ਹੋਲੀ ਆਫਰ : BSNL ਯੂਜ਼ਰਸ ਨੂੰ ਮਿਲੇਗਾ ਐਕਸਟ੍ਰਾ 3G ਡਾਟਾ

Monday, Mar 13, 2017 - 01:12 PM (IST)

ਹੋਲੀ ਆਫਰ : BSNL ਯੂਜ਼ਰਸ ਨੂੰ ਮਿਲੇਗਾ ਐਕਸਟ੍ਰਾ 3G ਡਾਟਾ
ਜਲੰਧਰ- ਅੱਜ ਦੇਸ਼ਭਰ ''ਚ ਹੋਲੀ ਦਾ ਤਿਉਹਾਰ ਬੜੇ ਜ਼ੋਰਾ-ਸ਼ੋਰਾ ਨਾਲ ਮਨਾਇਆ ਜਾ ਰਿਹਾ ਹੈ। ਰੰਗਾਂ ਦੇ ਇਸ ਤਿਉਹਾਰ ਨੂੰ ਅਤੇ ਰੰਗਦਾਰ ਬਣਾਉਣ ਲਈ ਜਨਤਕ ਖੇਤਰ ਦੀ ਦੂਰਸੰਚਾਰ ਸੇਵਾਪ੍ਰਦਾਤਾ ਕੰਪਨੀ BSNL ਨੇ ਇਕ ਨਵਾਂ ਪ੍ਰਮੋਸ਼ਨਲ ਆਫਰ ਪੇਸ਼ ਕੀਤਾ ਹੈ। ਇਸ ਨਵੇਂ ਆਫਰ ਨੂੰ ਹੋਲੀ ਆਫਰ ਦਾ ਨਾਂ ਦਿੱਤਾ ਗਿਆ ਹੈ। ਇਸ ਨਵੇਂ ਆਫਰ ਦੇ ਤਹਿਤ BSNL ਆਪਣੇ ਯੂਜ਼ਰਸ ਨੂੰ ਜ਼ਿਆਦਾ 3G ਡਾਟਾ ਦੇ ਰਿਹਾ ਹੈ। 
BSNL ਆਪਣੇ ਮੌਜੂਦਾ 156 ਰੁਪਏ, 198 ਰੁਪਏ, 292 ਰੁਪਏ ਅਤੇ 549 ਰੁਪਏ ਦੀ ਕੀਮਤ ਵਾਲੇ ਰਿਚਾਰਜ ''ਤੇ ਜ਼ਿਆਦਾ ਡਾਟਾ ਦੇ ਰਿਹਾ ਹੈ।  BSNL ਆਪਣੇ 156 ਦੀ ਕੀਮਤ ਵਾਲੇ ਪੈਕ ''ਤੇ ਹੁਣ 10 ਦਿਨਾਂ ਲਈ 4GB 3G ਡਾਟਾ ਦੇ ਰਿਹਾ ਹੈ। 198 ਰੁਪਏ ਦੀ ਕੀਮਤ ਵਾਲੇ ਪੈਕ ''ਤੇ  BSNL 28 ਦਿਨਾਂ ਲਈ 7GB ਡਾਟਾ ਦੇ ਰਿਹਾ ਹੈ। ਹੁਣ 292 ਦੀ ਕੀਮਤ ਵਾਲੇ ਪੈਕ ''ਤੇ 14GB 3G ਡਾਟਾ 28 ਦਿਨਾਂ ਲਈ ਮਿਲ ਰਿਹਾ ਹੈ। 549 ਰੁਪਏ ਦੀ ਕੀਮਤ ਵਾਲੇ ਰਿਚਾਰਜ ''ਤੇ ਹੁਣ 30GB ਡਾਟਾ 30 ਦਿਨਾਂ ਲਈ ਮਿਲ ਰਿਹਾ ਹੈ। ਇਸ ਨਾਲ ਹੀ BSNL ਕੁਝ ਟਾਕ-ਟਾਈਮ ਆਫਰਸ ਵੀ ਲੈ ਕੇ ਆਇਆ ਹੈ

Related News