ਰਿਲਾਇੰਸ ਜਿਓ ਦੇ ਇਹ ਹਨ ਟੌਪ-4 ਰਿਚਾਰਜ ਪਲਾਨਸ, ਸਾਰਿਆਂ ''ਚ ਕੰਪਨੀ ਦੇ ਰਹੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ

Monday, May 24, 2021 - 07:20 AM (IST)

ਰਿਲਾਇੰਸ ਜਿਓ ਦੇ ਇਹ ਹਨ ਟੌਪ-4 ਰਿਚਾਰਜ ਪਲਾਨਸ, ਸਾਰਿਆਂ ''ਚ ਕੰਪਨੀ ਦੇ ਰਹੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ

ਗੈਜੇਟ ਡੈਸਕ-ਰਿਲਾਇੰਸ ਜਿਓ ਨੇ ਆਪਣੇ ਯੂਜ਼ਰਸ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਸਾਰੇ ਪ੍ਰੀਪੇਡ ਪਲਾਨਸ ਪੇਸ਼ ਕੀਤੇ ਹਨ। ਯੂਜ਼ਰਸ ਜ਼ਿਆਦਾਤਰ ਰੋਜ਼ਾਨਾ 1ਜੀ.ਬੀ. ਜਾਂ ਫਿਰ 1.5ਜੀ.ਬੀ. ਤੱਕ ਡਾਟਾ ਦਾ ਹੀ ਇਸਤੇਮਾਲ ਕਰਦੇ ਹਨ ਤਾਂ ਅਜਿਹੇ 'ਚ ਕੰਪਨੀ ਟੌਪ-4 ਰਿਚਾਰਜ ਪਲਾਨ ਲਿਆਈ ਹੈ ਜਿਨ੍ਹਾਂ ਦੀ ਕੀਮਤ 200 ਤੋਂ ਵੀ ਘੱਟ ਹੈ। ਇਨ੍ਹਾਂ 'ਚ ਯੂਜ਼ਰਸ ਨੂੰ ਲੋੜ ਪੈਣ 'ਤੇ 100 ਐੱਸ.ਐੱਮ.ਐੱਸ. ਕਰਨ ਦੀ ਸੁਵਿਧਾ ਮਿਲਦੀ ਹੈ ਅਤੇ ਜਿਓ ਐਪਸ ਦੀ ਮੁਫਤ ਸਬਸਕਰੀਪਨ ਵੀ ਦਿੱਤੀ ਜਾਂਦੀ ਹੈ।

129 ਰੁਪਏ ਵਾਲਾ ਜਿਓ ਦਾ ਪਲਾਨ
ਜਿਓ ਦੇ 129 ਵਾਲੇ ਪਲਾਨ ਨੂੰ 29 ਦਿਨਾਂ ਦੀ ਮਿਆਦ ਨਾਲ ਲਿਆਂਦਾ ਗਿਆ ਹੈ। ਇਸ ਪਲਾਨ 'ਚ ਯੂਜ਼ਰਸ ਨੂੰ 2ਜੀ.ਬੀ. ਡਾਟਾ ਆਫਰ ਕੀਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਸ 'ਚ ਅਨਲਿਮਿਟਡ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ ਅਤੇ ਨਾਲ ਹੀ ਮੁਫਤ 300 ਐੱਸ.ਐੱਮ.ਐੱਸ. ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਜਿਓ ਐਪਸ ਦੀ ਮੁਫਤ ਸਬਸਕਰੀਪਸ਼ਨ ਵੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ-ਲੰਬੀ ਉਮਰ, ਤੰਦਰੁਸਤੀ ਤੇ ਸਿਹਤ ਸੁਧਾਰਨ ਦਾ ਇਹ ਹੈ ਸਭ ਤੋਂ ਆਸਾਨ ਤਰੀਕਾ

149 ਰੁਪਏ ਵਾਲਾ ਪਲਾਨ
ਰਿਲਾਇੰਸ ਜਿਓ ਦੇ 149 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ 24 ਦਿਨਾਂ ਦੀ ਮਿਆਦ ਨਾਲ ਲਿਆਂਦਾ ਗਿਆ ਹੈ। ਇਸ 'ਚ ਰੋਜ਼ਾਨਾ 1ਜੀ.ਬੀ. ਡਾਟਾ ਇਸੇਤਮਾਲ ਕਰਨ ਨੂੰ ਮਿਲਦਾ ਹੈ, ਨਾਲ ਹੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਾਹਕ ਰੋਜ਼ਾਨਾ 100 ਐੱਸ.ਐੱਮ.ਐੱਸ. ਦਾ ਇਸਤੇਮਾਲ ਕਰ ਸਕਦਾ ਹੈ। ਇਸ ਪਲਾਨ 'ਚ ਜਿਓ ਦੀ ਪ੍ਰੀਮੀਅਮ ਐਪਸ ਦੀ ਸਬਸਕਰੀਪਸ਼ਨ ਵੀ ਮਿਲਦੀ ਹੈ।

151 ਰੁਪਏ ਵਾਲਾ ਪਲਾਨ
ਜਿਓ ਦਾ 151 ਰੁਪਏ ਵਾਲਾ ਪਲਾਨ ਇਕ ਐਡ ਆਨ ਡਾਟਾ ਪੈਕ ਹੈ ਜਿਸ 'ਚ ਯੂਜ਼ਰਸ ਨੂੰ 30 ਦਿਨਾਂ ਦੀ ਮਿਆਦ ਨਾਲ 30ਜੀ.ਬੀ. ਡਾਟਾ ਆਫਰ ਕੀਤਾ ਜਾਂਦਾ ਹੈ। ਜਿਓ ਦਾ ਇਹ ਪਲਾਨ ਨਾਰਮਲ ਰਿਚਾਰਜ ਪਲਾਨ ਦਾ ਡਾਟਾ ਖਤਮ ਹੋਣ ਤੋਂ ਬਾਅਦ ਐਕਟੀਵ ਹੁੰਦਾ ਹੈ।

199 ਰੁਪਏ ਵਾਲਾ ਪਲਾਨ
ਜਿਓ ਦੇ 199 ਰੁਪਏ ਵਾਲੇ ਰਿਚਾਰਜ ਪਲਾਨ 'ਚ ਰੋਜ਼ਾਨਾ 1.5ਜੀ.ਬੀ. ਡਾਟਾ ਆਫਰ ਕੀਤਾ ਜਾਂਦਾ ਹੈ ਅਤੇ ਇਸ ਦੀ ਮਿਆਦ 28 ਦਿਨਾਂ ਦੀ ਹੈ। ਇਹ ਪਲਾਨ ਕੁੱਲ 42ਜੀ.ਬੀ. ਪਲਾਨ ਨਾਲ ਆਉਂਦਾ ਹੈ। ਇਸ ਪਲਾਨ 'ਚ ਵੀ ਤੁਹਾਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ ਅਤੇ ਨਾਲ ਹੀ ਰੋਜ਼ਾਨਾ 100 ਐੱਸ.ਐੱਮ.ਐੱਸ. ਇਸਤੇਮਾਲ ਕਰਨ ਨੂੰ ਮਿਲਦੇ ਹਨ।

ਇਹ ਵੀ ਪੜ੍ਹੋ-ਅਮਰੀਕਾ ਦੇ ਓਹਾਓ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 3 ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News