ਬਲੂਟੁੱਥ ਨਾਲ ਵੀ ਹੈਕ ਹੋ ਸਕਦੈ ਤੁਹਾਡਾ ਫੋਨ, ਹੁਣੇ ਬਦਲੋ ਇਹ ਸੈਟਿੰਗਸ

02/11/2020 5:39:07 PM

ਗੈਜੇਟ ਡੈਸਕ– ਜੇਕਰ ਤੁਹਾਡੇ ਸਮਾਰਟਫੋਨ ਨੂੰ ਐਂਡਰਾਇਡ ਦੇ ਲੇਟੈਸਟ ਵਰਜ਼ਨ ਐਂਡਰਾਇਡ 10 ਦੀ ਅਪਡੇਟ ਨਹੀਂ ਮਿਲੀ ਤਾਂ ਤੁਹਾਡੇ ’ਤੇ ਹੈਕਿੰਗ ਦਾ ਖਤਰਾ ਮੰਡਰਾ ਰਿਹਾ ਹੈ। ਤੁਹਾਨੂੰ ਲੇਟੈਸਟ ਸਕਿਓਰਿਟੀ ਅਪਡੇਟ ਜਲਦ ਤੋਂ ਜਲਦ ਇੰਸਟਾਲ ਕਰ ਲੈਣਾ ਚਾਹੀਦਾ ਹੈ ਕਿਉਂਕਿ ਰਿਸਚਰਾਂ ਨੇ ਐਂਡਰਾਇਡ ’ਚ ਮੌਜੂਦ ਇਕ ਵੱਡੀ ਖਾਮੀ ਦਾ ਪਤਾ ਲਗਾਇਆ ਹੈ। ਸਾਹਮਣੇ ਆਇਆ ਹੈ ਕਿ ਬਲੂਟੁੱਥ ਦੀ ਮਦਦ ਨਾਲ ਸਮਾਰਟਫੋਨਜ਼ ਨੂੰ ਹੈਕ ਕੀਤਾ ਜਾ ਸਕਦਾ ਹੈ ਅਤੇ ਇਸ ਖਾਮੀ ਨੂੰ BlueFrag ਨਾਂ ਦਿੱਤਾ ਗਿਆ ਹੈ। ਹਾਲਾਂਕਿ, ਇਸ ਦਾ ਅਸਰ ਲੇਟੈਸਟ ਐਂਡਰਾਇਡ 10 ਓ.ਐੱਸ. ਵਾਲੇ ਡਿਵਾਈਸਿਜ਼ ’ਤੇ ਨਹੀਂ ਪਿਆ ਅਤੇ ਇਨ੍ਹਾਂ ਦੇ ਯੂਜ਼ਰਜ਼ ਸੇਫ ਹਨ। 

ਆਈ.ਟੀ. ਸਕਿਓਰਿਟੀ ਫਰਮ ERNW ਦੇ ਰਿਸਰਚਰਾਂ ਨੇ ਇਸ ਕਮੀ ਦਾ ਪਤਾ ਲਗਾਇਆ ਹੈ ਅਤੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਐਂਡਰਾਇਡ ਵਰਜ਼ਨ 80 ਓਰੀਓ ਅਤੇ 9.0 ਪਾਈ ’ਤੇ ਚੱਲ ਰਹੇ ਡਿਵਾਈਸਿਜ਼ ’ਚ ਇਹ ਖਾਮੀ ਸਾਹਮਣੇ ਆਈ ਹੈ। ਇਸ ਦੀ ਮਦਦ ਨਾਲ ਅਟੈਕ ਕਰਨ ਲਈਹੈਕਰ ਕੋਲ ਟਾਰਗੇਟ ਡਿਵਾਈਸ ਦਾ ਬਲੂਟੁੱਥ MAC ਐਡਰੈੱਸ ਹੋਣਾ ਚਾਹੀਦਾ ਹੈ। ਕੁਝ ਡਿਵਾਈਸਿਜ਼ ਲਈ ਬਲੂਟੁੱਥ MAC ਐਡਰੈੱਸ ਨੂੰ ਵਾਈ-ਫਾਈ MAC ਐਡਰੈੱਸ ਨਾਲ ਟ੍ਰੈਕ ਕੀਤਾ ਜਾ ਸਕਦਾ ਹੈ। ਇਸ ਖਾਮੀ ਦੇ ਚੱਲਦੇ ਪਰਸਨਲ ਡਾਟਾ ਚੋਰੀ ਕਰਨ ਲਈ ਡਿਵਾਈਸ ’ਚ ਮਾਲਵੇਅਰ ਇੰਸਟਾਲ ਕਰਨ ਤਕ ਦਾ ਕੰਮ ਕੀਤਾ ਜਾ ਸਕਦਾ ਹੈ। 

ਲੇਟੈਸਟ ਸਕਿਓਰਿਟੀ ਪੈਚ ’ਚ ਫਿਕਸ
ਰਿਸਰਚਰਾਂ ਦਾ ਕਹਿਣਾ ਹੈ ਕਿ ਯੂਜ਼ਰਜ਼ ਆਪਣੇ ਡਿਵਾਈਸ ’ਚ ਫਰਵਰੀ, 2020 ਦਾ ਲੇਟੈਸਟ ਸਕਿਓਰਿਟੀ ਪੈਚ ਇੰਸਟਾਲ ਕਰਕੇ ਵੀ ਸੇਫ ਰਹਿ ਸਕਦੇ ਹਨ। ਜੇਕਰ ਤੁਹਾਨੂੰ ਸਮਾਰਟਫੋਨ ’ਚ ਲੇਟੈਸਟ ਐਂਡਰਾਇਡ ਓ.ਐੱਸ. ਜਾਂ ਸਕਿਓਰਿਟੀ ਪੈਚ ਇੰਸਟਾਲ ਕਰਨ ਦਾ ਆਪਸ਼ਨ ਨਹੀਂ ਮਿਲਿਆ ਤਾਂ ਬਲੂਟੁੱਥ ਆਫ ਰੱਖਣ ਅਤੇ ਬਹੁਤ ਹੀ ਜ਼ਰੂਰੀ ਕੰਮ ਹੋਣ ’ਤੇ ਹੀ ਇਨੇਬਲ ਕਰਨ ’ਚ ਸਮਝਦਾਰੀ ਹੈ। ਨਾਲ ਹੀ ਆਪਣੇ ਡਿਵਾਈਸ ਦੀ ਬਲੂਟੁੱਥ ਸੈਟਿੰਗਸ ’ਚ ਜਾ ਕੇ ਉਸ ਨੂੰ ਨਾਨ-ਡਿਸਕਵਰੇਬਲ ਕੀਤਾ ਜਾ ਸਕਦਾ ਹੈ। ਫਰਮ ਦਾ ਕਹਿਣਾ ਹੈ ਕਿ ਕਈ ਡਿਵਾਈਸਿਜ਼ ’ਚ ਬਲੂਟੁੱਥ ਵਿਜ਼ੀਬਿਲਟੀ ਆਨ ਜਾਂ ਆਫ ਕਰਨ ਦਾ ਆਪਸ਼ਨ ਮਿਲਦਾ ਹੈ। 


Related News