ਗੂਗਲ ਕ੍ਰੋਮ ਯੂਜ਼ਰਸ ਲਈ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਇਹ ਕੰਮ
Tuesday, Dec 14, 2021 - 11:12 AM (IST)
ਗੈਜੇਟ ਡੈਸਕ– ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਗੂਗਲ ਕ੍ਰੋਮ ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਹੈ। CERT-In ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਗੂਗਲ ਕ੍ਰੋਮ ਬ੍ਰਾਊਜ਼ਰ ’ਚ ਕਈ ਤਰ੍ਹਾਂ ਦੀਆਂ ਕਮੀਆਂ ਦੀ ਪਛਾਣ ਹੋਈ ਹੈ। ਇਸਦੇ UI, ਵਿੰਡੋਜ਼ ਮੈਨੇਜਰ, ਸਕਰੀਨ ਕੈਪਚਰ, ਫਾਈਲ API, ਆਟੋ ਫਿਲ ਅਤੇ ਡਿਵੈਲਪਰ ਟੂਨ ’ਚ ਖਾਮੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਕਾਰਨ ਤੁਸੀਂ ਹੈਕਿੰਗ ਦਾ ਸ਼ਿਕਾਰ ਹੋ ਸਕਦੇ ਹੋ।
ਇਹ ਵੀ ਪੜ੍ਹੋ– ਕੋਰੋਨਾ ਦਾ ਪਤਾ ਲਗਾਏਗੀ ਸਮਾਰਟ ਵਾਚ, ਡਾਟਾ ਤੋਂ ਤੁਹਾਨੂੰ ਸਮਾਂ ਰਹਿੰਦਿਆਂ ਮਿਲੇਗੀ ਜਾਣਕਾਰੀ
ਸਰਕਾਰ ਵਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ, ਯੂਜ਼ਰਸ ਨੂੰ ਤੁਰੰਤ ਗੂਗਲ ਕੋਮ ਨੂੰ ਅਪਡੇਟ ਕਰ ਲੈਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਗੂਗਲ ਕ੍ਰੋਮ ਰਾਹੀਂ ਹੈਕਿੰਗ ਅਟੈਕ ਦਾ ਖਤਰਾ ਬਣਿਆ ਹੋਇਆ ਹੈ ਜਿਸ ਨਾਲ ਯੂਜ਼ਰ ਦੀ ਸੰਵੇਦਨਸ਼ੀਲ ਨਿੱਟੀ ਜਾਣਕਾਰੀ ਚੋਰੀ ਹੋ ਸਕਦੀ ਹੈ ਅਤੇ ਹੈਕਰ ਮਾਲਵੇਅਰ ਨੂੰ ਤੁਹਾਡੇ ਪੀ.ਸੀ. ’ਚ ਇੰਜੈਕਟ ਵੀ ਕਰ ਸਕਦੇ ਹਨ।
ਇਸ ਮਾਮਲੇ ਨੂੰ ਲੈ ਕੇ ਗੂਗਲ ਨੇ ਕਿਹਾ ਹੈ ਕਿ ਲੇਟੈਸਟ ਕ੍ਰੋਮ ਬ੍ਰਾਊਜ਼ਰ ’ਚ 22 ਤਰ੍ਹਾਂ ਦੀ ਸਕਿਓਰਿਟੀ ਫਿਕਸ ਕੀਤੇ ਗਏ ਹਨ। ਇਸ ਨਾਲ ਯੂਜ਼ਰ ਦੀ ਪ੍ਰਾਈਵੇਸੀ ਨੂੰ ਵਧਾਇਆ ਗਿਆ ਹੈ। ਗੂਗਲ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਕ੍ਰੋਮ ਦੇ 96.0.4664.93 ਵਰਜ਼ਨ ਨੂੰ ਵਿੰਡੋਜ਼, ਮੈਕ ਅਤੇ ਲਾਈਨੈਕਸ ਲਈ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ– WhatsApp ਦੇ ਇਸ ਫੀਚਰ ’ਚ ਹੋਇਆ ਬਦਲਾਅ, ਹੁਣ ਹੋਰ ਵੀ ਸੁਰੱਖਿਅਤ ਹੋਵੇਗੀ ਚੈਟ