ਬਿਨਾਂ ਪੈਡਲ ਦੇ ਚੱਲਣ ਵਾਲੀ ਇਲੈਕਟ੍ਰਿਕ ਸਾਈਕਲ ਭਾਰਤ ’ਚ ਲਾਂਚ, ਜਾਣੋ ਕੀਮਤ

Friday, Jul 23, 2021 - 05:30 PM (IST)

ਬਿਨਾਂ ਪੈਡਲ ਦੇ ਚੱਲਣ ਵਾਲੀ ਇਲੈਕਟ੍ਰਿਕ ਸਾਈਕਲ ਭਾਰਤ ’ਚ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ– ਦੇਸ਼ ’ਚ ਪੈਟਰੋਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਅਤੇ ਦੂਜੀ ਪਾਸੇ ਸਰਕਾਰ ਇਲੈਕਟ੍ਰਿਕ ਵਾਹਨਾਂ ’ਤੇ ਚੰਗੀ ਸਬਸਿਡੀ ਦੀ ਪੇਸ਼ਕਸ਼ ਕਰਕੇ ਲੋਕਾਂ ਨੂੰ ਈ-ਮੋਬਿਲਿਟੀ ਵਲ ਕਦਮ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ’ਚ ਇਲੈਕਟ੍ਰਿਕ ਵਾਹਨ ਨਿਰਮਾਤਾ ਵੀ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਅਜਿਹਾ ਹੀ ਇੰਗਲੈਂਡ ਦੀ ਇਕ ਕੰਪਨੀ Gozero ਨੇ ਵੀ ਕੀਤਾ ਹੈ। ਕੰਪਨੀ ਨੇ ਭਾਰਤ ’ਚ ਆਪਣੀ ਇਲੈਕਟ੍ਰਿਕ ਬਾਈਕ (e-bike) ਪੋਰਟਫੋਲੀਓ ਨੂੰ ਅੱਗੇ ਵਧਾਉਂਦੇ ਹੋਏ ਨਵੀਂ Skellig Lite ਇਲੈਕਟ੍ਰਿਕ ਸਾਈਕਲ ਲਾਂਚ ਕੀਤੀ ਹੈ। ਇਹ ਕੰਪਨੀ ਦੀ ‘ਕਿਫਾਇਤੀ’ ਈ-ਸਾਈਕਲ ਹੈ, ਜੋ ਕੁਝ ਸ਼ਾਨਦਾਰ ਫੀਚਰਜ਼ ਨਾਲ ਲੈਸ ਆਉਂਦੀ ਹੈ। 

Gozero Skellig Lite ਦੀ ਭਾਰਤ ’ਚ ਕੀਮਤ 19,999 ਰੁਪਏ ਰੱਖੀ ਗਈ ਹੈ ਅਤੇ ਇਹ ਆਲਾਈਨ ਵਿਸ਼ੇਸ਼ ਮਾਡਲ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਇਲੈਕਟ੍ਰਿਕ ਸਾਈਕਲ ਨੂੰ ਸਿਰਫ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਆਨਲਾਈਨ ਖਰੀਦਿਆ ਜਾ ਸਕਦਾ ਹੈ। ਇਹ Skellig ਸੀਰੀਜ਼ ਦੀ ਸਭ ਤੋਂ ਕਿਫਾਇਤੀ ਈ-ਬਾਈਕ ਹੈ। ਇਸ ਤੋਂ ਇਲਾਵਾ ਕੰਪਨੀ ਕੋਲ ਪਹਿਲਾਂ ਤੋਂ Skellig ਅਤੇ Skellig Pro ਉਪਲੱਬਧ ਹੈ, ਜਿਨ੍ਹਾਂ ਦੀ ਕੀਮਤ 32,499 ਰੁਪਏ ਅਤੇ 39,999 ਰੁਪਏ ਹੈ। 

ਡਿਜ਼ਾਇਨ ਦੀ ਗੱਲ ਕਰੀਏ ਤਾਂ ਇਹ ਪਾਰੰਪਰਿਕ ਸਾਈਕਲ ਦੇ ਡਿਜ਼ਾਇਨ ਤੋਂ ਪ੍ਰੇਰਿਤ ਹੈ। ਇਸ ਦੇ ਫਰੇਮ ’ਚ ਇਕ ਬੈਟਰੀ ਪੈਕ ਅਤੇ ਹੋਰ ਜ਼ਰੂਰੀ ਕੰਪੋਨੈਂਟ ਫਿਟ ਹਨ, ਜੋ ਇਸ ਨੂੰ ਬਿਨਾਂ ਪੈਡਲ ਦੇ ਥ੍ਰਾਟਲ ਦੇ ਇਸਤੇਮਾਲ ਨਾਲ ਚੱਲਣ ’ਚ ਮਦਦ ਕਰਦੇ ਹਨ। ਟਾਇਰ ਵੱਡੇ ਹਨ ਅਤੇ ਟਰਾਂਸਮਿਸ਼ਨ ਮਲਟੀ ਗਿਅਰ ਸੈੱਟ ਨੈਲ ਲੈਸ ਹੈ। ਪਾਵਰ ਦੇ ਮਾਮਲੇ ’ਚ Skellig Lite ’ਚ 250 ਵਾਟ ਦੀ ਰੀਅਰ ਹਬ-ਡ੍ਰਾਈਵ ਮੋਟਰ ਲੱਗੀ ਹੈ ਜਿਸ ਦੀ ਮਦਦ ਨਾਲ ਇਹ ਈ-ਬਾਈਕ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸ ਵਿਚ 3-ਲੈਵਲ ਪੈਡਲ ਅਸਿਸਟ ਮਿਲਦਾ ਹੈ। ਬੈਟਰੀ ਪੈਕ ਦੀ ਸਮਰੱਥਾ 210 ਵਾਟ ਹੈ, ਜਿਸ ਨੂੰ ਪੂਰਾ ਚਾਰਜ ਹੋਣ ’ਚੇ 2.5 ਘੰਟਿਆਂ ਦਾ ਸਮਾਂ ਲੱਗਦਾ ਹੈ। ਇਸ ਦੀ ਰੇਂਜ 25 ਕਿਲੋਮੀਟਰ ਹੈ। ਬਾਈਕ ’ਚ ਗੋਜੀਰੋ ਡ੍ਰਾਈਵ ਕੰਟਰੋਲ 2.0 ਐੱਲ.ਈ.ਡੀ. ਡਿਸਪਲੇਅ ਯੂਨਿਟ ਸ਼ਾਮਲ ਹੈ, ਜਿਸ ਰਾਹੀਂ ਰਾਈਡਰ ਤਿੰਨ ਪੈਡਲ-ਅਸਿਸਟ ਮੋਡ ’ਚ ਸਵਿੱਚ ਕਰ ਸਕਦਾ ਹੈ। ਇਸ ਈ-ਬਾਈਕ ’ਚ 26x1.95 ਡਾਈਮੈਂਸ਼ਨ ਦੇ ਟਾਇਰ ਦਾ ਇਸਤੇਮਾਲ ਹੋਇਆ ਹੈ ਅਤੇ ਮਿਕਸਡ ਮੈਟਲ ਸਟੈਮ ਹੈਂਡਲ, ਸਪੈਸ਼ਲਾਈਜ਼ਡ ਵੀ-ਬ੍ਰੇਕ ਅਤੇ ਮਜ਼ਬੂਤ ਫਰੰਟ ਫੋਰਕ ਸ਼ਾਮਲ ਹੈ। 

ਕੰਪਨੀ ਦਾ ਕਹਿਣਾ ਹੈ ਕਿ ਸਕੇਲਿਗ ਦੇ ਸਾਰੇ ਤਿੰਨ ਮਾਡਲਾਂ- ਸਕੇਲਿਗ, ਸਕੇਲਿਗ ਲਾਈਟ ਅਤੇ ਸਕੇਲਿਗ ਪ੍ਰੋ ਨੂੰ ਭਾਰਤੀ ਬਾਜ਼ਾਰ ’ਚ ਕਾਫੀ ਚੰਗੀ ਪ੍ਰਤੀਕਿਰਿਆ ਮਿਲੀ ਹੈ ਅਤੇ ਸਮੇਂ ਦੇ ਨਾਲ ਤਿੰਨਾਂ ਮਾਡਲਾਂ ਦੀ ਵਿਕਰੀ ਵਧ ਰਹੀ ਹੈ। 


author

Rakesh

Content Editor

Related News