ਹੀਰੋ ਮੋਟੋਕਾਰਪ ਨੇ ਪੇਸ਼ ਕੀਤੀ ਨਵੀਂ ਫੈਸਟਿਵ ਕੰਪੇਨ ‘ਸ਼ੁੱਭ ਮਹੂਰਤ ਆਇਆ, ਹੀਰੋ ਨਾਲ ਲਿਆਇਆ’

Wednesday, Oct 09, 2024 - 10:26 PM (IST)

ਹੀਰੋ ਮੋਟੋਕਾਰਪ ਨੇ ਪੇਸ਼ ਕੀਤੀ ਨਵੀਂ ਫੈਸਟਿਵ ਕੰਪੇਨ ‘ਸ਼ੁੱਭ ਮਹੂਰਤ ਆਇਆ, ਹੀਰੋ ਨਾਲ ਲਿਆਇਆ’

ਨਵੀਂ ਦਿੱਲੀ (ਬੀ. ਐੱਨ.)– ਦੁਨੀਆ ਦੀ ਸਭ ਤੋਂ ਵੱਡੀ ਮੋਟਰਸਾਈਕਲ ਅਤੇ ਸਕੂਟਰ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਆਪਣੀ ਨਵੀਂ ਫੈਸਟਿਵ ਕੰਪੇਨ ਸ਼ੁਰੂ ਕੀਤੀ ਹੈ। ਇਹ ਕੰਪੇਨ ਭਾਰਤ ’ਚ ਤਿਓਹਾਰਾਂ ਦੇ ਸ਼ੁੱਭ ਆਰੰਭ ਦਾ ਉਤਸਵ ਹੈ ਅਤੇ ਇਸ ’ਚ ਦੇਸ਼ ਦੀ ਅਮੀਰ ਵਿਰਾਸਤ ਅਤੇ ਪ੍ਰੰਪਰਾਵਾਂ ਸ਼ਾਮਲ ਹਨ।

‘ਸ਼ੁੱਭ ਮਹੂਰਤ ਆਇਆ, ਹੀਰੋ ਨਾਲ ਲਿਆਇਆ’ ਹੀਰੋ ਮੋਟੋਕਾਰਪ ਦੇ ਗ੍ਰੈਂਡ ਇੰਡੀਅਨ ਫੈਸਟੀਵਲ ਆਫ ਟ੍ਰਸਟ (ਜੀ. ਆਈ. ਐੱਫ. ਟੀ.) ਦਾ ਤੀਜਾ ਅਡੀਸ਼ਨ ਹੈ। ਇਸ ਦੇ ਤਹਿਤ ਗਾਹਕ ਹੀਰੋ ਮੋਟੋਕਾਰਪ ਦੇ ਆਪਣੇ ਮਨਪਸੰਦ ਪ੍ਰੋਡਕਟਸ ਖਰੀਦ ਕੇ ਤਿਓਹਾਰ ਦੀ ਖੁਸ਼ੀਆਂ ਨੂੰ ਹੋਰ ਵਧਾਉਣ ਦਾ ਸ਼ਾਨਦਾਰ ਮੌਕਾ ਪਾ ਸਕਦੇ ਹਨ।

ਇਸ ’ਚ ਨੌਜਵਾਨਾਂ ਦੇ ਮਨਪਸੰਦ ਅਦਾਕਾਰ ਦਿਵਯੇਂਦੂ ਸ਼ਰਮਾ ਅਤੇ ਹੰਸਿਕਾ ਮੋਟਵਾਨੀ ਸ਼ਾਮਲ ਹਨ। ਇਸ ਕੰਪੇਨ ’ਚ ਇਕ ਰੋਮਾਂਚਕ ਏ. ਆਈ. ਫੀਚਰ ਹੈ, ਜੋ ਇਨ੍ਹਾਂ ਸੈਲੀਬ੍ਰਿਟੀਜ਼ ਨੂੰ ਨਿੱਜੀ ਵੀਡੀਓ ਸੰਦੇਸ਼ਾਂ ’ਚ ਦਿਖਾਏਗਾ, ਜਿਸ ਨਾਲ 20 ਲੱਖ ਤੋਂ ਵੱਧ ਗਾਹਕਾਂ ਨੂੰ ਖਰੀਦਦਾਰੀ ’ਚ ਮਦਦ ਮਿਲੇਗੀ।


author

Rakesh

Content Editor

Related News