ਐਪਲ ਆਈਪੈਡ ''ਤੇ ਮਿਲ ਰਿਹੈ 3000 ਰੁਪਏ ਦਾ ਕੈਸ਼ਬੈਕ, ਆਫਰ ਸੀਮਤ ਸਮੇਂ ਲਈ ਉਪਲੱਬਧ
Friday, Apr 21, 2017 - 06:11 PM (IST)
ਜਲੰਧਰ- ਜੇਕਰ ਤੁਸੀਂ ਆਈਪੈਡ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਐੱਚ.ਡੀ.ਐੱਫ.ਸੀ. ਬੈਂਕ ਇਸ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਦਰਅਸਲ, ਐੱਚ.ਡੀ.ਐੱਫ.ਸੀ. ਬੈਂਕ ਆਈਪੈਡ ''ਤੇ EasyEMI ਰਾਹੀਂ 3000 ਰੁਪਏ ਤੱਕ ਦੀ ਛੋਟ ਦੇ ਰਿਹਾ ਹੈ। ਐੱਚ.ਡੀ.ਐੱਫ.ਸੀ. ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਇਸਤੇਮਾਲ ਕਰਨ ''ਤੇ ਗਾਹਕ ਨੂੰ ਫਾਸਟ ਈ.ਐੱਮ.ਆਈ. ਦੇ ਤਹਿਤ ਆਈਪੈਡ ਖਰੀਦ ਸਕਦੇ ਹਨ। ਕੰਪਨੀ ਨੇ ਇਸ ਲਈ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਵੀ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਆਫਰ 15 ਮਈ 2017 ਤੱਕ ਹੈ।
ਇਸ ਤਰ੍ਹਾਂ ਪਾਓ ਆਈਪੈਡ ''ਤੇ ਕੈਸ਼ਬੈਕ
1. ਗਾਹਕ ਸਟੋਰ ''ਤੇ ਜਾ ਕੇ 15 ਮਈ ਤੱਕ ਦੋ ਵਾਰ ਕੈਸ਼ਬੈਕ ਪਾ ਸਕਦੇ ਹਨ।
2. ਲੈਣ-ਦੇਣ ਦੇ ਮਾਮਲੇ ''ਚ ਗਾਹਕ ਨੂੰ ਚਾਰਜ ਸਲਿੱਪ ''ਤੇ ਹੀ ਕੈਸ਼ਬੈਕ ਪ੍ਰਿੰਟ ਕਰ ਦਿੱਤਾ ਜਾਵੇਗਾ।
3. ਜੇਕਰ ਚਾਰਜ ਸਲਿੱਪ ''ਤੇ ਕੈਸ਼ਬੈਕ ਪ੍ਰਿੰਟ ਨਹੀਂ ਹੋਵੇਗਾ ਤਾਂ ਗਾਹਕ ਇਸ ਆਫਰ ਦੇ ਪਾਤਰ ਨਹੀਂ ਹੋਣਗੇ।
4. ਗਾਹਕ ਨੂੰ 90 ਦਿਨਾਂ ਬਾਅਦ ਕੈਸ਼ਬੈਕ ਮਿਲ ਜਾਵੇਗਾ।
ਐੱਚ.ਡੀ.ਐੱਫ.ਸੀ. ਬੈਂਕ ਵੈੱਬਸਾਈਟ ਮੁਤਾਬਕ ਕੈਸ਼ਬੈਕ ਪਾਉਣ ਲਈ ਗਾਹਕ ਨੂੰ 4,990 ਰੁਪਏ ਦੀ ਡਾਊਨ ਪੇਮੈਂਟ ਕਰਨੀ ਹੋਵੇਗੀ। ਗਾਹਕ EasyEMI ਲਈ ਮਰਚੇਂਟ ਦੀ ਆਊਟਲੇਟ ਜਾਂ ਵੈੱਬਸਾਈਟ ''ਤੇ ਜਾਣਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ EasyEMI ਆਪਸ਼ਨ ਕੁਝ ਚੁਣੇ ਹੋਏ ਕਾਰਪੋਰੇਟ ਕ੍ਰੈਡਿਟ ਕਾਰਡਸ ''ਤੇ ਉਪਲੱਬਧ ਨਹੀਂ ਹੈ।
