ਖਤਮ ਹੋ ਸਕਦੈ ਪ੍ਰੀਮੀਅਮ ਬਾਈਕ Karizma ਦਾ ਸਫਰ, 6 ਮਹੀਨੇ ਤੋਂ ਬੰਦ ਹੈ ਪ੍ਰੋਡਕਸ਼ਨ

10/14/2019 3:47:53 PM

ਆਟੋ ਡੈਸਕ– ਹੀਰੋ ਮੋਟੋਕਾਰਪ ਦੀ ਪ੍ਰੀਮੀਅਮ ਸਪੋਰਟਸ ਬਾਈਕ ਕਰਿਜ਼ਮਾ ਦਾ ਸਫਰ ਹੁਣ ਸ਼ਾਇਦ ਖਤਮ ਹੋਣ ਵਾਲਾ ਹੈ। ਕੰਪਨੀ ਨੇ ਪਿਛਲੇ 6 ਮਹੀਨਿਆਂ ’ਚ ਇਸ ਪ੍ਰੀਮੀਅਮ ਸਪੋਰਟਸ ਬਾਈਕ ਦੀ ਇਕ ਵੀ ਯੂਨਿਟ ਨਹੀਂ ਬਣਾਈ। ਇਹ ਬਾਈਕ ਸਾਲ 2003 ’ਚ ਲਾਂਚ ਕੀਤੀ ਗਈ ਸੀ। ਇਹ ਬਾਈਕ ਨੌਜਵਾਨਾਂ ’ਚ ਕਾਫੀ ਪਾਪੁਲਰ ਰਹੀ ਹੈ। ਹੁਣ BS-VI ਨਿਯਮਾਂ ਦੇ ਚਲਦੇ ਇਸ ਬਾਈਕ ਦਾ ਪ੍ਰੋਡਕਸ਼ਨ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। 

ਅਪ੍ਰੈਲ ਤੋਂ ਸਤੰਬਰ ਵਿਚਕਾਰ ਪ੍ਰੋਡਕਸ਼ਨ ਨਹੀਂ
ਸੋਸਾਈਟੀ ਆਫ ਇੰਡੀਅਨ ਮੈਨਿਊਫੈਕਚਰਿੰਗ (SIAM) ਦੇ ਡਾਟਾ ਮੁਤਾਬਕ, ਕੰਪਨੀ ਨੇ 6 ਮਹੀਨਿਆਂ ਤੋਂ ਇਸ ਬਾਈਕ ਦਾ ਪ੍ਰੋਡਕਸ਼ਨ ਨਹੀਂ ਕੀਤਾ। ਅਪ੍ਰੈਲ 2019 ਤੋਂ ਸਤੰਬਰ 2019 ਤਕ ਕੰਪਨੀ ਨੇ ਇਕ ਵੀ ਯੂਨਿਟ ਦਾ ਪ੍ਰੋਡਕਸ਼ਨ ਨਹੀਂ ਕੀਤਾ। ਹਾਲਾਂਕਿ ਕੰਪਨੀ ਨੇ ਕੁਝ ਸਮਾਂ ਪਹਿਲਾਂ ਇਹ ਸਾਫ ਕੀਤਾ ਸੀ ਕਿ ਇਸ ਬਾਈਕ ਨੂੰ ਬੰਦ ਨਹੀਂ ਕੀਤਾ ਜਾਵੇਗਾ। ਇਸ ਦੇ ਬਾਵਜੂਦ ਕੰਪਨੀ ਨੇ ਬਾਈਕ ਦਾ ਪ੍ਰੋਡਕਸ਼ਨ ਬੰਦ ਕਰ ਰੱਖਿਆ ਹੈ। ਲੰਬੇ ਸਮੇਂ ਤਕ ਪਾਪੁਲਰ ਰਹਿਣ ਤੋਂ ਬਾਅਦ ਇਸ ਬਾਈਕ ਦੀ ਸੇਲ ’ਚ ਲਗਾਤਾਰ ਕਮੀ ਦੇਖੀ ਜਾ ਰਹੀ ਸੀ। 

ਪਿਛਲੇ ਸਾਲ ਫਿਰ ਕੀਤੀ ਗਈ ਸੀ ਲਾਂਚ
ਇਸ ਬਾਈਕ ਨੂੰ ਕੰਪਨੀ ਨੇ ਜੁਲਾਈ 2018 ’ਚ ਫਿਰ ਤੋਂ ਲਾਂਚ ਕੀਤਾ ਸੀ। ਬਾਈਕ ਨੂੰ 1.08 ਲੱਖ ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ। ZMR ’ਚ 223cc ਦਾ ਸਿੰਗਲ ਸਿਲੰਡਰ ਇੰਜਣ ਹੈ ਜੋ 20.2 ਹਾਰਸਪਾਵਰ ਦੀ ਤਾਕਤ ਅਤੇ 19.7Nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ 5-ਸਪੀਡ ਗਿਅਰਬਾਕਸ ਹੈ ਅਤੇ ਦੋ ਰੀਅਰ ਸ਼ਾਕ ਆਬਜ਼ਰਬਰ ਦਿੱਤੇ ਗਏ ਹਨ। ਬਾਈਕ ਦਾ ਟੈਂਗ 15.3 ਲੀਟਰ ਸਮਰੱਥਾ ਦਾ ਹੈ। ਇਸ ਤੋਂ ਪਹਿਲਾਂ ਸਾਲ 2014 ’ਚ ਵੀ ਇਸ ਬਾਈਕ ਨੂੰ ਲਾਂਚ ਕੀਤਾ ਜਾ ਚੁੱਕਾ ਹੈ। 


Related News