Honda Activa 6G ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

01/15/2020 1:31:27 PM

ਆਟੋ ਡੈਸਕ– ਹੋਂਡਾ ਐਕਟਿਵਾ 6ਜੀ ਸਕੂਟਰ ਬੁੱਧਵਾਰ ਨੂੰ ਭਾਰਤ ’ਚ ਲਾਂਚ ਹੋ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 63,912 ਰੁਪਏ ਹੈ। ਇਹ ਹੋਂਡਾ ਐਕਟਿਵਾ ਦਾ 6ਵੀਂ ਜਨਰੇਸ਼ਨ ਮਾਡਲ ਹੈ। ਨਵਾਂ ਸਕੂਟਰ ਦੋ ਵੇਰੀਐਂਟ (ਸਟੈਂਡਰਡ ਅਤੇ ਡੀਲਕਸ) ’ਚ ਉਪਲੱਬਧ ਹੈ। ਨਵੇਂ ਐਕਟਿਵਾ 6ਜੀ ਦੀ ਕੀਮਤ ਪੁਰਾਣੇ ਮਾਡਲ ਯਾਨੀ ਐਕਟਿਵਾ 5ਜੀ ਤੋਂ ਕਰੀਬ 8 ਹਜ਼ਾਰ ਰੁਪਏ ਜ਼ਿਆਦਾ ਹੈ। ਨਵੇਂ ਹੋਂਡਾ ਐਕਟਿਵਾ ’ਚ ਬੀ.ਐੱਸ.-6 ਕੰਪਲਾਇੰਟ 109cc ਦਾ ਇੰਜਣ ਦਿੱਤਾ ਗਿਆ ਹੈ। ਨਵੇਂ ਐਕਟਿਵਾ 6ਜੀ ਦਾ ਇੰਜਣ 8,000 ਆਰ.ਪੀ.ਐੱਮ. ’ਤੇ 7.68 ਬੀ.ਐੱਚ.ਪੀ. ਦੀ ਪਾਵਰ ਅਤੇ 5,250 ਆਰ.ਪੀ.ਐੱਮ. ’ਤੇ 8.79 ਐੱਨ.ਐੱਮ. ਪੀਕ ਟਾਰਕ ਪੈਦਾ ਕਰਦਾ ਹੈ। 

ਸਟਾਈਲਿੰਗ ਦੀ ਗੱਲ ਕਰੀਏ ਤਾਂ ਪੁਰਾਣੇ ਮਾਡਲ ਦੇ ਮੁਕਾਬਲੇ ਨਵੇਂ ਐਕਟਿਵਾ ਸਕੂਟਰ ’ਚ ਨਵੇਂ ਫਰੰਟ ਐਪ੍ਰਨ ਅਤੇ ਰਿਵਾਈਜ਼ਡ ਐੱਲ.ਈ.ਡੀ. ਹੈੱਡਲੈਂਪ ਦੇ ਨਾਲ ਪਿਛਲੇ ਪਾਸੇ ਵੀ ਕੁਝ ਬਦਲਾਅ ਕੀਤੇ ਗਏ ਹਨ। ਨਵੇਂ ਮਾਡਲ ਦੇ ਸਾਈਡ ਪੈਨਲ ’ਤੇ ਵੀ ਹਲਕੇ ਬਦਲਾਅ ਦੇਖਣ ਨੂੰ ਮਿਲਣਗੇ। ਓਵਰਆਲ ਲੁਕ ਦੀ ਗੱਲ ਕਰੀਏ ਤਾਂ ਐਕਟਿਵਾ 6ਜੀ ਕਾਫੀ ਹੱਦ ਤਕ ਐਕਟਿਵਾ 5ਜੀ ਦੀ ਤਰ੍ਹਾਂ ਦੀ ਦਿਖਾਈ ਦਿੰਦਾ ਹੈ। 

ਫੀਚਰਜ਼
ਨਵੇਂ ਐਕਟਿਵਾ ਸਕੂਟਰ ’ਚ ਸੈਮੀ-ਡਿਜੀਟਲ ਇੰਸਟਰੂਮੈਂਟ ਕੰਸੋਲ, ਰਿਮੋਟ ਹੈਚ ਓਪਨਿੰਗ ਦੇ ਨਾਲ ਮਲਟੀ ਫੰਕਸ਼ਨ-ਕੀਅ ਸਮੇਤ ਹੋਰ ਫੀਚਰਜ਼ ਸ਼ਾਮਲ ਕੀਤੇ ਗਏ ਹਨ। ਨਵੇਂ ਸਕੂਟਰ ’ਚ ਨਵੀਂ ਸਾਈਲੈਂਟ-ਸਟਾਰਟ ਏ.ਸੀ.ਜੀ. ਮੋਟਰ ਦਿੱਤੀ ਗਈ ਹੈ ਜੋ ਕੰਪਨੀ ਨੇ ਪਹਿਲੀ ਵਾਰ ਪਿਛਲੇ ਸਾਲ ਲਾਂਚ ਹੋਏ ਐਕਟਿਵਾ 125 ’ਚ ਦਿੱਤਾ ਸੀ। ਐਕਟਿਵਾ 5ਜੀ ਦੇ ਮੁਕਾਬਲੇ ਨਵੇਂ ਮਾਡਲ ’ਚ ਲੰਬੀ ਸੀਟ ਅਤੇ ਲੰਬਾ ਵ੍ਹੀਲਬੇਸ ਮਿਲੇਗਾ। ਐਕਟਿਵਾ 6ਜੀ ਸਕੂਟਰ 6 ਕਲਰ ਆਪਸ਼ਨ ’ਚ ਉਪਲੱਬਧ ਹੈ। 


Related News