Hero Passion XTec ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

06/25/2022 5:35:25 PM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਆਪਣੀ ਨਵੀਂ ਬਾਈਕ Passion XTec ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। Passion XTec ਦੋ ਮਾਡਲਾਂ- ਡਰੱਮ ਅਤੇ ਡਿਸਕ ’ਚ ਲਾਂਚ ਕੀਤੀ ਗਈ ਹੈ। ਇਹ ਬਾਈਕ ਦੇਸ਼ ਭਰ ’ਚ ਹੀਰੋ ਮੋਟੋਕਾਰਪ ਡੀਲਰਸ਼ਿਪ ’ਤੇ ਵਿਕਰੀ ਲਈ ਉਪਲੱਬਧ ਹੈ। Passion XTec ਸੁਵਿਧਾ, ਸੁਰੱਖਿਆ ਅਤੇ ਯੂਟੀਲਿਟੀ ਫੀਚਰਜ਼ ਨਾਲ ਲੈਸ ਹੈ ਜੋ ਆਰਾਮਦਾਇਕ ਰਾਈਡਿੰਗ ਅਨੁਭਵ ਦਾ ਦਾਅਵਾ ਕਰਦੀ ਹੈ। 

ਕੀਮਤ
Hero Passion XTec ਦੇ ਡਰੱਮ ਮਾਡਲ ਦੀ ਕੀਮਤ 74590 ਰੁਪਏ ਰੱਖੀ ਗਈ ਹੈ। ਉੱਥੇ ਹੀ Hero Passion XTec ਦੇ ਡਿਸਕ ਵੇਰੀਐਂਟ ਦੀ ਕੀਮਤ 78990 ਰੁਪਏ ਰੱਖੀ ਗਈ ਹੈ। ਇਹ ਦੋਵੇਂ ਕੀਮਤਾਂ ਦਿੱਲੀ ’ਚ ਐਕਸ-ਸ਼ੋਅਰੂਮ ਦੀਆਂ ਹਨ। ਇਹ ਬਾਈਕ 5 ਸਾਲਾਂ ਦੀ ਵਾਰੰਟੀ ਨਾਲ ਆਉਂਦੀ ਹੈ। 

ਇੰਜਣ ਅਤੇ ਪਾਵਰ
ਨਵੀਂ Hero Passion XTec 110 ਸੀਸੀ ਬੀ.ਐੱਸ.-6 ਇੰਜਣ ਨਾਲ ਆਉਂਦੀ ਹੈ। ਇਹ ਇੰਜਣ ਹਾਈ ਪਰਫਾਰਮੈਂਸ ਰਾਈਡ ਲਈ 7500 rpm ’ਤੇ 9 bhp ਦੀ ਪਾਵਰ ਆਊਟਪੁਟ ਅਤੇ 5000 rpm ’ਤੇ 9.79 Nm ਦਾ ਟੱਰਕ ਜਨਰੇਟ ਕਰਦਾ ਹੈ। ਨਵੀਂ ਬਾਈਕ ਬਿਹਤਰ ਫਿਊਲ ਐਫੀਸ਼ੀਐਂਸੀ ਲਈ ਪੇਟੈਂਟ ਆਈ3ਐੱਸ ਤਕਨਾਲੋਜੀ ਨਾਲ ਆਉਂਦੀ ਹੈ, ਜਿਸ ਨਾਲ ਜ਼ਿਆਦਾ ਮਾਈਲੇਜ ਮਿਲਦੀ ਹੈ। 

Hero Passion XTec ’ਚ ਪਹਿਲੀ ਵਾਰ ਬਲਿਊ ਬੈਕਲਾਈਟ ਦੇ ਨਾਲ ਫੁਲ ਡਿਜੀਟਲ ਸਪੀਡੋਮੀਟਰ ਕੰਸੋਲ ’ਚ ਇੰਟੀਗ੍ਰੇਟਿਡ ਯੂ.ਐੱਸ.ਬੀ. ਚਾਰਜਿੰਗ ਪੋਰਟ ਦੇ ਨਾਲ ਬਲੂਟੁੱਥ ਕੁਨੈਕਟੀਵਿਟੀ, ਕਾਲਰ ਨਾਮ ਦੇ ਨਾਲ ਫੋ ਕਾਲ ਅਲਰਟ, ਮਿਸਡ ਕਾਲ ਅਤੇ ਐਅਸ.ਐੱਮ.ਐੱਸ. ਨੋਟੀਫਿਕੇਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਹ ਫੋਨ ਬੈਟਰੀ ਫੀਸਦੀ, ਰੀਅਲ-ਟਾਈਮ ਮਾਈਲੇਜ ਇੰਡੀਕੇਟਰ ਅਤੇ ਸਰਵਿਸ ਸ਼ੈਡੀਊਲ ਰਿਮਾਇੰਡਰ ਅਤੇ ਲੋਅ ਫਿਊਲ ਇੰਡੀਕੇਟਰ ਵਰਗੀਆਂ ਜਾਣਕਾਰੀਆਂ ਵੀ ਵਿਖਾਉਂਦਾ ਹੈ। ਇਕ ਸਾਈਡ-ਸਟੈਂਡ ਵਿਜ਼ੁਅਲ ਇੰਡੀਕੇਸ਼ਨ ਅਤੇ ਇਕ ‘ਸਈਡ-ਸਟੈਂਡ ਇੰਜਣ ਕੱਟ-ਆਫ ਵਰਗੇ ਸੇਫਟੀ ਫੀਚਰਜ਼ ਵੀ ਦਿੱਤੇ ਗਏ ਹਨ। 


Rakesh

Content Editor

Related News