400 ਮੈਗਾਪਿਕਸਲ ਵਾਲਾ ਇਹ ਕੈਮਰਾ ਬਦਲ ਦੇਵੇਗਾ ਤੁਹਾਡੀ ਫੋਟੋਗਰਾਫੀ ਦਾ ਅੰਦਾਜ਼

Friday, Jan 19, 2018 - 02:11 PM (IST)

400 ਮੈਗਾਪਿਕਸਲ ਵਾਲਾ ਇਹ ਕੈਮਰਾ ਬਦਲ ਦੇਵੇਗਾ ਤੁਹਾਡੀ ਫੋਟੋਗਰਾਫੀ ਦਾ ਅੰਦਾਜ਼

ਜਲੰਧਰ- Hasselblad ਨੇ 400 ਮੈਗਾਪਿਕਸਲ ਮੀਡੀਅਮ ਫਾਰਮੇਟ ਕੈਮਰਾ ਉਤਾਰਿਆ ਹੈ ਜੋ 2.472 ਇਮੇਜ਼ ਸਾਈਜ਼ ਵਾਲੀ ਤਸਵੀਰਾਂ ਕਲਿੱਕ ਕਰ ਸਕਦਾ ਹੈ। H6D-400C MS 'ਚ ਸੈਂਸਰ ਸ਼ਿਫਟ ਅਤੇ ਮਲਟੀ ਸ਼ਾਟ ਫੀਚਰ ਦਿੱਤਾ ਗਿਆ ਹੈ। ਹਾਲਾਂਕਿ 400 ਮੈਗਾਪਿਕਸਲ ਵਾਲੇ ਇਸ ਕੈਮਰੇ ਦੀ ਕੀਮਤ ਵੀ ਕਾਫ਼ੀ ਜ਼ਿਆਦਾ ਹੈ। ਕੰਪਨੀ ਨੇ ਇਸ ਦੀ ਕੀਮਤ $47,995 (ਲਗਭਗ 30,64,200 ਰੁਪਏ) ਰੱਖੀ ਹੈ।

Hasselblad H6D-400c ਕੈਮਰੇ ਲਈ ਪ੍ਰੀ-ਆਰਡਰ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ ਮਾਰਚ ਤੋਂ ਸੇਲ ਲਈ ਉਪਲੱਬਧ ਰਹੇਗਾ। H6D-400C ਦੇ ਸਿਸਟਮ 'ਚ 53.4x40mm ਡਾਇਮੇਂਸ਼ਨ ਦੇ ਨਾਲ 100 ਮੈਗਾਪਿਕਸਲ ਦਾ CMOS ਸੈਂਸਰ ਦਿੱਤਾ ਗਿਆ ਹੈ ਅਤੇ 400 ਮੈਗਾਪਿਕਸਲ ਦਾ ਰਿਜ਼ੋਲਿਊਸ਼ਨ ਲਿਆਉਣ ਲਈ H6D-400c ਕੈਮਰਾ ਮਲਟੀ ਸ਼ਾਟ ਟੈਕਨਾਲੌਜੀ 'ਤੇ ਨਿਰਭਰ ਹੈ। ਮਲਟੀ ਸ਼ਾਟ ਮੋਡ 6 ਇਮੇਜ ਲੈਣ 'ਚ ਸਮਰੱਥ ਹੈ।PunjabKesari


ਇਸ ਛੇ ਤਸਵੀਰਾਂ ਨੂੰ ਜੋੜ ਕੇ ਕੈਮਰਾ 400 ਮੈਗਾਪਿਕਸਲ ਵਾਲਾ ਇਮੇਜ ਦਿੰਦਾ ਹੈ। ਇਸ ਜੋੜੀ ਤਸਵੀਰਾਂ ਤੋਂ 23,200x17,400 ਪਿਕਸਲ 'ਤੇ 2.4GB,16-bit TIFF ਫਾਈਲ ਤਿਆਰ ਹੁੰਦੀ ਹੈ। ਕੰਪਨੀ ਦੇ ਦਾਅਵੇ ਦੇ ਮੁਤਾਬਕ ਇਸ ਤਸਵੀਰ ਦੀ ਰੈਜ਼ੋਲਿਊਸ਼ਨ ਕਾਫ਼ੀ ਜ਼ਿਆਦਾ ਹੁੰਦੀ ਹੈ। ਦੱਸ ਦਈਏ TIFF (ਟੈਗਡ ਇਮੇਜ਼ ਫਾਈਲ ਫਾਰਮੇਟ) ਇਕ ਅਜਿਹੀ ਇਮੇਜ ਫਾਈਲ ਹੁੰਦੀ ਹੈ ਜੋ ਗਰਾਫਿਕਸ ਆਰਟਿਸਟ, ਫੋਟੋਗਰਾਫਰਸ ਅਤੇ ਪਬਲਿਸ਼ਰਸ ਲਈ ਜ਼ਿਆਦਾ ਉਪਯੁਕਤ ਮੰਨੀ ਜਾਂਦੀ ਹੈ।PunjabKesari

ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ ਕੈਮਰੇ 'ਚ ਡਿਊਲ ਮੀਡੀਆ ਕਾਰਡ ਸਲਾਟ (CFast 2.0 ਅਤੇ SD ਕਾਰਡ), ਰਿਅਰ 'ਚ 3-ਇੰਚ ਟੱਚ-ਸਕ੍ਰੀਨ ਡਿਸਪਲੇਅ, Hasselblad ਦਾ ਟਰੂ ਫੋਕਸ 99 ਟੈਕਨਾਲੌਜੀ, 60 ਮਿੰਟ ਤੱਕ ਸ਼ਟਰ ਸਪੀਡ, USB Type-C ਪੋਰਟ, Wi-Fi, HDMI ਅਤੇ ਆਡੀਓ ਇਨਪੁੱਟ ਦਿੱਤੀ ਗਈ ਹੈ। H6D-400 ਦਾ iSO ਰੇਂਜ 64 ਤੋਂ 12,800 ਤੱਕ ਹੈ ਅਤੇ ਇਹ 25 fps 'ਤੇ ਫੁੱਲ HD ਅਤੇ4K UHD RAW ਵੀਡੀਓ ਰਿਕਾਰਡ ਕਰ ਸਕਦਾ ਹੈ।


Related News