ਹੈਕਰਜ਼ ਦੇ ਹੱਥ ਲੱਗਾ EternalBlue ਟੂਲ, ਹਾਈ ਪ੍ਰੋਫਾਈਲ ਸਾਈਬਰ ਅਟੈਕਸ ਨੂੰ ਦੇ ਰਹੇ ਹਨ ਅੰਜਾਮ
Tuesday, May 28, 2019 - 10:31 AM (IST)

ਗੈਜੇਟ ਡੈਸਕ– ਅਮਰੀਕੀ ਸੂਬੇ ਮੈਰੀਲੈਂਡ ਦੇ ਸ਼ਹਿਰ ਬਾਲਟੀਮੋਰ ਦੀ ਸਰਕਾਰ ਇਕ ਰੈਨਸਮਵੇਅਰ ਅਟੈਕ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਇਹ ਮਾਲਵੇਅਰ ਸਿਰਫ ਇਕ ਈ-ਮੇਲ ਰਾਹੀਂ ਲੋਕਾਂ ਦੇ ਕੰਪਿਊਟਰ ਸਿਸਟਮ ਨੂੰ ਬੰਦ ਕਰ ਦਿੰਦਾ ਹੈ। ਰਿਪੋਰਟ ਅਨੁਸਾਰ ਉਥੋਂ ਦੇ ਲੋਕਾਂ ਨੂੰ ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨ, ਘਰ ਖਰੀਦਣ ਅਤੇ ਹੋਰ ਸੇਵਾਵਾਂ ਦੀ ਵਰਤੋਂ ਕਰਨ ਵਾਲੀਆਂ ਵੈੱਬਸਾਈਟਾਂ ਓਪਨ ਕਰਨ 'ਤੇ ਇਹ ਮਾਲਵੇਅਰ ਇਕ ਈ-ਮੇਲ ਭੇਜਦਾ ਹੈ, ਜਿਸ ਤੋਂ ਬਾਅਦ ਕੰਪਿਊਟਰ ਸਿਸਟਮ ਬੰਦ ਹੋ ਜਾਂਦਾ ਹੈ।
ਹੈਕਰਜ਼ ਨੇ ਕੀਤੀ 76 ਹਜ਼ਾਰ ਅਮਰੀਕੀ ਡਾਲਰਾਂ ਦੀ ਮੰਗ
ਦੱਸ ਦੇਈਏ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਬਾਲਟੀਮੋਰ ਸ਼ਹਿਰ ਦੇ ਕੰਪਿਊਟਰਾਂ 'ਤੇ ਇਹ ਰੈਨਸਮਵੇਅਰ ਅਟੈਕ ਹੋਇਆ ਸੀ, ਜਿਸ ਤੋਂ ਬਾਅਦ ਕੰਪਿਊਟਰ ਦੀਆਂ ਸਕਰੀਨਾਂ 'ਤੇ 76 ਹਜ਼ਾਰ ਅਮਰੀਕੀ ਡਾਲਰਾਂ ਦੀ ਮੰਗ ਕੀਤੀ ਗਈ ਸੀ। ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ ਅਤੇ ਸਾਰੀਆਂ ਟ੍ਰਾਂਜ਼ੈਕਸ਼ਨਜ਼ ਨੂੰ ਮੈਨੁਅਲੀ ਪ੍ਰੋਸੈੱਸ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਕਰਮਚਾਰੀਆਂ ਲਈ ਇਕ ਜੀ-ਮੇਲ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਸ਼ਹਿਰ ਦਾ 9“ ਡਿਪਾਰਟਮੈਂਟ ਪੂਰੇ ਸਿਸਟਮ ਨੂੰ ਰੀਸਟੋਰ ਕਰਨ ਦਾ ਕੰਮ ਕਰ ਰਿਹਾ ਹੈ ਅਤੇ ਆਪਣੀ ਸੁਰੱਖਿਆ ਵਧਾਉਣ ਦੇ ਕੰਮ ਵਿਚ ਲੱਗਾ ਹੈ।
ਇੰਝ ਹੋਇਆ ਅਟੈਕ
'ਦਿ ਨਿਊਯਾਰਕ ਟਾਈਮਜ਼' ਵਿਚ ਛਪੀ ਰਿਪੋਰਟ ਅਨੁਸਾਰ ਇਹ EternalBlue ਟੂਲ ਨੈਸ਼ਨਲ ਸਕਿਓਰਿਟੀ ਏਜੰਸੀ (NSA) ਨੇ ਬਣਾਇਆ ਸੀ, ਜਿਸ ਤੋਂ ਬਾਅਦ ਇਸ ਨੂੰ ਅਪ੍ਰੈਲ 2017 ਵਿਚ ਸ਼ੈਡੋ ਬ੍ਰੋਕਰਸ ਨਾਂ ਦੇ ਹੈਕਿੰਗ ਗਰੁੱਪ ਵਲੋਂ ਲੀਕ ਕੀਤਾ ਗਿਆ। ਇਸ ਟੂਲ ਰਾਹੀਂ ਹੈਕਰਜ਼ ਕਈ ਵੱਡੇ ਹਾਈ ਪ੍ਰੋਫਾਈਲ ਸਾਈਬਰ ਅਟੈਕਸ ਨੂੰ ਅੰਜਾਮ ਦੇ ਸਕਦੇ ਹਨ। ਸੁਰੱਖਿਆ ਮਾਹਿਰਾਂ ਅਨੁਸਾਰ ਹੈਕਰਜ਼ EternalBlue ਟੂਲ ਰਾਹੀਂ ਪੁਰਾਣੀ ਵਿੰਡੋਜ਼ XP ਅਤੇ Vista ਆਪ੍ਰੇਟਿੰਗ ਸਿਸਟਮ ਤਕ ਪਹੁੰਚ ਬਣਾ ਕੇ ਅਟੈਕ ਕਰ ਸਕਦੇ ਹਨ।