ਹੋਂਡਾ ਦੇ 350cc ਮੋਟਰਸਾਈਕਲ ਦੀ ਡਿਲਿਵਰੀ ਭਾਰਤ ’ਚ ਸ਼ੁਰੂ, ਬੁਲੇਟ ਨਾਲ ਹੋਵੇਗਾ ਮੁਕਾਬਲਾ

Friday, Oct 23, 2020 - 06:32 PM (IST)

ਹੋਂਡਾ ਦੇ 350cc ਮੋਟਰਸਾਈਕਲ ਦੀ ਡਿਲਿਵਰੀ ਭਾਰਤ ’ਚ ਸ਼ੁਰੂ, ਬੁਲੇਟ ਨਾਲ ਹੋਵੇਗਾ ਮੁਕਾਬਲਾ

ਆਟੋ ਡੈਸਕ– ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਆਪਣੇ ਰੈਟਰੋ ਸਟਾਈਲਿੰਗ ਮੋਟਰਸਾਈਕਲ H'Ness CB350 ਦੀ ਡਿਲਿਵਰੀ ਭਾਰਤ ’ਚ ਸ਼ੁਰੂ ਕਰ ਦਿੱਤੀ ਹੈ। ਇਸ ਮੋਟਰਸਾਈਕਲ ਨੂੰ ਜਿਨ੍ਹਾਂ ਗਾਹਕਾਂ ਨੇ ਸਭ ਤੋਂ ਪਹਿਲਾਂ ਬੁੱਕ ਕੀਤਾ ਸੀ, ਉਹ ਹੁਣ ਇਸ ਮੋਟਰਸਾਈਕਲ ਦੀ ਰਾਈਡਿੰਗ ਦਾ ਮਜ਼ਾ ਇਸ ਤਿਉਹਾਰੀ ਸੀਜ਼ਨ ’ਚ ਲੈ ਸਕਣਗੇ। ਹੋਂਡਾ ਇਸ ਰੈਟਰੋ ਸਟਾਈਲ ਵਾਲੇ CB350 ਮੋਟਰਸਾਈਕਲ ਨੂੰ ਹੋਂਡਾ ਦੇ ਬਿਗਵਿੰਗ ਨੈੱਟਵਰਕ ਰਾਹੀਂ ਵੇਚ ਰਹੀ ਹੈ। ਇਸ ਪ੍ਰੀਮੀਅਮ ਮੋਟਰਸਾਈਕਲ ਨੂੰ ਤੁਸੀਂ 5000 ਰੁਪਏ ਦੀ ਟੋਕਨ ਰਾਸ਼ੀ ਦੇ ਕੇ ਚਾਹੋ ਤਾਂ ਬੁੱਕ ਕਰ ਸਕਦੇ ਹੋ। 
ਇਸ ਦੇ DLX ਮਾਡਲ ਦੀ ਕੀਮਤ 1.85 ਲੱਖ ਰੁਪਏ ਅਤੇ DLX Pro ਮਾਡਲ ਦੀ ਕੀਮਤ 1.90 ਲੱਖ ਰੁਪਏ ਰੱਖੀ ਗਈ ਹੈ। ਭਾਰਤੀ ਬਾਜ਼ਾਰ ’ਚ ਹੋਂਡਾ ਹਾਈਨੈਸ CB 350 ਦਾ ਰਾਇਲ ਐਨਫੀਲਡ ਲਾਸਿਕ 350, ਜਾਵਾ ਮੋਟਰਸਾਈਕਲ ਅਤੇ ਬੇਨੇਲੀ ਇੰਪੀਰੀਅਲ 400 ਵਰਗੇ ਮੋਟਰਸਾਈਕਲਾਂ ਨਾਲ ਮੁਕਾਬਲਾ ਹੋਵੇਗਾ। 

ਇੰਜਣ
Honda H'Ness CB350 ’ਚ 348 ਸੀਸੀ ਦਾ ਸਿੰਗਲ ਸਿਲੰਡਰ, ਫਿਊਲ ਇੰਜੈਕਟਿਡ, ਏਅਰ ਕੂਲਡ ਇੰਜਣ ਲੱਗਾ ਹੈ ਜਿਸ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਹ ਇੰਜਣ 20.8 ਐੱਚ.ਪੀ. ਦੀ ਪਾਵਰ ਅਤੇ 30 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 

ਚੁਨਿੰਦਾ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ Honda H'Ness CB350 ’ਚ ਬਲੂਟੂਥ ਕੁਨੈਕਟੀਵਿਟੀ ਦੀ ਸੁਵਿਧਾ ਦਿੱਤੀ ਗਈ ਹੈ। ਤੁਸੀਂ ਆਪਣੇ ਸਮਾਰਟਫੋਨ ਨੂੰ ਇਸ ਦੇ ਮੀਟਰ ਦੇ ਨਾਲ ਕੁਨੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਬੈਟਰੀ ਹੈਲਥ ਮਾਨੀਟਰ, ਆਲ ਐੱਲ.ਈ.ਡੀ. ਲਾਈਟਨਿੰਗ ਸਿਸਟਮ ਅਤੇ ਵੌਇਸ ਕੰਟਰੋਲ ਸਿਸਟਮ ਦੀ ਵੀ ਸੁਵਿਧਾ ਇਸ ਵਿਚ ਮਿਲਦੀ ਹੈ। ਡਿਊਲ ਹਾਰਨ ਇਸ ਵਿਚ ਕੰਪਨੀ ਵਲੋਂ ਹੀ ਲਗਾਏ ਗਏ ਹਨ। 


author

Rakesh

Content Editor

Related News