ਹੈਕਰਾਂ ਨੇ 100 ਕੰਪਨੀਆਂ ਦਾ ਉਡਾਇਆ ਡਾਟਾ, ਵਾਪਸੀ ਲਈ ਮੰਗ ਰਹੇ 520 ਕਰੋੜ ਦੀ ਮੋਟੀ ਰਕਮ

07/05/2021 5:14:26 PM

ਗੈਜੇਟ ਡੈਸਕ– ਬੀਤੇ ਐਤਵਾਰ ਨੂੰ ਗਲੋਬਲ ਪੱਧਰ ’ਤੇ ਡਾਟਾ ਚੋਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਸੀ, ਜਦੋਂ ਹੈਕਰਾਂ ਨੇ ਦੁਨੀਆ ਦੀਆਂ 100 ਦਿੱਗਜ ਕੰਪਨੀਆਂ ਦਾ ਡਾਟਾ ਚੋਰੀ ਕਰ ਲਿਆ ਸੀ। ਡਾਰਕ ਵੈੱਬ ਸਾਈਟ ਦੀ ਰਿਪੋਰਟ ਮੁਤਾਬਕ, ਚੋਰੀ ਹੋਏ ਡਾਟਾ ਦੀ ਵਾਪਸੀ ਲਈ 70 ਮਿਲੀਅਨ ਡਾਲਰ (ਕਰੀਬ 520 ਕਰੋੜ ਰੁਪਏ) ਦੀ ਮੰਗ ਕੀਤੀ ਜਾ ਰਹੀ ਹੈ। ਇਸ ਰਕਮ ਦੀ ਮੰਗ ਇਕ ਬਲਾਗ REVil ਸਾਈਬਰਕ੍ਰਾਈਮ ਗੈਂਗ ਰਾਹੀਂ ਕੀਤੀ ਗਈ ਹੈ। ਇਹ ਇਕ ਰੂਸ ਦਾ ਲਿੰਕਡ ਗਰੁੱਪ ਹੈ ਜੋ ਦੁਨੀਆ ਭਰ ’ਚ ਸਾਈਬਰ ਹਮਲਿਆਂ ਲਈ ਜ਼ਿੰਮੇਵਾਰ ਹੈ। 

ਇਹ ਵੀ ਪੜ੍ਹੋ– ਜੀਓ ਨੇ ਸ਼ੁਰੂ ਕੀਤੀ ਕਮਾਲ ਦੀ ਸਰਵਿਸ, ਬਿਨਾਂ ਪੈਸੇ ਦਿੱਤੇ 5 ਵਾਰ ਮਿਲੇਗਾ ਡਾਟਾ

12 ਤੋਂ ਜ਼ਿਆਦਾ ਦੇਸ਼ਾਂ ’ਚ ਹਮਲੇ ਨੂੰ ਦਿੱਤਾ ਗਿਆ ਅੰਜ਼ਾਮ
ਇਹ ਸਾਈਬਰਕ੍ਰਾਈਮ ਗੈਂਗ ਕਾਫ਼ੀ ਸਟ੍ਰਕਚਰਡ ਹੈ। ਅਜਿਹੇ ’ਚ ਇਹ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ ਕਿ ਆਖਿਰ ਹੈਕਰਾਂ ਵਲੋਂ ਕੌਣ ਬੋਲ ਰਿਹਾ ਹੈ ਪਰ ਸਾਈਬਰ ਸਕਿਓਰਿਟੀ ਫਰਮ Allan Liska ਨੇ ਇਸ ਤੋਂ ਪਹਿਲਾਂ ਰਿਕਾਰਡ ਕੀਤਾ ਸੀ ਕਿ ਇਹ REVil ਦੀ ਕੋਰ ਲੀਡਰਸ਼ਿਪ ਵਲੋਂ ਆਇਆ ਹੈ। ਹਾਲਾਂਕਿ, ਇਸ ਮਾਮਲੇ ’ਚ ਰੂਸ ਦੇ ਸਾਈਬਰਕ੍ਰਿਮਿਨਲ ਗਰੁੱਪ ਵਲੋਂ ਕੋਈ ਬਿਆਨ ਨਹੀਂ ਆਇਆ। ਸਾਈਬਰ ਆਪਰਾਧੀ ਗੈਂਗ ਨੇ ਸਭ ਤੋਂ ਪਹਿਲਾਂ ਮਿਆਮੀ ਬੇਸਡ ਇਨਫਰਮੇਸ਼ਨ ਟੈਕਨਾਲੋਜੀ ਫਰਮ ਨੂੰ ਹੈਕ ਕੀਤਾ ਹੈ, ਜਿਸ ਤੋਂ ਬਾਅਦ ਉਸ ਦੇ ਕਲਾਇੰਟ ਦੀ ਫਰਮ ’ਚ ਹੈਕਿੰਗ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਸ ਤਰ੍ਹਾਂ ਇਕ ਤੋਂ ਬਾਅਦ 100 ਕੰਪਨੀਆਂ ’ਤੇ ਸਾਈਬਰ ਹਮਲਾ ਕੀਤਾ ਗਿਆ ਹੈ। ਸਾਈਬਰ ਸਕਿਓਰਿਟੀ ਫਰਮ ESET ਮੁਤਾਬਕ, ਹੈਕਰਾਂ ਨੇ ਕਰੀਬ 12 ਤੋਂ ਜ਼ਿਆਦਾ ਦੇਸ਼ਾਂ ’ਚ ਇਨ੍ਹਾਂ ਸਾਈਬਰ ਹਮਲਿਆਂ ਨੂੰ ਅੰਜ਼ਾਮ ਦਿੱਤਾ ਹੈ। 

ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ

ਕਾਰੋਬਾਰ ਹੋਇਆ ਸੀ ਪ੍ਰਭਾਵਿਤ
ਸਾਈਬਰ ਹਮਲਿਆਂ ਕਾਰਨ ਸਵੀਡਿਸ਼ ਕਾਪ ਕਿਰਾਨਾ ਚੇਨ ਦੇ ਕਈ ਸਟੋਰ ਬੰਦ ਕਰਨੇ ਪਏ ਕਿਉਂਕਿ ਹਮਲੇ ਕਾਰਨ ਆਨਲਾਈਨ ਟ੍ਰਾਂਜੈਕਸ਼ਨ ਨੂੰ ਬੰਦ ਰੱਖਿਆ ਗਿਆ ਸੀ। ਇਸ ਮਾਮਲੇ ’ਚ ਵਾਈਟ ਹਾਊਸ ਨੇ ਕਿਹਾ ਕਿ ਉਹ ਜੋਖਿਮ ਦਾ ਆਕਲਨ ਕਰ ਰਿਹਾ ਹੈ, ਨਾਲ ਹੀ ਪੀੜਤਾਂ ਨੂੰ ਹੋਏ ਨੁਕਸਾਨ ਦੇ ਆਧਾਰ ’ਤੇ ਉਨ੍ਹਾਂ ਨੂੰ ਮਦਦ ਪਹੁੰਚਾ ਰਹੀ ਹੈ। ਨਾਲ ਹੀ ਹੁਣ ਇਸ ਤਰ੍ਹਾਂ ਦੀ ਘੁਸਪੈਠ ’ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਸਾਈਬਰ ਹਮਲਿਆਂ ਦਾ ਅਸਰ ਸਕੂਲ, ਸਮਾਲ ਪਬਲਿਕ ਸੈਕਟਰ ਬਾਡੀ, ਕ੍ਰੈਡਿਟ ਕਾਰਡ ਅਕਾਊਂਟ ’ਤੇ ਵੇਖਿਆ ਗਿਆ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ REVil ਨੇ ਇਕ ਬ੍ਰਾਜ਼ੀਲ ਦੇ ਮੀਟਪੈਕਰ ਜੇ.ਬੀ.ਐੱਸ. (JBSS3,SA) ਦੇ ਸਿਸਟਮ ’ਤੇ ਹਮਲਾ ਕੀਤਾ ਸੀ। ਅਜਿਹੇ ’ਚ ਕੰਪਨੀ ਨੂੰ ਹੈਕਰਾਂ ਨੂੰ ਕਰੀਬ 11 ਮਿਲੀਅਨ ਡਾਲਰ ਦੀ ਰਕਮ ਚੁਕਾਉਣੀ ਪਈ ਸੀ। 

ਇਹ ਵੀ ਪੜ੍ਹੋ– Airtel ਨੇ ਸ਼ੁਰੂ ਕੀਤੀ ਨਵੀਂ ਸੇਵਾ, ਗਾਹਕਾਂ ਨੂੰ ਮਿਲਣਗੇ ਇਹ 4 ਵੱਡੇ ਫਾਇਦੇ


Rakesh

Content Editor

Related News