ਭਾਰਤ ''ਚ ਲਾਂਚ ਹੋ ਸਕਦੀ ਹੈ ਹੌਂਡਾ ਦੀ ਇਹ ਸ਼ਾਨਦਾਰ ਕਾਰ
Saturday, May 14, 2016 - 03:56 PM (IST)

ਜਲੰਧਰ— ਹਾਲ ਹੀ ''ਚ ਬੀਜਿੰਗ ਮੋਟਰ ਸ਼ੋਅ 2016 ''ਚ ਹੌਂਡਾ ਨੇ ਨਵੀਂ ਸਿਵਿਕ ਨੂੰ ਪੇਸ਼ ਕੀਤਾ ਹੈ ਅਤੇ ਹੁਣ ਅਜਿਹਾ ਲਗਦਾ ਹੈ ਕਿ ਜਲਦ ਹੀ ਇਹ ਕਾਰ ਭਾਰਤੀ ਬਾਜ਼ਾਰ ''ਚ ਵੀ ਦਸਤਕ ਦਵੇਗੀ। ਆਟੋਕਾਰ ਇੰਡੀਆ ਦੀ ਰਿਪੋਰਟ ਮੁਤਾਬਕ ਹੌਂਡਾ ਸਿਟੀ ਅਤੇ ਅਕਾਰਡ ਦੇ ਵਿਚਕਾਰ ਇਕ ਵਾਰ ਫਿਰ ਸਿਵਿਕ ਸੈਡਾਨ ਪੇਸ਼ ਕੀਤੀ ਜਾਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੌਂਡਾ 9ਵੀਂ ਪੀੜ੍ਹੀ ਦੀ ਸਿਵਿਕ ਨੂੰ ਭਾਰਤ ''ਚ ਲੈ ਕੇ ਆਵੇਗੀ।
ਲੇਟੈਸਟ ਰਿਪੋਰਟ ਮੁਤਾਬਕ ਸ਼ਹਿਰੀ ਲੋਕਾਂ ਲਈ ਸਿਵਿਕ ਇਕ ਆਪਸ਼ਨ ਹੋਵੇਗਾ, ਖਾਸ ਕਰ ਉਨ੍ਹਾਂ ਲੋਕਾਂ ਲਈ ਜੋ ਆਪਣੀ ਕਾਰ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹਨ। ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਉਪਲੱਬਧ ਨਹੀਂ ਹੈ ਕਿ ਕੰਪਨੀ ਇਸ ਨੂੰ ਕਦੋਂ ਤੱਕ ਭਾਰਤ ''ਚ ਲਾਂਚ ਕਰੇਗੀ ਪਰ ਨਿਊਜ਼ ਰਿਪੋਰਟ ਮੁਤਾਬਕ ਨਵੀਂ ਸਿਵਿਕ ਸਿਤੰਬਰ ''ਚ ਲਾਂਚ ਹੋ ਸਕਦੀ ਹੈ।
ਨਵੀਂ ਹੌਂਡਾ ਸਿਵਿਕ ਦੇ ਫੀਚਰ ਬਾਰੇ ਗੱਲ ਕਰੀਏ ਤਾਂ ਇਸ ਕਾਰ ''ਚ 17 ਇੰਚ ਦੇ ਟਾਇਰਸ,ਦੋਨ੍ਹਾਂ ਪਾਸੇ ਪਤਲੀ ਐੱਲ. ਈ. ਡੀ ਹੈੱਡਲਾਇਟਾਂ ਲੱਗੀਆਂ ਹਨ। ਪਿੱਛੇ ਦੀ ਵੱਲ ਐੱਲ. ਈ. ਡੀ ਟੇਲਲੈਂਪਸ ਦਿੱਤੇ ਗਏ ਹਨ। ਇਹ ਕਾਰ ਪਹਿਲਾਂ ਤੋਂ ਕਿਤੇ ਜ਼ਿਆਦਾ ਅਗ੍ਰੇਸੀਵ ਨਜ਼ਰ ਆਉਂਦੀ ਹੈ। ਕੈਬਨ ''ਚ ਧਿਆਨ ਦਈਏ ਤਾਂ ਨਵੀਂ ਸਿਵਿਕ ''ਚ ਸਟਾਈਲਿਸ਼ ਡੈਸ਼ਬੋਰਡ ਦਿੱਤਾ ਗਿਆ ਹੈ। ਇਸ ਕਾਰ ''ਚ ਟਚ-ਸਕ੍ਰੀਨ ਡਿਸਪਲੇ ਲੱਗੀ ਹੈ, ਜੋ ਐਪਲ ਕਾਰ-ਪਲੇਅ ਅਤੇ ਐਂਡ੍ਰਾਇਡ ਆਟੋ ਨੂੰ ਸਪੋਰਟ ਕਰੇਗੀ। ਡਿਊਲ ਜੋਨ ਕਲਾਇਮੇਟ ਕੰਟਰੋਲ ਏ. ਸੀ ਦੇ ਕੰਟ੍ਰੋਲਸ ਵੀ ਇਸ ਸਿਸਟਮ ''ਤੇ ਦਿੱਤੇ ਗਏ ਹਨ। ਸੇਫਟੀ ਲਈ ਇਸ ''ਚ ਏ. ਬੀ. ਐੱਸ ਦੇ ਨਾਲ ਈ. ਬੀ. ਡੀ , ਕੋਲਾਇਜਨ ਮਿਟੀਗੇਸ਼ਨ ਬ੍ਰੇਕਿੰਗ, ਰੋਡ ਡਿਪਾਰਚਰ ਮਿਟੀਗੇਸ਼ਨ ਅਤੇ ਲੇਨ ਕੀਪਿੰਗ ਅਸਿਸਟ ਜਿਹੇਂ ਫੀਚਰ ਦਿੱਤੇ ਗਏ ਹਨ।
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਨੂੰ ਅੰਤਰਰਾਸ਼ਟਰੀ ਬਾਜ਼ਾਰ ''ਚ 1.8 ਲਿਟਰ ਅਤੇ 2.0 ਲਿਟਰ ਦੇ ਇੰਜਣ ''ਚ ਪੇਸ਼ ਕੀਤਾ ਗਿਆ ਹੈ। ਭਾਰਤ ਆਉਣ ਵਾਲੀ ਸਿਵਿਕ ਨੂੰ ਲੈ ਕੇ ਸੰਭਾਵਨਾ ਹੈ ਕਿ ਇਸ ''ਚ ਪਟਰੋਲ ਇੰਜਣ ਤੋਂ ਇਲਾਵਾ 1.5 ਲਿਟਰ ਜਾਂ 1.6 ਲਿਟਰ ਦਾ ਡੀਜ਼ਲ ਇੰਜਣ ਵੀ ਦਿੱਤਾ ਜਾਵੇਗਾ। ਇਸ ''ਚ ਮੈਨੂਅਲ ਗਿਅਰਬਾਕਸ ਨਾਲ ਸੀ. ਵੀ. ਟੀ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਵੀ ਮਿਲੇਗਾ। ਭਾਰਤ ''ਚ ਇਸ ਦੇ ਜਲਦ ਹੀ ਲਾਂਚ ਹੋਣ ਦੀ ਸੰਭਾਵਨਾ ਹੈ।
ਲਾਂਚਿੰਗ ਤੋਂ ਬਾਅਦ ਇਸ ਦਾ ਮੁਕਾਬਲਾ ਟੋਯੋਟਾ ਦੀ ਕੋਰੋਲਾ, ਫਾਕਸਵੇਗਨ ਜੇਟਾ ਅਤੇ ਸ਼ੇਵਰਲੇ ਕਰੂਜ ਨਾਲ ਹੋਵੇਗਾ।