ਹੋਂਡਾ ਨੇ ਭਾਰਤ ’ਚ ਸ਼ੁਰੂ ਕੀਤੀ CB350RS ਦੀ ਡਿਲਿਵਰੀ (ਵੇਖੋ ਤਸਵੀਰਾਂ)

03/11/2021 4:11:28 PM

ਆਟੋ ਡੈਸਕ– ਹੋਂਡਾ ਨੇ 16 ਜਨਵਰੀ ਨੂੰ ਭਾਰਤੀ ਬਾਜ਼ਾਰ ’ਚ ਨਵੇਂ ਸੀ.ਬੀ. 350 ਆਰ.ਐੱਸ. ਮੋਟਰਸਾਈਕਲ ਨੂੰ ਲਾਂਚ ਕੀਤਾ ਸੀ। ਇਸ ਨੂੰ ਦੋ ਮਾਡਲਾਂ ’ਚ ਲਿਆਇਆ ਗਿਆ ਸੀ ਜਿਨ੍ਹਾਂ ਦੀ ਐਕਸ ਸ਼ੋਅਰੂਮ ਕੀਮਤ 1.96 ਲੱਖ ਰੁਪਏ ਅਤੇ 1.98 ਲੱਖ ਰੁਪਏ ਰੱਖੀ ਗਈ ਸੀ। ਇਸ ਮੋਟਰਸਾਈਕਲ ਦੀ ਬੁਕਿੰਗ ਕੰਪਨੀ ਨੇ ਲਾਂਚ ਦੇ ਨਾਲ ਹੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਇਸ ਦੀ ਡਿਲਿਵਰੀ ਵੀ ਸ਼ੁਰੂ ਹੋ ਗਈ ਹੈ। ਇਹ ਕੰਪਨੀ ਦੀ ਇਕ ਪ੍ਰੀਮੀਅਮ ਬਾਈਕ ਹੈ ਜਿਸ ਕਾਰਨ ਇਸ ਨੂੰ ਬਿਗਵਿੰਗ ਡੀਲਰਸ਼ਿਪ ਰਾਹੀਂ ਵੇਚਿਆ ਜਾ ਰਿਹਾ ਹੈ। ਇਸ ਮੋਟਰਸਾਈਕਲ ’ਚ ਤੁਹਾਨੂੰ ਸਿੰਗਲ ਟੋਨ ਅਤੇ ਡਿਊਲ ਟੋਨ ਰੰਗਾਂ ਦ ਆਪਸ਼ਨ ਮਿਲੇਗਾ। 

PunjabKesari

ਸ਼ਾਨਦਾਰ ਡਿਜ਼ਾਇਨ
ਹੋਂਡਾ ਸੀ.ਬੀ. 350 ਆਰ.ਐੱਸ. ’ਚ ਅਨੋਖੇ ਰਿੰਗ ਡਿਜ਼ਾਇਨ ਦੇ ਨਾਲ ਗੋਲਾਕਾਰ ਐੱਲ.ਈ.ਡੀ. ਹੈੱਡਲੈਂਪ, ਪਤਲੇ ਐੱਲ.ਈ.ਡੀ. ਟੇਲ ਲੈਂਪ, ਬਲੈਕ ਸਮੋਕਡ ਫਰੰਟ ਅਤੇ ਰੀਅਰ ਫੈਂਡਰ ਦਿੱਤਾ ਗਿਆ ਹੈ ਜੋ ਕਿ ਇਸ ਨੂੰ ਸਪੋਰਟੀ ਲੁੱਕ ਦਿੰਦਾ ਹੈ। ਇਸ ਦੇ ਫਿਊਲ ਟੈਂਕ ’ਤੇ ਸ਼ਾਈਨਿੰਗ ਬੋਲਡ ਹੋਂਡਾ ਬੈਜ਼ ਲਗਾਇਆ ਗਿਆ ਹੈ। ਉਥੇ ਹੀ ਇਸ ਵਿਚ ਵਾਈ ਆਕਾਰ ਦੇ ਅਲੌਏ ਵ੍ਹੀਲਜ਼ ਮਿਲਦੇ ਹਨ। 

PunjabKesari

ਤਕਨੀਕ ਦੀ ਗੱਲ ਕਰੀਏ ਤਾਂ ਇਸ ਵਿਚ ਸੈਗਮੈਂਟ ਫਰਸਟ ਅਸਿਸਟ ਅਤੇ ਸਲੀਪਰ ਕਲੱਚ ਤੇ ਐਡਵਾਂਸ ਡਿਜੀਟਲ ਐਨਾਲਾਗ ਮੀਟਰ ਦਿੱਤਾ ਗਿਆ ਹੈ। ਇਸ ਰਾਹੀਂ ਤੁਹਾਨੂੰ ਰੀਅਲ ਟਾਈਮ ਮਾਈਲੇਜ, ਔਸਤ ਮਾਈਲੇਜ ਅਤੇ ਡਿਸਟੈਂਸ ਟੂ ਐਂਪਟੀ ਦੀ ਜਾਣਕਾਰੀ ਮਿਲਦੀ ਹੈ। ਇਸ ਮੋਟਰਸਾਈਕਲ ’ਚ ਤੁਹਾਨੂੰ ਟਾਰਕ ਕੰਟਰੋਲ, ਏ.ਬੀ.ਐੱਸ., ਸਾਈਡ ਸਟੈਂਡ ਇੰਡੀਕੇਟਰ, ਗਿਅਰ ਪੋਜੀਸ਼ਨ ਇੰਡੀਕੇਟਰ ਅਤੇ ਬੈਟਰੀ ਵੋਲਟੇਜ ਦੀ ਜਾਣਕਾਰੀ ਵੀ ਮਿਲੇਗੀ। 

PunjabKesari

ਬ੍ਰੇਕਿੰਗ ਦੀ ਗੱਲ ਕੀਤੀ ਜਾਵੇ ਤਾਂ ਚਾਲਕ ਦੀ ਸੁਰੱਖਿਆ ਲਈ ਇਸ ਦੇ ਫਰੰਟ ’ਚ 310mm ਦੀ ਡਿਸਕ ਬ੍ਰੇਕ ਅਤੇ ਰੀਅਰ ’ਚ 240 ਦੀ ਡਿਸਕ ਬ੍ਰੇਕ ਦਿੱਤੀ ਗਈ ਹੈ। ਇਸ ਵਿਚ ਡਿਊਲ ਚੈਨਲ ਏ.ਬੀ.ਐੱਸ. ਵੀ ਮਿਲਦਾ ਹੈ। ਮੋਟਰਸਾਈਕਲ ’ਚ 15 ਲੀਟਰ ਦਾ ਫਿਊਲ ਟੈਂਕ, ਇੰਜਣ ਸਟਾਰਟ/ਸਟਾਪ ਸਵਿੱਚ ਅਤੇ ਹਜ਼ਾਰਡ ਸਵਿੱਚ ਵਰਗੇ ਫੀਚਰਜ਼ ਦਿੱਤੇ ਗਏ ਹਨ। 

PunjabKesari

ਹੋਂਡਾ ਸੀ.ਸੀ. 350 ਆਰ.ਐੱਸ. ’ਚ 350ਸੀਸੀ ਦਾ ਏਅਰ ਕੂਲਡ, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਕਿ 5500 ਆਰ.ਪੀ.ਐੱਮ. ’ਤੇ ਕਰੀਬ 20.78 ਐੱਚ.ਪੀ. ਦੀ ਪਾਵਰ ਅਤੇ 3000 ਆਰ.ਪੀ.ਐੱਮ. ’ਤੇ 30 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ ਪੀ.ਜੀ.ਐੱਮ. ਐੱਫ.ਆਈ. ਸਿਸਟਮ ਤੋਂ ਇਲਾਵਾ ਏਅਰ ਕੂਲਿੰਗ ਸਿਸਟਮ ਵੀ ਮਿਲਦਾ ਹੈ। 

PunjabKesari


Rakesh

Content Editor

Related News