ਭਾਰਤ ''ਚ ਲਾਂਚ ਹੋਈ ਹਾਰਲੇ ਡੇਵਿਡਸਨ ਦੀ ਦਮਦਾਰ ਬਾਈਕ Street Rod 750
Thursday, Mar 16, 2017 - 01:45 PM (IST)

ਜਲੰਧਰ- ਸੜਕ ''ਤੇ ਸ਼ਾਨਦਾਰ ਅਨੁਭਵ ਦੇਣ ਵਾਲੀ ਅਮਰੀਕੀ ਦਿੱਗਜ ਬਾਈਕ ਨਿਰਮਾਤਾ ਕੰਪਨੀ ਹਾਰਲੇ ਡੇਵਿਡਸਨ ਨੇ ਆਪਣੀ ਸਟਰੀਟ ਰੋਡ 750 ਨੂੰ ਅਤੇ ਬਿਹਤਰ ਹਾਰਡਵੇਅਰ ਨਾਲ ਭਾਰਤ ''ਚ ਲਾਂਚ ਕਰ ਦਿੱਤੀ ਹੈ। ਹਾਰਲੇ ਨੇ ਭਾਰਤ ''ਚ ਨੌਜਵਾਨਾਂ ਦੇ ਵੱਧ ਦੇ ਕ੍ਰੇਜ਼ ਨੂੰ ਵੇਖਦੇ ਹੋਏ ਆਪਣੀ ਇਸ ਬਾਈਕ ਨੂੰ ਲਾਂਚ ਕੀਤਾ ਹੈ। ਤੁਹਾਨੂੰ ਦੱਸ ਦਈਏ ਇਹ ਬਾਈਕ ਆਪਣੇ ਪਿਛਲੇ ਵਰਜਣ ਤੋਂ 80,000 ਰੁਪਏ ਜ਼ਿਆਦਾ ਮਿੰਹਗੀ ਹੈ। ਦੇਲੀ ਦੇ ਸ਼ੋਰੂਮ ''ਚ ਇਸ ਦੀ ਕੀਮਤ 5.86 ਲੱਖ ਰੁੱਪਏ ਹੈ।
ਇਸ ਨਵੀਂ ਸਟਰੀਟ ਰਾਡ 750 ''ਚ ਕੰਪਨੀ ਨੇ 749ਸੀ. ਸੀ ਦਾ ਕੂਲਡ ਇੰਜਣ, ਸਿੰਗਲ ਓ. ਐੱਚ. ਸੀ, ਅੱਠ ਵਾਲਵਸ, 60ਡਿਗਰੀ ਦਾ ਵੀ ਟਵਿਨ ਆਉਟਪੁੱਟ ਰੈਜ਼ੋਲਿਊਸ਼ਨ ਐਕਸ ਇੰਜਣ ਦਿੱਤਾ ਹੈ। ਸਟਰੀਟ ਰਾਡ ਸਟਰੀਟ 750 ਦੀ ਤੁਲਨਾ ''ਚ 11 ਫ਼ੀਸਦੀ ਜ਼ਿਆਦਾ ਹਾਰਸ ਪਾਵਰ ਅਤੇ 5 ਫ਼ੀਸਦੀ ਜਿਆਦਾ ਟਾਰਕ ਪੈਦਾ ਕਰਦੀ ਹੈ । ਇਸ ''ਚ ਨਵਾਂ ਰਿਅਰ ਸ਼ਾਕ ਅਬਜਾਰਬਰ ਫੀਚਰ ਵੀ ਸ਼ਾਮਿਲ ਕੀਤਾ ਗਿਆ ਹੈ, ਜੋ ਇਸ ਦੀ ਸਮਰੱਥਾ ਨੂੰ ਹੋਰ ਜ਼ਿਆਦਾ ਵਧਾਉਂਦਾ ਹੈ।
ਸਟਰੀਟ ਰਾਡ 750 ਨੂੰ ਤਿੰਨ ਕਲਰ ਆਪਸ਼ਨਜ਼ ''ਚ ਵਿੱਜਵਲ ਬਲੈਕ, ਚਾਰਕੋਲ ਡੇਨਿਮ, ਅਤੇ ਓਲਿਵ ਗੋਲਡ ਦੇ ਤਿੰਨ ਨਵੇਂ ਕਲਰ ਵੇਰਿਅੰਟ ''ਚ ਉਪਲੱਬਧ ਹੈ।