Ather Energy ’ਚ 420 ਕਰੋੜ ਰੁਪਏ ਤਕ ਦਾ ਨਿਵੇਸ਼ ਕਰੇਗੀ ਹੀਰੋ ਮੋਟੋਕੋਰਪ
Saturday, Jan 15, 2022 - 06:20 PM (IST)
ਆਟੋ ਡੈਸਕ– ਦੁਨੀਆ ਦੀ ਸਭ ਤੋਂ ਮੋਟਰਸਾਈਕਲ ਅਤੇ ਸਕੂਟਰ ਨਿਰਮਾਤਾ ਕੰਪਨੀ ਹੀਰੋ ਮੋਟੋਕੋਰਪ ਨੇ ਏਥਰ ਐਨਰਜੀ ’ਚ 420 ਕਰੋੜ ਰੁਪਏ ਤਕ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਬੋਰਡ ਨੇ ਇਕ ਜਾਂ ਜ਼ਿਆਦਾ ਪੜਾਵਾਂ ’ਚ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਸਤਾਵਿਤ ਨਿਵੇਸ਼ ਤੋਂ ਪਹਿਲਾਂ ਏਥਰ ਐਨਰਜੀ ’ਚ ਹੀਰੋ ਮੋਟੋਕੋਰਪ ਦੀ ਹਿੱਸੇਦਾਰੀ 34.8 ਫੀਸਦੀ ਸੀ। ਨਿਵੇਸ਼ ਤੋਂ ਬਾਅਦ ਸ਼ੇਅਰ ਹੋਲਡਿੰਗ ਵਧੇਗੀ ਅਤੇ ਸਹੀ ਸ਼ੇਅਰ ਹੋਲਡਿੰਗ ਦਾ ਤੈਅ ਏਥਰ ਵਲੋਂ ਪੂੰਜੀ ਜੁਟਾਉਣ ਦੌਰਾਨ ਪੂਰਾ ਹੋਣ ’ਤੇ ਕੀਤਾ ਜਾਵੇਗਾ।
ਹੀਰੋ ਮੋਟੋਕੋਰਪ ਦੇ ਇਮਰਜਿੰਗ ਮੋਬਿਲਿਟੀ ਬਿਜ਼ਨੈੱਸ ਯੂਨਿਟ ਦੇ ਮੁਖੀ ਸਵਦੇਸ਼ ਸ਼੍ਰੀਵਾਸਤਵ ਨੇ ਇਸ ਮਾਮਲੇ ’ਤੇ ਕਿਹਾ, ‘ਆਪਣੇ ਵਿਜ਼ਨ ‘ਬੀ ਦਿ ਫਿਊਚਰ ਆਫ ਮੋਬਿਲਿਟੀ’ ਨੂੰ ਧਿਆਨ ’ਚ ਰੱਖਦੇ ਹੋਏ, ਅਸੀਂ ਵੱਖ-ਵੱਖ ਤਰ੍ਹਾਂ ਦੇ ਉਭਰਦੇ ਮੋਬਿਲਿਟੀ ਹੱਲ ’ਤੇ ਕੰਮ ਕਰ ਰਹੇ ਹਾਂ। ਅਸੀਂ ਏਥਰ ਐਨਰਜੀ ਦੇ ਸ਼ੁਰੂਆਤੀ ਨਿਵੇਸ਼ਕਾਂ ’ਚੋਂ ਇਕ ਸੀ ਅਤੇ ਸਾਲਾਂ ’ਚ ਆਪਣੇ ਸਹਿਯੋਗ ਦਾ ਵਿਸਤਾਰ ਕਰਨਾ ਜਾਰੀ ਰੱਖਿਆ ਹੈ। ਅਸੀਂ ਹਾਲ ਦੇ ਸਾਲਾਂ ’ਚ ਏਥਰ ਐਨਰਜੀ ਦੇ ਵਿਕਾਸ ਨੂੰ ਦੇਖ ਕੇ ਉਤਸ਼ਾਹਿਤ ਹਾਂ। ਸਾਡਾ ਉਦੇਸ਼ ਹੀਰੋ ਮੋਟੋਕੋਰਪ ਬ੍ਰਾਂਡ ਦੇ ਵਾਅਦੇ ਦਾ ਵਿਸਤਾਰ ਕਰਨਾ ਅਤੇ ਈ.ਵੀ. ਮਲਕੀਅਤ ਨੂੰ ਦੁਨੀਆ ਭਰ ਦੇ ਗਾਹਕਾਂ ਲਈ ਇਕ ਸੁਵਿਧਾਜਨਕ, ਪਰੇਸ਼ਾਨੀ ਮੁਕਤ ਅਨੁਭਵ ਬਣਾਉਣਾ ਹੈ।’