ਹੁਣ ਆਈਫੋਨ ਵੀ ਨਹੀਂ ਰਹੇ ਸੁਰੱਖਿਅਤ, ਹੈਕਰ ਇੰਝ ਕਰ ਰਹੇ ਸਕਿੰਟਾਂ 'ਚ ਹੈਕ

Sunday, Dec 10, 2023 - 08:20 PM (IST)

ਹੁਣ ਆਈਫੋਨ ਵੀ ਨਹੀਂ ਰਹੇ ਸੁਰੱਖਿਅਤ, ਹੈਕਰ ਇੰਝ ਕਰ ਰਹੇ ਸਕਿੰਟਾਂ 'ਚ ਹੈਕ

ਗੈਜੇਟ ਡੈਸਕ- ਆਈਫੋਨ ਯੂਜ਼ਰਜ਼ ਲਈ ਵੱਡਾ ਅਲਰਟ ਹੈ। ਇਕ ਕੀਬੋਰਡ ਰਾਹੀਂ ਆਈਫੋਨ ਦੀ ਸਕਿਓਰਿਟੀ ਨੂੰ ਬਾਈਪਾਸ ਕੀਤਾ ਜਾ ਸਕਦਾ ਹੈ। ਕੀਬੋਰਡ ਬਾਈਪਾਸ ਕਰਕੇ ਯੂਜ਼ਰਜ਼ ਦੀ ਐਕਟੀਵਿਟੀ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੀਬੋਰਡ ਐਪ, ਐਪ ਸਟੋਰ 'ਤੇ ਮੌਜੂਦ ਹੈ ਅਤੇ ਇਸਨੂੰ ਐਪਲ ਨੇ ਚੈੱਕ ਵੀ ਕੀਤਾ ਹੈ, ਹਾਲਾਂਕਿ ਤੁਹਾਡੇ ਆਈਫੋਨ ਦੇ ਹੈਕ ਹੋਣ ਦਾ ਖਤਰਾ ਉਦੋਂ ਹੈ ਜਦੋਂ ਤੁਸੀਂ ਆਪਣੇ ਫੋਨ 'ਚ ਕੋਈ ਥਰਡ ਪਾਰਟੀ ਕੀਬੋਰਡ ਐਪ ਇੰਸਟਾਲ ਕਰਦੇ ਹੋ। 

ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਐਪਸ ਦੂਜੇ ਤਰੀਕੇ ਨਾਲ ਵੀ ਫੋਨ 'ਚ ਪਹੁੰਚਦੇ ਹਨ। ਜਦੋਂ ਕੋਈ ਡਿਵੈਲਪਰ ਆਪਣੇ ਐਪ ਨੂੰ ਆਈ.ਓ.ਐੱਸ. 'ਤੇ ਟੈਸਟ ਕਰਦਾ ਹੈ ਤਾਂ ਉਹ ਇਸ ਕੀਬੋਰਡ ਐਪ ਨੂੰ ਫੋਨ 'ਚ ਇੰਸਟਾਲ ਕਰ ਸਕਦਾ ਹੈ। ਇਕ ਵਾਰ ਫੋਨ 'ਚ ਇੰਸਟਾਲ ਹੋਣ ਤੋਂ ਬਾਅਦ ਇਹ ਐਪ ਟਾਈਪ ਹੋਣ ਵਾਲੇ ਸਾਰੇ ਸ਼ਬਦਾਂ ਨੂੰ ਰਿਕਾਰਡ ਕਰਦਾ ਹੈ। ਇਸਤੋਂ ਇਲਾਵਾ ਫੋਨ ਤੋਂ ਭੇਜੇ ਜਾਣ ਵਾਲੇ ਸਾਰੇ ਮੈਸੇਜ, ਬ੍ਰਾਊਜ਼ਿੰਗ ਹਿਸਟਰੀ, ਬੈਂਕ ਡਿਟੇਲ ਅਤੇ ਫੋਨ 'ਚ ਮੌਜੂਦ ਸਾਰੀ ਜਾਣਕਾਰੀ ਇਕੱਠੀ ਕਰਦਾ ਹੈ। ਸਕਿਓਰਿਟੀ ਫਰਮ Certo Software ਨੇ ਇਸਦੀ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਦੇ ਕੀਬੋਰਡ ਐਪਸ 'ਚ stalkerware ਹੈ ਜੋ ਕਿ ਇਕ ਸਪਾਈਵੇਅਰ ਯਾਨੀ ਜਾਸੂਸੀ ਕਰਨ ਵਾਲਾ ਸਾਫਟਵੇਅਰ ਹੈ। 

ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

ਇਸ ਸਪਾਈਵੇਅਰ ਨੂੰ ਸਿੱਧਾ ਐਪ ਸਟੋਰ ਤੋਂ ਲੋਕਾਂ ਦੇ ਫੋਨ 'ਚ ਨਹੀਂ ਪਹੁੰਚਾਇਆ ਜਾ ਸਕਦਾ, ਇਸ ਲਈ ਇਨ੍ਹਾਂ ਨੂੰ ਫੋਨ 'ਚ ਇੰਸਟਾਲ ਕਰਨ ਲਈ ਟੈਸਟਿੰਗ ਮੋਡ ਦੀ ਮਦਦ ਲਈ ਜਾਂਦੀ ਹੈ। ਆਈ.ਓ.ਐੱਸ. 'ਚ ਬੀਟਾ ਟੈਸਟਿੰਗ ਲਈ TestFlight ਦਾ ਇਸਤੇਮਾਲ ਹੁੰਦਾ ਹੈ। ਦੱਸ ਦੇਈਏ ਕਿ ਐਪਲ ਦੀ TestFlight ਸਰਵਿਸ ਇਕ ਆਨਲਾਈਨ ਸਰਵਿਸ ਹੈ ਜਿਥੇ ਡਿਵੈਲਪਰ ਆਪਣੇ ਐਪ ਨੂੰ ਐਪ ਸਟੋਰ 'ਤੇ ਪਬਲਿਸ਼ ਕਰਨ ਤੋਂ ਪਹਿਲਾਂ ਟੈਸਟ ਕਰਦੇ ਹਨ। ਹੁਣ ਹੈਕਰ ਇਸੇ ਪਲੇਟਫਾਰਮ ਦਾ ਇਸਤੇਮਾਲ ਯੂਜ਼ਰਜ਼ ਦੇ ਫੋਨ 'ਚ ਮਾਲਵੇਅਰ ਨੂੰ ਇੰਸਟਾਲ ਕਰਨ ਲਈ ਕਰ ਰਹੇ ਹਨ। 

ਇਹ ਵੀ ਪੜ੍ਹੋ- ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 17 ਲੋਨ ਐਪ, ਲੋਕਾਂ ਨੂੰ ਕਰ ਰਹੇ ਸਨ ਬਲੈਕਮੇਲ

ਮਾਹਿਰਾਂ ਨੇ ਇਸ ਤਰ੍ਹਾਂ ਦੇ ਸਕੈਮ ਤੋਂ ਬਚਣ ਲਈ ਲੋਕਾਂ ਨੂੰ ਕੁਝ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ ਫੋਨ 'ਚ ਕਿਸੇ ਵੀ ਤਰ੍ਹਾਂ ਦੇ ਥਰਡ ਪਾਰਟੀ ਕੀਬੋਰਡ ਐਪ ਜਿਵੇਂ swiftkey ਦਾ ਇਸੇਤਮਾਲ ਕਰ ਰਹੇ ਹਨ ਤਾਂ ਤੁਰੰਤ ਬੰਦ ਕਰ ਦਿਓ ਅਤੇ ਐਪ ਨੂੰ ਡਿਲੀਟ ਕਰ ਦਿਓ। ਇਸਤੋਂ ਇਲਾਵਾ ਜੇਕਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਫੋਨ 'ਚ ਤੁਸੀਂ ਥਰਡ ਪਾਰਟੀ ਕੀਬੋਰਡ ਇਸਤੇਮਾਲ ਕਰ ਰਹੇ ਹੋ ਜਾਂ ਐਪਲ ਦਾ ਕੀਬੋਰਡ ਤਾਂ ਫੋਨ ਦੀ ਸੈਟਿੰਗ 'ਚ ਜਨਰਲ 'ਚ ਜਾ ਕੇ ਕੀਬੋਰਡ 'ਚ ਜਾਓ। ਉਥੇ ਤੁਹਾਨੂੰ ਸਾਰੇ ਕੀਬੋਰਡ ਦਿਸ ਜਾਣਗੇ ਜੋ ਥਰਡ ਪਾਰਟੀ ਕੀਬੋਰਡ ਹੈ ਉਸਨੂੰ ਡਿਲੀਟ ਕਰ ਦਿਓ।

ਇਹ ਵੀ ਪੜ੍ਹੋ- ਗੂਗਲ ਸਰਚ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਨੁਕਸਾਨ


author

Rakesh

Content Editor

Related News