ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਇਹ ਕੰਪਨੀ ਦੇ ਰਹੀ ਹੈ ਖਾਸ ਆਫਰ

Thursday, Sep 08, 2016 - 12:41 PM (IST)

ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਇਹ ਕੰਪਨੀ ਦੇ ਰਹੀ ਹੈ ਖਾਸ ਆਫਰ

ਜਲੰਧਰ - ਤਿਓਹਾਰਾਂ ਦਾ ਸੀਜਨ ਆਉਣ ਹੀ ਵਾਲਾ ਹੈ,  ਅਜਿਹੇ ''ਚ ਕਾਰ ਅਤੇ ਬਾਇਕ ਨਿਰਮਾਤਾ ਕੰਪਨੀਆਂ ਆਪਣੇ ਗਾਹਕਾਂ ਨੂੰ ਆਪਣੇ ਆਪਣੇ ਪ੍ਰੋਡਕਟਸ ਵਲ ਖਿੱਚਣ ਲਈ ਨਵੇਂ-ਨਵੇਂ ਡਿਸਕਾਊਂਟ ਪੇਸ਼ ਕਰਣਗੀਆਂ। ਇਸ ਸਭ ਤੋਂ ਅਲਗ ਹੀਰੋ ਨੇ ਆਪਣੀ ਬਾਇਕਸ ''ਤੇ ਇਕ ਅਲਗ ਤਰ੍ਹਾਂ ਦਾ ਆਫਰ ਪੇਸ਼ ਕਰ ਦਿੱਤਾ ਹੈ।

 

ਇਸ ਆਫਰ ਦੇ ਤਹਿਤ ਜੇਕਰ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਤਾਂ ਇਹ ਕੰਪਨੀ ਤੁਹਾਨੂੰ ਆਪਣੀ ਬਾਈਕਸ ਅਤੇ ਸਕੂਟਰ ''ਤੇ 1500 ਰੁਪਏ ਦਾ ਸਿੱਧਾ ਡਿਸਕਾਊਂਟ ਦੇਵੇਗੀ।  ਹੀਰੋ ਨੇ ਟਵੀਟ ਕਰ ਇਸ ਆਫਰ ਦੀ ਜਾਣਕਾਰੀ ਦਿੱਤੀ ਹੈ। 6 ਸਿਤੰਬਰ ਨੂੰ ਕੀਤੇ ਗਏ ਟਵੀਟ ''ਚ ਹੀਰੋ ਨੇ ਲਿੱਖਿਆ, ਸਾਨੂੰ ਉਨ੍ਹਾਂ ਦੀ ਸੇਵਾ ਕਰ ਕੇ ਮਾਣ ਹੈ,  ਜੋ ਦੇਸ਼ ਦੀ ਸੇਵਾ ਕਰਦੇ ਹਨ। ਹਾਲਾਂਕਿ ਇਹ ਆਫਰ ਕਦ ਤੱਕ ਸਿਮਤ ਹੈ ਇਸ ਦੇ ਬਾਰੇ ''ਚ ਕੋਈ ਜਾਣਕਾਰੀ ਸਾਹਮਣੇ ਨਹੀ ਆਈ ਹੈ।


Related News