High Demand : HONDA ਦੀ ਇਸ ਕਾਰ ਨੂੰ ਖਰੀਦਣ ਲਈ ਕਰਨਾ ਪਵੇਗਾ ਤਿੰਨ ਮਹੀਨਿਆਂ ਦਾ ਇੰਤਜ਼ਾਰ

04/20/2017 1:07:52 PM

ਜਲੰਧਰ- ਹੌਂਡਾ ਨੇ ਕੁੱਝ ਮਹੀਨੇ ਪਹਿਲਾਂ ਹੀ ਸਿਟੀ ਦਾ ਅਪਡੇਟਡ ਵਰਜਨ ਲਾਂਚ ਕੀਤਾ ਸੀ। ਇਸ ਦੇ ਬੇਸ ਮਾਡਲ ਪਟਰੋਲ ਵੇਰੀਅੰਟ ਦੀ ਕੀਮਤ 8.49 ਲੱਖ ਹੈ। ਜਦ ਕਿ ਇਸ ਦਾ ਟਾਪ ਮਾਡਲ ਡੀਜ਼ਲ ਵੇਰੀਅੰਟ ਦੇ ਨਾਲ 13.57 ਲੱਖ ਹੈ। ਜ਼ਿਆਦਾ ਕੀਮਤ ਦੇ ਬਾਵਜੂਦ ਅੱਜ ਇਹ ਕਾਰ ਸਭ ਤੋਂ ਜ਼ਿਆਦਾ ਡਿਮਾਂਡ ''ਚ ਹੈ। ਹੌਂਡਾ ਸਿੱਟੀ ZX ਲਈ ਜ਼ਿਆਦਾਤਰ ਡੀਲਰਸ ਦੇ ਇੱਥੇ ਤਿੰਨ ਮਹੀਨੇ ਦੀ ਵੇਟਿੰਗ ਚੱਲ ਰਹੀ ਹੈ।

2017 ਹੌਂਡਾ ਸਿਟੀ ZX ਦੀ ਸਭ ਤੋਂ ਖਾਸ ਗੱਲ ਜੋ ਚਰਚਾ ''ਚ ਹੈ ਉਹ ਹੈ ਇਸ ''ਚ ਕੀਤੇ ਗਏ ਬਦਲਾਵ। ਇਸਦੇ ਤਹਿਤ ਨਵੀਂ ਹੌਂਡਾ ਸਿਟੀ ''ਚ ਆਟੋਮੈਟਿਕ ਐੱਲ. ਈ. ਡੀ ਹੈੱਡਲੈਂਪਸ, ਫਾਗ ਲੈਂਪਸ, ਡੇ ਟਾਈਮ ਰਨਿੰਗ ਲੈਂਪਸ ਅਤੇ ਟੇਲ ਲੈਂਪਸ ''ਚ ਐੱਲ. ਈ. ਡੀ ਦਾ ਤੋਹਫਾ ਗਾਹਕਾਂ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਰੇਨ ਸੈਂਸਿੰਗ ਵਾਇਪਰ, ਬੂਟ ਲਿਡ ਸਪਾਇਲਰ ਅਤੇ ਵੱਡੇ ਵ੍ਹੀਲਸ ਨੂੰ ਵੀ ਅਟੈਚ ਕੀਤਾ ਹੈ। ਆਪਣੀ ਰੇਂਜ਼ ਦੀਆਂ ਕਾਰਾਂ ''ਚ ਨਿਊ ਹੌਂਡਾ ਸਿਟੀ ਇਕਲੌਤੀ ਕਾਰ ਹੈ ਜਿਸ ''ਚ 6 ਏਅਰਬੈਗਸ ਦਿੱਤੇ ਗਏ ਹਨ ਜਦ ਕਿ ਦੂਜੀ ਕਾਰਾਂ ''ਚ ਸਿਰਫ ਦੋ ਏਅਰਬੈਗ ਹੀ ਦਿੱਤੇ ਜਾ ਰਹੇ ਹਨ। ਹਾਲਾਂਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਿਡ ਰੇਂਜ ਦੀ ਹੌਂਡਾ ਸਿਟੀ VX ਜਿਸ ''ਚ ਦੀ ਇਹ ਸਾਰੀ ਸੁਵਿਧਾਵਾਂ ਹਨ ਜਿਹੇ ਐੱਲ. ਈ. ਡੀ ਹੈੱਡਲੈਂਪਸ, ਇਲੈਕਟ੍ਰਿਕ ਸਨਰੂਫ ਅਤੇ 16 ਇੰਚ ਅਲੌਏ ਵ੍ਹੀਲ, ਉਸਦੇ ਲਈ ਕੋਈ ਵੇਟਿੰਗ ਨਹੀਂ ਚੱਲ ਰਹੀ ਹੈ।

ਨਵੀਂ ਹੌਂਡਾ ਸਿੱਟੀ ZX 1.5 ਲਿਟਰ ਪਟਰੋਲ ਜਾਂ 1.5 ਲਿਟਰ ਡੀਜਲ ਇੰਜਣ ਦੇ ਨਾਲ ਮਿਲ ਰਿਹਾ ਹੈ। ਗਿਅਰਬਾਕਸ ਆਪਸ਼ਨ ਦੇ ਤੌਰ ''ਤੇ ਪਟਰੋਲ ਵਰਜ਼ਨ ਲਈ 5 ਸਪੀਡ ਮੈਨੂਅਲ ਜਾਂ ਸੀ. ਵੀ. ਟੀ ਟਰਾਂਸਮਿਸ਼ਨ ਹੈ ਜਦ ਕਿ ਡੀਜ਼ਲ ਵੇਰੀਅੰਟ ਦੇ ਨਾਲ ਸਿਰਫ ਮੈਨੂਅਲ ਗਿਅਰਬਾਕਸ ਮਿਲ ਰਿਹਾ ਹੈ। ਹੌਂਡਾ ਦਾ ਦਾਅਵਾ ਹੈ ਕਿ ਪਟਰੋਲ ਇੰਜਣ ਦੇ ਨਾਲ ਇਸਦਾ ਮਾਇਲੇਜ 17.4 ਕਿ. ਮੀ ਪ੍ਰਤੀ ਲਿਟਰ ਹੈ ਜਦ ਕਿ ਮੈਨੂਅਲ ਗਿਅਰਬਾਕਸ ਅਟੈਚ ਹੁੰਦਾ ਹੈ। ਇਸ ਤੋਂ ਇਲਾਵਾ ਮਾਇਲੇਜ ਸੀ. ਵੀ. ਟੀ ਗਿਅਰਬਾਕਸ ਦੇ ਨਾਲ 18 ਕਿ. ਮੀ ਪ੍ਰਤੀ ਲਿਟਰ ਦਾ ਮਿਲਦਾ ਹੈ। ਡੀਜਲ ਇੰਜਣ ਦੇ ਨਾਲ ਨਵੀਂ ਹੌਂਡਾ ਸਿਟੀ 25.6 ਕਿ. ਮੀ ਪ੍ਰਤੀ ਲਿਟਰ ਦਾ ਮਾਇਲੇਜ ਦਿੰਦੀ ਹੈ।


Related News