ਜੂਨ ’ਚ ਬੰਦ ਹੋ ਜਾਵੇਗੀ ਗੂਗਲ ਦੀ ਸ਼ਾਪਿੰਗ ਐਪ
Tuesday, Apr 13, 2021 - 02:43 PM (IST)
ਗੈਜੇਟ ਡੈਸਕ– ਗੂਗਲ ਦੀ ਸ਼ਾਪਿੰਗ ਐਪ ਜੂਨ ਤੋਂ ਬੰਦ ਕਰ ਦਿੱਤੀ ਜਾਵੇਗੀ। ਇਸੇ ਨੂੰ ਪਲੇਅ ਸਟੋਰ ਤੋਂ ਵੀ ਹਟਾਇਆ ਜਾ ਰਿਹਾ ਹੈ ਅਤੇ ਲੋਕ ਇਸ ਨੂੰ ਡਾਊਨਲੋਡ ਨਹੀਂ ਕਰ ਪਾ ਰਹੇ ਹਨ। ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਆਪਰੇਟਿੰਗ ਸਿਸਟਮ ਵਾਲੇ ਫੋਨਾਂ ’ਚੋਂ ਇਹ ਐਪ ਬੰਦ ਕੀਤੀ ਜਾ ਰਹੀ ਹੈ। ਇਸ ਐਪ ਰਾਹੀਂ ਯੂਜ਼ਰਸ ਹਜ਼ਾਰਾਂ ਆਨਲਾਈਨ ਸਟੋਰਾਂ ਤੋਂ ਖ਼ਰੀਦਦਾਰੀ ਕਰ ਸਕਦੇ ਸਨ। ਇਸ ਲਈ ਗੂਗਲ ਅਕਾਊਂਟ ਦੀ ਵਰਤੋਂ ਕਰਨੀ ਹੁੰਦੀ ਸੀ। ਮੰਨਿਆ ਜਾ ਰਿਹਾ ਹੈ ਕਿ ਗੂਗਲ ਨੇ ਇਹ ਕਦਮ ਆਨਲਾਈਨ ਸ਼ਾਪਿੰਗ ਨਾਲ ਜੁੜੇ ਕੰਮਾਂ ਦੀ ਬਜਾਏ ਆਪਣਾ ਧਿਆਨ ਸਰਚ ਇੰਜਣ, ਈ-ਮੇਲ ਸਰਚ, ਯੂਟਿਊਬ ਆਦਿ ’ਤੇ ਜ਼ਿਆਦਾ ਲਗਾਉਣ ਲਈ ਚੁੱਕਿਆ ਹੈ।
ਨਾਲ ਹੀ ਆਗੁਮੈਂਟਿਡ ਰਿਆਲਿਟੀ ਆਧਾਰਿਤ ਸੇਵਾਵਾਂ ਵੀ ਵਿਕਸਿਤ ਕਰਨ ਦਾ ਟੀਚਾ ਹੈ। ਗੂਗਲ ਦੇ ਬੁਲਾਰੇ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਗਲੇ ਕੁਝ ਹਫਤਿਆਂ ’ਚ ਐਪ ਤਾਂ ਬੰਦ ਹੋ ਜਾਵੇਗੀ ਪਰ ਗੂਗਲ ਦੀ ਸ਼ਾਪਿੰਗ ਵੈੱਬਸਾਈਟ shopping.google.com ਕੰਮ ਕਰਦੀ ਰਹੇਗੀ। ਯੂਜ਼ਰਸ ਨੂੰ ਐਪ ਵਰਗੀਆਂ ਹੀ ਸਾਰੀਆਂ ਸੇਵਾਵਾਂ ਇਥੇ ਮਿਲਣਗੀਆਂ। ਇਸ ਵਿਚ ਨਵੇਂ ਫੀਚਰ ਵੀ ਜੋੜੇ ਜਾਣਗੇ।