Honda ਦੀ ਮਿੰਨੀ ਬਾਈਕ NAVI ਦੀ ਹੋਈ ਰਿਕਾਡ ਤੋੜ ਵਿਕਰੀ

03/23/2017 4:33:03 PM

ਜਲੰਧਰ- ਹੌਂਡਾ ਦੀ ਮਿੰਨੀ ਬਾਈਕ ਦਾ ਜਲਵਾ ਲਾਂਚ ਤੋਂ ਬਾਅਦ ਹੁਣ ਤੱਕ ਕਾਇਮ ਹੈ। ਹੌਂਡਾ ਮੋਟਰਸਾਇਕਲ ਐਂਡ ਸਕੂਟਰ ਇੰਡਿਆ (HMSI) ਦੇ ਮੁਤਾਬਕ ,ਹੌਂਡਾ ਨਵੀਂ ਨੇ ਲਾਂਚ ਤੋਂ ਹੁਣ ਤੱਕ 60,000 ਯੂਨਿਟਸ ਦੀ ਰਿਕਾਰਡ ਤੋੜ ਵਿਕਰੀ ਕੀਤੀ ਹੈ। ਦਰਅਸਲ ਟੀਚਾ 50,000 ਯੂਨਿਟਸ ਵੇਚਣ ਦੀ ਰੱਖਿਆ ਗਿਆ ਸੀ, ਪਰ ਇਸ ਮਿੰਨੀ ਬਾਇਕ ਨੇ ਲੋਕਾਂ ਦੇ ਦਿਲਾਂ ''ਚ ਜਗ੍ਹਾ ਬਣਾਉਂਦੇ ਹੋਏ ਇਹ ਗਿਣਤੀ ਆਪਣੇ ਨਾਮ ਕੀਤੀ ਹੈ।

ਦੱਸ ਦਈਏ ਕਿ ਸਾਲ 2016 ਆਟੋ ਐਕਸਪੋ ''ਚ ਕੰਪਨੀ ਨੇ ਪ੍ਰੋਡਕਸ਼ਨ ਦੇ ਪਹਿਲੇ ਸਾਲ ਇਸਦੇ  2,000 ਯੂਨਿਟਸ ਵੇਚਣ ਦਾ ਟੀਚਾ ਤੈਅ ਕੀਤਾ ਸੀ। ਫਰਵਰੀ 2016 ''ਚ ਲਾਂਚ ਹੋਈ ਨੇਵੀ ਨੇ ਹੁਣ ਤੱਕ 60,000 ਯੂਨਿਟਸ ਵੇਚ ਦਿੱਤੇ ਹਨ। HMSI ਦੇ ਸੀਨੀਅਰ ਵੀ. ਪੀ (ਸੇਲਸ ਐਂਡ ਮਾਰਕੀਟਿੰਗ) ਵਾਈਜ਼ ਐੱਸ ਗੁਲੇਰਿਆ ਨੇ ਪਤਰਕਾਰਾਂ ਨੂੰ ਦੱਸਿਆ ਕਿ ਨਵੀ ਨੇ 50,000 ਟੀਚਾ ਅੱਗੇ ਵੱਧ ਕੇ 60,000 ਵਿਕਰੀ ਦਾ ਰਿਕਾਰਡ ਬਣਾਇਆ।


Related News