ਹੋਂਡਾ ਨੇ ਵਾਪਸ ਮੰਗਵਾਈ BS-6 ਐਕਟਿਵਾ 125, ਜਾਣੋ ਕਾਰਨ

Saturday, Feb 22, 2020 - 11:40 AM (IST)

ਹੋਂਡਾ ਨੇ ਵਾਪਸ ਮੰਗਵਾਈ BS-6 ਐਕਟਿਵਾ 125, ਜਾਣੋ ਕਾਰਨ

ਆਟੋ ਡੈਸਕ– ਜੇਕਰ ਤੁਸੀਂ ਹੁਣੇ-ਹੁਣੇ ਹੋਂਡਾ ਦੀ ਨਵੀਂ ਬੀ.ਐੱਸ.-6 ਇੰਜਣ ਵਾਲੀ ਐਕਟਿਵਾ 125 ਨੂੰ ਖਰੀਦਿਆ ਹੈ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਕੰਪਨੀ ਐਕਟਿਵਾ 125 ਬੀ.ਐੱਸ.-6 ਨੂੰ ਵਾਪਸ ਮੰਗਵਾ ਰਹੀ ਹੈ। ਦੱਸਿਆ ਗਿਆ ਹੈ ਕਿ ਇਸ ਦੇ ਕੂਲਿੰਗ ਫੈਨ ਕਵਰ ਅਤੇ ਅਲੌਏ ਗੇਜ ਨੂੰ ਨਵੇਂ ਦੇ ਨਾਲ ਬਦਿਲਆ ਜਾਵੇਗਾ ਜਿਸ ਕਾਰਨ ਕੰਪਨੀ ਨੇ ਇਨ੍ਹਾਂ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਲਿਆ ਹੈ। 
- ਗਾਹਕ ਆਪਣੇ ਨਜ਼ਦੀਕੀ ਡੀਲਰਸ਼ਿਪ ’ਤੇ ਜਾ ਕੇ ਇਸ ਦੀ ਜਾਂਚ ਵੀ ਕਰਵਾ ਸਕਦੇ ਹਨ। ਜੇਕਰ ਖਰਾਬੀ ਪਾਈ ਜਾਂਦੀ ਹੈ ਤਾਂ ਡੀਲਰਸ਼ਿਪ ਮੁਫਤ ’ਚ ਤੁਹਾਦੇ ਹੋਂਡਾ ਐਕਟਿਵਾ 125 ਬੀ.ਐੱਸ.-6 ਦੇ ਇਨ੍ਹਾਂ ਖਰਾਬ ਹਿੱਸਿਆਂ ਨੂੰ ਬਦਲ ਦੇਵੇਗੀ। ਕੰਪਨੀ ਨੇ ਇਸ ਨੂੰ ਪ੍ਰੋਐਕਟਿਵ ਸਰਵਿਸ ਕੈਂਪੇਨ ਨਾਂ ਦਿੱਤਾ ਹੈ ਤਾਂ ਜੋ ਪ੍ਰੋਡਕਟ ਦੀ ਕੁਆਲਿਟੀ ਨੂੰ ਬਿਹਤਰ ਕੀਤਾ ਜਾ ਸਕੇ। 

ਹੋਂਡਾ ਐਕਟਿਵਾ 125 ਬੀ.ਐੱਸ.-6 ਦੇ ਆਉਣ ਤੋਂ ਬਾਅਦ ਸਿਰਫ ਦੋ ਮਹੀਨਿਆਂ ’ਚ 25,000 ਇਕਾਈਆਂ ਦੀ ਵਿਕਰੀ ਕਰ ਦਿੱਤੀ ਹੈ। ਇਸ ਦੀ ਕੀਮਤ 67,490 ਰੁਪਏ ਹੈ। 


Related News