ਗਾਹਕਾਂ ਦੀ ਸੁਵਿਧਾ ਲਈ ਹੋਂਡਾ ਮੋਟਰਸਾਈਕਲ ਲਿਆਈ ਨਵੀਂ ਫਾਈਨਾਂਸ ਸਕੀਮ

4/16/2021 5:33:41 PM

ਆਟੋ ਡੈਸਕ– ਇਸ ਮੁਸ਼ਕਲ ਸਮੇਂ ’ਚ ਹੋਂਡਾ ਮੋਟਰਸਾਈਕਲ ਨਵੇਂ ਵਾਹਨ ਦੀ ਖਰੀਦ ਨੂੰ ਆਸਾਨ ਬਣਾਉਣ ਲਈ ਨਵੀਂ ਫਾਈਨਾਂਸ ਸਕੀਮ ਅਤੇ ਘੱਟ ਡਾਊਨ ਪੇਮੈਂਟ ਆਦਿ ਸੁਵਿਧਾਵਾਂ ਲੈ ਕੇ ਆਈ ਹੈ। ਦੱਸ ਦੇਈਏ ਕਿ ਪਿਛਲਾ ਵਿੱਤੀ ਸਾਲ ਵਾਹਨ ਵਿਕਰੀ ਦੇ ਲਿਹਾਜ ਨਾਲ ਓਨਾ ਚੰਗਾ ਨਹੀਂ ਰਿਹਾ, ਅਜਿਹੇ ’ਚ ਕੰਪਨੀ ਹੁਣ ਇਸ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ। ਹੋਂਡਾ ਹੁਣ ਸਿਰਫ 6.5 ਫੀਸਦੀ ਦੀ ਦਰ ’ਤੇ ਲੋਨ ਮੁਹੱਈਆ ਕਰਵਾ ਰਹੀ ਹੈ। ਇਸ ਤੋਂ ਇਲਾਵਾ ਕਿਸੇ ਵੀ ਬਾਈਕ ਜਾਂ ਸਕੂਟਰ ਨੂੰ ਫਾਈਨਾਂਸ ਕਰਵਾਉਣ ਲਈ ਪ੍ਰੋਸੈਸਿੰਗ ਫੀਸ ਅਤੇ ਡਾਕਿਊਮੈਂਟੇਸ਼ਨ ਚਾਰਜ ਵੀ ਹੁਣ ਕੰਪਨੀ ਦੁਆਰਾ ਨਹੀਂ ਲਿਆਇਆ ਜਾਵੇਗਾ। 

ਹੋਂਡਾ ਦਾ ਕਹਿਣਾ ਹੈ ਕਿ ਉਹ ਸਭ ਤੋਂ ਘੱਟ 1100 ਰੁਪਏ ਦੀ ਡਾਊਨ ਪੇਮੈਂਟ ਦੀ ਸੁਵਿਧਾ ਦੇ ਰਹੀ ਹੈ। ਇਸ ਤੋਂ ਵਧੇਰੇ ਜਾਣਕਾਰੀ ਤੁਸੀਂ ਕੰਪਨੀ ਦੀ ਡੀਲਰਸ਼ਿਪ ਤੋਂ ਪ੍ਰਾਪਤ ਕਰ ਸਕਦੇ ਹੋ, ਹਾਲਾਂਕਿ ਕੰਪਨੀ ਫਾਈਨਾਂਸ ਸਕੀਮ ’ਚ ਅਜੇ ਥੋੜ੍ਹਾ-ਬਹੁਤ ਬਦਲਾਅ ਵੀ ਕਰ ਸਕਦੀ ਹੈ। 


Rakesh

Content Editor Rakesh