Flipkart ''ਤੇ ਅੱਜ ਤੋਂ ਸ਼ੁਰੂ ਹੋਈ ਗ੍ਰੈਂਡ ਗੈਜੇਟ ਸੇਲ

Monday, Jun 12, 2017 - 12:46 PM (IST)

ਜਲੰਧਰ- ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ 12 ਜੂਨ ਤੋਂ 14 ਜੂਨ ਤੱਕ 'ਗ੍ਰੈਂਡ ਗੈਜੇਟ ਸੇਲ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੇਲ 'ਚ ਕੰਪਨੀਆਂ ਆਪਣੇ ਗੈਜੇਟਸ 'ਤੇ ਭਾਰੀ ਡਿਸਕਾਊਂਟ ਅਤੇ ਆਫਰਸ ਦੇ ਰਹੀ ਹੈ। ਤੁਸੀਂ ਗ੍ਰੈਂਡ ਗੈਜੇਟ ਸੇਲ 'ਚ ਇਲੈਕਟ੍ਰਾਨਿਕ ਗੈਜੇਟਸ ਵਰਗੇ ਟੈਬਲੇਟ, ਕੈਮਰੇ, ਲੈਪਟਾਪ, ਹੈੱਡਫੋਨ, ਅਤੇ ਸਪੀਕਰਸ 'ਤੇ ਆਕਸ਼ਿਤ ਆਫਰਸ ਅਚੇ ਡਿਸਕਾਊਂਟ ਦਾ ਲਾਭ ਉਠਾ ਸਕਦੇ ਹਨ। ਫਲਿੱਪਕਾਰਟ 'ਤੇ ਐੱਚ. ਪੀ., ਐਪਲ, ਮੈਕਬੁੱਕ, ਫਿਲਿਪਸ, ਸੋਨੀ, ਨਿਕਾਨ, ਕੈਨਨ ਅਤੇ ਹੋਰ ਬ੍ਰਾਂਡ 'ਤੇ ਆਫਰ ਉਪਲੱਬਧ ਹੈ। ਇਸ ਇਲੈਕਟ੍ਰਾਨਿਕ ਕਾਰਨੀਵਾਲ 'ਚ ਤੁਸੀਂ ਪ੍ਰਿੰਟਰ, ਪ੍ਰੋਜੈਕਟਰ ਫਾਸਟਟ੍ਰੈਕ ਰਿਫਲੈਕਸ ਸਮਾਰਟ ਬੈਂਡ ਵਰਗੇ ਪ੍ਰੋਡੈਕਟ ਵੀ ਕਿਫਾਇਤੀ ਕੀਮਤ 'ਚ ਉਪਲੱਬਧ ਹੈ।
'ਗ੍ਰੈਂਡ ਗੈਡੇਟ ਸੇਲ' 'ਚ ਕੰਪਨੀ ਨਾ ਕਾਸਟ ਈ. ਐੱਮ. ਆਈ. ਆਫਰ ਪੇਸ਼ ਕਰ ਰਹੀ ਹੈ। ਇਸ ਨਾਲ ਹੀ ਤੁਸੀਂ 5 ਫੀਸਦੀ ਦਾ ਐਕਸਟ੍ਰਾ ਡਿਸਕਾਊਂਟ ਦਾ ਲਾਭ ਵੀ ਉਠਾ ਸਕਦੇ ਹੋ ਜੇਕਰ ਤੁਹਾਡੇ ਕੋਲ  Axis ਬੈਂਕ ਦਾ ਕ੍ਰੇਡਿਟ ਕਾਰਡ ਹੋਵੇਂ ਤਾਂ ਨਾਲ ਹੀ ਕੰਪਨੀਆਂ ਕੁਝ ਪ੍ਰੋਡੈਕਟਸ 'ਤੇ ਐਕਸਚੇਂਜ਼ ਆਫਰ ਵੀ ਦੇ ਰਹੀ ਹੈ। 
ਕੁਝ ਸਮੇਂ ਪਹਿਲਾਂ ਹੀ ਫਲਿੱਪਕਾਰਟ 'ਤੇ 'ਸਮਰ ਸੇਲ' ਅਤੇ 'Big 10 ਸੇਲ' ਦਾ ਆਯੋਜਨ ਕੀਤਾ ਗਿਆ ਸੀ। ਫਲਿੱਪਕਾਰਟ 'Big 10 ਸੇਲ' 'ਚ ਗੂਗਲ Pixel ਅਤੇ ਗੂਗਲ Pixel XL ਸਮਾਰਟਫੋਨ 'ਤੇ 13,001 ਡਿਸਕਾਊਂਟ ਦਿੱਤਾ ਗਿਆ ਸੀ। ਨਾਲ ਹੀ ਇਨ੍ਹਾਂ ਸਮਾਰਟਫਓਨ 'ਤੇ 9,000 ਰੁਪਏ ਦਾ ਐਕਸਚੇਂਜ ਆਫਰ ਵੀ ਉਪਲੱਬਧ ਹੈ। ਸ਼ਿਓਮੀ ਰੈੱਡਮੀ ਨੋਟ 4 ਵੀ ਫਲਿੱਪਕਾਰਟ 'ਤੇ ਸੇਲ ਲਈ ਉਪਲੱਬਧ ਹੋਇਆ ਸੀ। ਇਸ ਸੇਲ ਤੋਂ ਦੇਸ਼ ਭਰ ਦੇ ਉਨ੍ਹਾਂ ਸੇਲਰਸ ਦੀ ਕਮਾਈ 3 ਤੋਂ 4 ਗੁਣਾ ਤੱਕ ਵਧੇਗੀ, ਜੋ ਆਨਲਾਈਨ ਸ਼ਾਪਿੰਗ ਕੰਪਨੀਆਂ ਦੇ ਰਾਹੀ ਆਪਣਾ ਸਾਮਾਨ ਵੇਚਦੇ ਹਨ।


Related News