ਚੀਨ 'ਤੇ ਫਿਰ ਡਿਜੀਟਲ ਸਰਜੀਕਲ ਸਟ੍ਰਾਈਕ, ਸਰਕਾਰ ਨੇ ਬੈਨ ਕੀਤੇ 200 ਤੋਂ ਵੱਧ ਮੋਬਾਇਲ ਐਪ

02/05/2023 2:30:46 PM

ਗੈਜੇਟ ਡੈਸਕ- ਸਰਕਾਰ ਨੇ ਇਕ ਵਾਰ ਫਿਰ ਚੀਨੀ ਐਪਸ 'ਤੇ ਡਿਜੀਟਲ ਸਰਜੀਕਲ ਸਟ੍ਰਾਈਕ ਕਰ ਦਿੱਤੀ ਹੈ। ਹੁਣ ਸੁਰੱਖਿਆ ਦੇ ਹਵਾਲੇ ਨਾਲ ਸਰਕਾਰ ਨੇ ਚੀਨੀ ਲਿੰਕ ਵਾਲੇ 200 ਤੋਂ ਵੱਧ ਐਪਸ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ ਐਪਸ 'ਚ 138 ਬੈਟਿੰਗ ਐਪ ਅਤੇ 94 ਲੋਨ ਐਪ ਸ਼ਾਮਲ ਹਨ। ਗ੍ਰਹਿ ਮੰਤਰਾਲਾ ਵੱਲੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ (MeitY) ਨੇ ਇਨ੍ਹਾਂ ਚੀਨੀ ਲਿੰਕ ਵਾਲੇ ਐਪਸ ਨੂੰ ਤੁਰੰਤ ਅਤੇ ਐਮਰਜੈਂਸੀ ਆਧਾਰ 'ਤੇ ਬੈਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ– ਸਰਕਾਰ ਦਾ ਕਬੂਲਨਾਮਾ: 50 ਸਰਕਾਰੀ ਵੈੱਬਸਾਈਟਾਂ ’ਤੇ ਹੋਇਆ ਸਾਈਬਰ ਹਮਲਾ, 8 ਵਾਰ ਹੋਇਆ ਡਾਟਾ ਲੀਕ

ਰਿਪੋਰਟ ਮੁਤਾਬਕ, ਗ੍ਰਹਿ ਮੰਤਰਾਲਾ ਨੇ 6 ਮਹੀਨੇ ਪਹਿਲਾਂ ਹੀ 288 ਚੀਨੀ ਲੋਨ ਐਪਸ 'ਤੇ ਨਜ਼ਰ ਰੱਖਣਾ ਸ਼ੁਰੂ ਕੀਤਾ ਸੀ। ਇਨ੍ਹਾਂ 'ਚੋਂ 94 ਐਪਸ ਅਜਿਹੇ ਹਨ ਜੋ ਐਪ ਸਟੋਰ 'ਤੇ ਉਪਲੱਬਧ ਹਨ ਅਤੇ ਹੋਰ ਐਪ ਥਰਡ ਪਾਰਟੀ ਲਿੰਕ ਰਾਹੀਂ ਕੰਮ ਕਰ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ (MeitY) ਨੂੰ ਇਸ ਹਫਤੇ ਗ੍ਰਹਿ ਮੰਤਰਾਲਾ ਵੱਲੋਂ ਇਨ੍ਹਾਂ ਐਪਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਜਿਸ ਤੋਂ ਬਾਅਦ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਇਨ੍ਹਾਂ ਐਪਸ ਨੂੰ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ– WhatsApp ਨੇ ਬੰਦ ਕੀਤੇ 36 ਲੱਖ ਤੋਂ ਵੱਧ ਭਾਰਤੀ ਅਕਾਊਂਟ, ਕਿਤੇ ਤੁਸੀਂ ਵੀ ਤਾਂ ਨਹੀਂ ਤੋੜ ਰਹੇ ਨਿਯਮ
 

ਐਮਰਜੈਂਸੀ ਆਧਾਰ 'ਤੇ ਲੱਗਾ ਬੈਨ

ਰਿਪੋਰਟ ਮੁਤਾਬਕ, ਤੇਲੰਗਾਨਾ, ਓਡੀਸ਼ਾ ਅਤੇ ਉੱਤਰ-ਪ੍ਰਦੇਸ਼ ਵਰਗੇ ਸੂਬਿਆਂ ਦੇ ਨਾਲ-ਨਾਲ ਕੇਂਦਰੀ ਖੁਫੀਆਂ ਏਜੰਸੀਆਂ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਇਨ੍ਹਾਂ ਐਪਸ ਦੇ ਖਿਲਾਫ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ। ਜਿਸ ਤੋਂ ਬਾਅਦ ਇਨ੍ਹਾਂ ਚੀਨੀ ਲਿੰਕ ਵਾਲੇ 138 ਬੈਟਿੰਗ ਐਪ ਅਤੇ 94 ਲੋਨ ਐਪਸ ਨੂੰ ਤੁਰੰਤ ਅਤੇ ਐਮਰਜੈਂਸੀ ਆਧਾਰ 'ਤੇ ਬਲਾਕ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– ਹੋਂਡਾ ਦੀ ਕਾਰ ਖ਼ਰੀਦਣ ਦਾ ਸੁਨਹਿਰੀ ਮੌਕਾ, ਇਨ੍ਹਾਂ ਮਾਡਲਾਂ ’ਤੇ ਮਿਲ ਰਿਹਾ ਬੰਪਰ ਡਿਸਕਾਊਂਟ

PunjabKesari

 

ਇਹ ਵੀ ਪੜ੍ਹੋ– Samsung Galaxy S23 ਸੀਰੀਜ਼ ਲਾਂਚ, ਮਿਲੇਗਾ 200MP ਤੇ 5000mAh ਦੀ ਬੈਟਰੀ

ਬਲੈਕਮੇਲ ਤਕ ਕਰਦੇ ਹਨ ਲੋਨ ਐਪ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਲੋਨ ਐਪ ਬਲੈਕਮੇਲਿੰਗ ਅਤੇ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਨੂੰ ਲੈ ਕੇ ਸਰਕਾਰ ਦੀ ਨਜ਼ਰ 'ਚ ਸਨ। ਇਹ ਐਪ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਅਤੇ ਬਿਨਾਂ ਕੇ.ਵਾਈ.ਸੀ. ਦੇ ਲੋਨ ਦੇਣ ਦਾ ਆਫਰ ਦਿੰਦੇ ਹਨ। ਅਜਿਹੇ 'ਚਲੋਕਾਂ ਨੂੰ ਇਨ੍ਹਾਂ ਐਪਸ ਰਾਹੀਂ ਲੋਨ ਲੈਣਾ ਸਭ ਤੋਂ ਆਸਾਨ ਅਤੇ ਫਾਸਟ ਪ੍ਰੋਸੈਸ ਲਗਦਾ ਹੈ ਅਤੇ ਲੋਕ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਤਾਂ ਲੋਕ ਕਰਜ਼ ਅਤੇ ਬਲੈਕਮੇਲਿੰਗ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਤਕ ਕਰ ਲੈਂਦੇ ਹਨ। 

ਇਹ ਵੀ ਪੜ੍ਹੋ– WhatsApp ਦਾ ਕਮਾਲ, ਹੁਣ ਬਿਨਾਂ ਬੈਕਅਪ ਲਏ ਵੀ ਟ੍ਰਾਂਸਫਰ ਕਰ ਸਕੋਗੇ ਚੈਟ


Rakesh

Content Editor

Related News