4K ਵੀਡੀਓ ਸਪੋਰਟ ਨਾਲ ਭਾਰਤ ''ਚ ਹੋਇਆ HERO 6 Black Edition ਐਕਸ਼ਨ ਕੈਮਰਾ

Sunday, Oct 01, 2017 - 03:36 PM (IST)

4K ਵੀਡੀਓ ਸਪੋਰਟ ਨਾਲ ਭਾਰਤ ''ਚ ਹੋਇਆ HERO 6 Black Edition ਐਕਸ਼ਨ ਕੈਮਰਾ

ਜਲੰਧਰ- ਗੋ ਪ੍ਰੋ ਨੇ ਭਾਰਤ 'ਚ ਆਪਣੇ ਹੀਰੋ6 ਬਲੈਕ ਐਕਸ਼ਨ ਕੈਮਰਾ ਲਾਂਚ ਕੀਤਾ। ਇਹ ਐਕਸ਼ਨ ਕੈਮਰਾ ਕੰਪਨੀ ਦੀ ਆਧਿਕਾਰਤ ਵੈੱਬਸਾਈਟ 'ਤੇ 45,000 ਰੁਪਏ ਦੀ ਕੀਮਤ 'ਚ ਖਰੀਦਣ ਲਈ ਉਪਲੱਬਧ ਹੈ। ਇਹ ਐਕਸ਼ਨ ਕੈਮਰਾ 4ਕੇ ਵੀਡੀਓ ਨੂੰ 240fps 'ਤੇ 60fps ਅਤੇ 1080p ਵੀਡੀਓ 'ਤੇ ਕੈਪਚਰ ਕਰਦਾ ਹੈ। ਕੰਪਨੀ ਵਲੋਂ ਕੀਤੇ ਦਾਅਵੇ ਮੁਤਾਬਕ ਇਹ 'ਚ ਸਭ ਤੋਂ ਬਿਹਤਰੀਨ ਵੀਡੀਓ ਸਥਿਰਤਾ iMen ਫੀਚਰ ਨਾਲ ਲੈਸ ਹੈ। 

ਹੀਰੋ6 ਬਲੈਕ 33 ਫੁੱਟ ਤੱਕ ਵਾਟਰਪਰੂਫ ਹੈ। ਇਹ ਕੈਮਰਾ ਟੱਚ ਜ਼ੂਮ ਫੀਚਰ ਦੇ ਨਾਲ 2 ਇੰਚ ਦੀ ਟੱਚ ਡਿਸਪਲੇਅ ਦੇ ਨਾਲ ਆਉਂਦਾ ਹੈ। ਇਹ ਡਿਵਾਇਸ ਮੌਜੂਦਾ ਗੋ-ਪ੍ਰੋ ਮਾਊਂਟ ਅਤੇ ਕਰਮਾ ਡ੍ਰੋਨ ਦੇ ਨਾਲ ਵੀ ਲੈਸ ਹੈ। ਇਹ ਐਕਸ਼ਨ ਕੈਮਰਾ ਗੋਪ੍ਰੋ ਦੇ ਕਸਟਮ ਡਿਜ਼ਾਇਨ ਨਾਲ GP1 ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ, ਜੋ ਡਾਨਾਮਿਕ ਰੇਂਜ ਅਤੇ ਘੱਟ-ਰੋਸ਼ਨੀ  ਨੂੰ ਬਿਹਤਰ ਪ੍ਰਦਸ਼ਣ ਲਈ ਸਮਰੱਥ ਹੈ। ਇਹ ਨਵਾਂ ਹੀਰੋ 6 ਐਕਸ਼ਨ ਕੈਮਰਾਰਾ ਅਤੇ ਐੱਚ. ਡੀ. ਆਰ ਫੋਟੋ ਮੋਡ ਦੇ ਨਾਲ 5 ਗੀਗਾਹਰਟਜ਼ ਵਾਈ-ਫਾਈ ਰਾਹੀਂ ਤਿੰਨ ਗੁਣਾ ਤੇਜ਼ ਆਫਲੋਡ ਦੀ ਰਫ਼ਤਾਰ ਦੇ ਨਾਲ ਆਉਂਦਾ ਹੈ।PunjabKesari

ਆਡੀਓ ਫੀਚਰਸ 'ਚ ਇਹ ਸਟੀਰੀਓ ਆਡੀਓ ਰਿਕਾਰਡਿੰਗ ਅਤੇ ਐਡਵਾਂਸ ਨੌਇਸ ਕੈਂਸਲੇਸ਼ਨ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਵੌਇਸ ਕੰਟਰੋਲ ਫੀਚਰਸ ਵੀ ਮੌਜੂਦ ਹੈ ਅਤੇ 10 ਭਾਸ਼ਾਵਾਂ ਦੀ ਸਪੋਰਟ ਦੇ ਨਾਲ ਦੇ ਹੋਰ ਐਕਸਟਰਾ ਭਾਸ਼ਾਵਾ ਨਾਲ ਜਲਦ ਹੀ ਜੋੜਿਆ ਜਾ ਸਕਦਾ ਹੈ। ਇਹ ਐਕਸੀਲਰੋਮੀਟਰ, ਜੀਰੋਸਕੋਪ ਅਤੇ ਜੀ. ਪੀ. ਐੱਸ ਦੇ ਫੀਚਰਸ ਦੇ ਨਾਲ ਆਉਂਦਾ ਹੈ।


Related News