ਹਾਕਿੰਗ ਨੇ ਏਲੀਅਨਾਂ ਦੇ ਸੰਪਰਕ ਵਿਚ ਆਉਣ ਨੂੰ ਲੈ ਕੇ ਕੀਤਾ ਆਗਾਹ

Sunday, Sep 25, 2016 - 08:23 PM (IST)

 ਹਾਕਿੰਗ ਨੇ ਏਲੀਅਨਾਂ ਦੇ ਸੰਪਰਕ ਵਿਚ ਆਉਣ ਨੂੰ ਲੈ ਕੇ ਕੀਤਾ ਆਗਾਹ

ਲੰਦਨ : ਪ੍ਰਸਿੱਧ ਬ੍ਰਿਟਿਸ਼ ਭੌਤਿਕ ਵਿਗਿਆਨੀ ਸਟੀਫਨ ਹਾਕਿੰਗਸ ਨੇ ਕਿਸੇ ਵੀ ਏਲੀਅਨ ਸਭਿਅਤਾ ਖਾਸਕਰ ਅਜਿਹੀ ਸਭਿਅਤਾ ਜੋ ਤਕਨੀਕੀ ਰੂਪ ਨਾਲ ਇਨਸਾਨਾਂ ਤੋਂ ਜ਼ਿਆਦਾ ਉੱਨਤ ਹੋਵੇ, ਉਥੇ ਸਾਡੀ ਹਾਜ਼ਰੀ ਦੀ ਘੋਸ਼ਣਾ ਨੂੰ ਲੈ ਕੇ ਆਗਾਹ ਕੀਤਾ ਹੈ। ਹਾਕਿੰਗ ਨੇ ਇਕ ਨਵੀਂ ਆਨਲਾਈਨ ਫਿਲਮ ਵਿਚ ਕਿਹਾ ਕਿ ਕਿਸੇ ਵੀ ਜ਼ਿਆਦਾ ਉੱਨਤ ਸਭਿਅਤਾ ਨਾਲ ਸਾਡੇ ਸੰਪਰਕ ਦੀ ਹਾਲਤ ਨੂੰ ਇੰਝ ਬਿਆਨ ਕੀਤਾ ਜਿਵੇਂ ਮੂਲ ਅਮਰੀਕੀਆਂ ਨੇ ਪਹਿਲੀ ਵਾਰ ਕ੍ਰਿਸਟੋਫਰ ਕੋਲੰਬਸ ਨੂੰ ਵੇਖਿਆ ਇਸ ਦੇ ਨਤੀਜੇ ਜ਼ਿਆਦਾ ਚੰਗ ਨਹੀਂ ਸਨ।

 

''ਸਟੀਫਨ ਹਾਕਿੰਗਸ ਫੇਵਰਟ ਪਲੇਸਿਜ਼'' ਵਿਚ ਲੋਕ ਬ੍ਰਹਿਮੰਡ ਦੇ ਪੰਜ ਅਹਿਮ ਸਥਾਨਾਂ ਨੂੰ ਵੇਖ ਸਕਦੇ ਹਨ। ਫਿਲਮ ਵਿਚ ਹਾਕਿੰਗ ਕਾਲਪਨਿਕ ਤੌਰ ''ਤੇ ਗਲਿਜ਼ 832ਸੀ ਦੇ ਕੋਲੋਂ ਗੁਜ਼ਰਦੇ ਹਨ। ਇਹ ਕਰੀਬ 16 ਪ੍ਰਕਾਸ਼ ਸਾਲ ਦੀ ਦੂਰੀ ਉੱਤੇ ਸਥਿਤ ਗੈਰ-ਸੌਰ ਮੰਡਲੀ ਗ੍ਰਹਿ ਹਨ, ਜਿਥੇ ਸੰਭਾਵਿਤ ਤੌਰ ਉੱਤੇ ਜੀਵਨ ਹੋ ਸਕਦਾ ਹੈ।


Related News