Honda ਨੇ ਨਵੇਂ ਅਵਤਾਰ ''ਚ ਪੇਸ਼ ਕੀਤੀ ਇਹ ਬਾਈਕ
Friday, Aug 05, 2016 - 12:25 PM (IST)

ਜਲੰਧਰ - ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ Honda ਨੇ Livo 110cc ਬਾਈਕ ਦੀ ਪਹਿਲੀ ਜਨਮਦਿਨ ਨੂੰ ਮਨਾਉਂਦੇ ਹੋਏ ਇਸ ਨੂੰ ਦੋ ਨਵੇਂ ਇੰਪੀਰਿਅਲ ਰੈੱਡ ਮੈਟੇਲਿਕ ਅਤੇ ਮੈਟ ਐਕਸਿਸ ਗ੍ਰੇਅ ਮੈਟੇਲਿਕ ਰੰਗਾਂ ''ਚ ਉਪਲੱਬਧ ਕੀਤਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਬਾਇਕ ਨੂੰ ਲੈ ਕੇ ਗਾਹਕਾਂ ਵੱਲੋਂ ਬਿਹਤਰ ਰਿਸਪਾਂਸ ਮਿਲੀ ਹੈ ਇਸ ਲਈ ਇਸ ਨੂੰ ਦੋ ਨਵੇਂ ਰੰਗਾਂ ''ਚ ਉਪਲੱਬਧ ਕੀਤਾ ਗਿਆ ਹੈ। ਇੰਜਨ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਈਕ ''ਚ 109cc ਸਿੰਗਲ - ਸਿਲੈਂਡਰ, ਏਅਰ-ਕੂਲਡ ਇੰਜਣ ਲਗਾ ਹੈ ਜੋ 7500rpm ''ਤੇ 8.2bhp ਦੀ ਤਾਕਤ ਅਤੇ 5500rpm ''ਤੇ 8.63 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਨੂੰ 4-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਬਾਇਕ ਦੀ ਕੀਮਤ 53,501 ਰੁਪਏ (ਐਕਸ-ਸ਼ੋਅ-ਰੂਮ, ਦਿੱਲੀ) ਹੈ ।