾਲ ਮਿਲਦੀ-ਜੁਲਦੀ ਹੈ। 874cc ਇਨਲਾਈਨ ਥ੍ਰੀ ਸਿਲੰਡਰ ਮੋਟਰ ਨਾਲ ਲੈਸ ਯਾਮਾਹਾ ਨਿਕੇਨ ਨੂੰ ਸਪੋਰਟ ਬਾਈਕ ਵਾਂਗ 45 ਡਿਗਰੀ ਤਕ ਝੁਕਾਇਆ ਜਾ ਸਕਦਾ ਹੈ। 

PunjabKesari

ਤੁਹਾਨੂੰ ਦੱਸ ਦੇਈਏ ਕਿ ਯਾਮਾਹਾ ਨਿਕੇਨ 6 ਸਪੀਡ ਗਿਅਰਬਾਕਸ ਨਾਲ ਲੈਸ ਸੀ ਅਤੇ ਇਸ ਦਾ ਇੰਜਣ 111.8 bhp ਦੀ ਪਾਵਰ ਅਤੇ 87.5 Nm ਦਾ ਟਾਰਕ ਪੈਦਾ ਕਰਦਾ ਹੈ। ਗੱਲ ਕਰਦੇ ਹਾਂ ਹੋਂਡਾ ਨਿਓਇੰਗ ਦੀ, ਇਸ ਬਾਈਕ ’ਚ ਫਰੰਟ ’ਚ ਦੋ ਪਹੀਏ ਦਿੱਤੇ ਗਏ ਹਨ ਅਤੇ ਪਿੱਛੇ ਇਕ ਪਹੀਆ ਦਿੱਤਾ ਗਿਆ ਹੈ। ਬਾਈਕ ਦਾ ਇੰਜਣ ਵੀ ਇਸ ਨਾਲ ਜੁੜਿਆ ਹੋਇਆ ਹੈ। ਇਸ ਬਾਈਕ ’ਚ ਉਸੇ ਇੰਜਣ ਦੀ ਵਰਤੋਂ ਕੀਤੀ ਗਈ ਹੈ ਜੋ ਹੋਂਡਾ ਗੋਲਡ ਵਿੰਗ ਬਾਈਕ ’ਚ ਕੀਤੀ ਗਈ ਸੀ। 


Related News