ਇੰਟਰਨੈੱਟ ਦੀ ਪਸੰਦੀਦਾ ਭਾਸ਼ਾ ਬਣ ਰਹੀ ਹੈ ਹਿੰਦੀ, ਹਰ ਸਾਲ ਜੁੜ ਰਹੇ 94 ਫੀਸਦੀ ਯੂਜ਼ਰਜ਼

09/14/2019 5:43:32 PM

ਗੈਜੇਟ ਡੈਸਕ– ਸਰਵੇ ਏਜੰਸੀ ਸਟੈਟਿਸਟਾ ਨੇ ਸਾਲ 2018 ’ਚ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਇੰਟਰਨੈੱਟ ਦੀ ਦੁਨੀਆ ’ਚ ਅੰਗਰੇਜੀ ਦਾ ਦਬਦਬਾ ਹੈ। ਅੰਗਰੇਜੀ ਭਾਸ਼ਾ ’ਚ 10 ਮਿਲੀਅਨ ਵੈੱਬਸਾਈਟਾਂ ਹਨ ਅਤੇ 53 ਫੀਸਦੀ ਲੋਕ ਪੂਰੀ ਦੁਨੀਆ ’ਚ ਇੰਟਰਨੈੱਟ ’ਤੇ ਅੰਗਰੇਜੀ ਦਾ ਇਸਤੇਮਾਲ ਕਰਦੇ ਹਨ। ਇੰਟਰਨੈੱਟ ’ਤੇ ਪੂਰੀ ਦੁਨੀਆ ’ਚ ਚਾਈਨੀਜ਼ ਦੀ ਮੌਜੂਦਗੀ ਸਿਰਫ 16 ਫੀਸਦੀ ਹੈ ਜਦੋਂਕਿ ਚਾਈਨੀਜ਼ ਬੋਲਣ ਵਾਲਿਆਂ ਦੀ ਗਿਣਤੀ 1.3 ਬਿਲੀਅਨ ਹੈ ਪਰ ਸਟੈਟਿਸਟਾ ਦਾ ਦਾਅਵਾ ਹੁਣ ਗਲਤ ਸਾਬਤ ਹੁੰਦਾ ਲੱਗ ਰਹਾ ਹੈ। ਇਕ ਗੱਲ ਤਾਂ ਤੁਸੀਂ ਵੀ ਜਾਣਦੇ ਹੋ ਕਿ ਦੁਨੀਆ ਦੀ ਕੋਈ ਵੀ ਭਾਸ਼ਾ ਮਾਤ ਭਾਸ਼ਾ ਦੀ ਥਾਂ ਨਹੀਂ ਲੈ ਸਕਦੀ ਅਤੇ ਇਹੀ ਹਾਲਤ ਹਿੰਦੀ ਦੇ ਨਾਲ ਵੀ ਹੈ। ਜੇਕਰ ਤੁਸੀਂ ਵੀ ਹਿੰਦੀ ਭਾਸ਼ੀ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਹਾਡੀ ਹਿੰਦੀ ਇੰਟਰਨੈੱਟ ’ਤੇ ਕਾਫੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇੰਟਰਨੈੱਟ ’ਤੇ ਹਿੰਦੀ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਇੰਟਰਨੈੱਟ ’ਤੇ ਹਿੰਦੀ ਪੜਨ ਵਾਲਿਆਂ ਦੀ ਗਿਣਤੀ ਹਰ ਸਾਲ 94 ਫੀਸਦੀ ਵਧ ਰਹੀ ਹੈ। 

43.63 ਫੀਸਦੀ ਲੋਕ ਦੇਸ਼ ’ਚ ਹਿੰਦੀ ਭਾਸ਼ਾ ਬੋਲਦੇ ਹਨ
ਗੂਗਲ-ਕੇ.ਪੀ.ਐੱਮ.ਜੀ. ਰਿਸਰਚ, ਸੈਂਸਸ ਇੰਡੀਆ ਅਤੇ ਆਈ.ਆਰ.ਐੱਸ. ਦੀ ਸਰਵੇ ਰਿਪੋਰਟ ਨੂੰ ਮੰਨੀਏ ਤਾਂ ਸਾਲ 2021 ’ਚ ਹਿੰਦੀ ’ਚ ਇੰਟਰਨੈੱਟ ਇਸਤੇਮਾਲ ਕਰਨ ਵਾਲੇ ਅੰਗਰੇਜੀ ’ਚ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਤੋਂ ਜ਼ਿਆਦਾ ਹੋ ਜਾਣਗੇ। ਇਕ ਅਨੁਮਾਨ ਦੇ ਮੁਤਾਬਕ, 20.1 ਕਰੋੜ ਲੋਕ ਹਿੰਦੀ ਦਾ ਇਸਤੇਮਾ ਕਰਨ ਲੱਗਣਗੇ। ਗੂਗਲ ਦੇ ਅਨੁਸਾਰ ਹਿੰਦੀ ’ਚ ਸਾਮੱਗਰੀ ਪੜਨ ਵਾਲੇ ਹਰ ਸਾਲ 94 ਫੀਸਦੀ ਵਧ ਰਹੇ ਹਨ, ਜਦੋਂਕਿ ਅੰਗਰੇਜੀ ’ਚ 17 ਫੀਸਦੀ ਹੈ। 

ਅਮੇਜ਼ਨ ਇੰਡੀਆ ਨੇ ਹਾਲ ਹੀ ’ਚ ਆਪਣੇ ਐਪ ਹਿੰਦੀ ’ਚ ਲਾਂਚ ਕੀਤਾ ਹੈ। ਓ.ਐੱਲ.ਐਕਸ, ਕੁਇਕਰ ਵਰਗੇ ਪਲੇਟਫਾਰਮ ਪਹਿਲਾਂ ਹੀ ਹਿੰਦੀ ’ਚ ਉਪਲੱਬਧ ਹਨ। ਸਨੈਪਡੀਲ ਵੀ ਹਿੰਦੀ ’ਚ ਆ ਚੁੱਕਾ ਹੈ। 2021 ਤਕ 8.1 ਕਰੋੜ ਲੋਕ ਡਿਜੀਟਲ ਪੇਮੈਂਟ ਲਈ ਹਿੰਦੀ ਦਾ ਇਸਤੇਮਾਲ ਕਰਨ ਲੱਗਣਗੇ। ਜਦੋਂਕਿ, 2016 ’ਚ ਇਹ ਗਿਣਤੀ 2.2 ਕਰੋੜ ਸੀ। 

ਸਰਕਾਰੀ ਕੰਮਕਾਜ ਲਈ 2016 ਤਕ 2.4 ਕਰੋੜ ਲੋਕ ਹਿੰਦੀ ਦਾ ਇਸਤੇਮਾਲ ਕਰਦੇ ਸਨ ਜੋ 2021 ’ਚ 9.4 ਕਰੋੜ ਹੋ ਜਾਣਗੇ। 2016 ’ਚ ਡਿਜੀਟਲ ਮਾਧਿਅਮ ’ਚ ਹਿੰਦੀ ਸਮਾਚਾਰ ਪੜਨ ਵਾਲਿਆਂ ਦੀ ਗਿਣਤੀ 5.5 ਕਰੋੜ ਸੀ। ਜੋ 2021 ’ਚ ਵਧ ਕੇ 14.4 ਕਰੋੜ ਹੋਣ ਦਾ ਅਨੁਮਾਨ ਹੈ। 


Related News