ਗੂਗਲ ਸ਼ੁਰੂ ਕਰੇਗੀ ਉਨ੍ਹਾਂ ਐਪਸ ਦੀ ਜਾਂਚ ਜੋ ਮੰਗਦੀਆਂ ਹਨ ਲੋਕੇਸ਼ਨ ਐਕਸੈੱਸ
Friday, Feb 21, 2020 - 10:32 AM (IST)

- ਕੰਪਨੀ ਦਾ ਟੀਚਾ ਪਲੇਅ ਸਟੋਰ ਨੂੰ ਸੁਰੱਖਿਅਤ ਬਣਾਉਣਾ
ਗੈਜੇਟ ਡੈਸਕ– ਗੂਗਲ ਨੇ ਐਂਡ੍ਰਾਇਡ ਯੂਜ਼ਰਜ਼ ਦੀ ਸੁਰੱਖਿਆ ਵੱਲ ਧਿਆਨ ਦਿੰਦਿਆਂ ਵੱਡਾ ਕਦਮ ਚੁੱਕਿਆ ਹੈ। ਕੰਪਨੀ 3 ਅਗਸਤ ਤੋਂ ਉਨ੍ਹਾਂ ਐਪਸ ਦੀ ਜਾਂਚ ਸ਼ੁਰੂ ਕਰੇਗੀ, ਜੋ ਯੂਜ਼ਰਜ਼ ਤੋਂ ਬੈਕਗਰਾਊਂਡ ਲੋਕੇਸ਼ਨ ਦਾ ਐਕਸੈੱਸ ਮੰਗਦੀਆਂ ਹਨ। ਇਸ ਦੌਰਾਨ ਇਹ ਪਤਾ ਲਾਇਆ ਜਾਵੇਗਾ ਕਿ ਆਖਿਰ ਇਨ੍ਹਾਂ ਐਪਸ ਨੂੰ ਲੋਕਾਂ ਦੀ ਲੋਕੇਸ਼ਨ ਜਾਣਨ ਦੀ ਲੋੜ ਕਿਉਂ ਹੈ, ਨਹੀਂ ਤਾਂ ਵਾਰ-ਵਾਰ ਲੋਕੇਸ਼ਨ ਪਰਮਿਸ਼ਨ ਮੰਗਣ 'ਤੇ ਇਨ੍ਹਾਂ ਨੂੰ ਕੰਪਨੀ ਰਿਜੈਕਟ ਕਰ ਦੇਵੇਗੀ।
ਜਾਂਚ 'ਚ ਪਤਾ ਲੱਗੀਆਂ 2 ਗੱਲਾਂ
1. ਜਾਂਚ ਵੇਲੇ ਕੰਪਨੀ ਸਿਰਫ ਸੋਸ਼ਲ ਨੈੱਟਵਰਕ ਐਪਸ ਨੂੰ ਹੀ ਤੁਹਾਡੀ ਕੰਟੀਨਿਊਜ਼ ਲੋਕੇਸ਼ਨ ਦਾ ਐਕਸੈੱਸ ਦੇਵੇਗੀ।
2. ਰਿਟੇਲ ਸਟੋਰ ਲੋਕੇਟਰ ਫੀਚਰ ਨਾਲ ਆਉਣ ਵਾਲੀਆਂ ਸ਼ਾਪਿੰਗ ਐਪਸ ਦਾ ਲੋਕੇਸ਼ਨ ਐਕਸੈੱਸ ਕੰਪਨੀ ਰਿਜੈਕਟ ਕਰ ਦੇਵੇਗੀ।
ਅਪ੍ਰੈਲ ਤੋਂ ਬਦਲਣਗੇ ਨਿਯਮ
ਗੂਗਲ ਅਪ੍ਰੈਲ ਤੋਂ ਨਿਯਮ ਬਦਲ ਦੇਵੇਗੀ ਪਰ ਡਿਵੈਲਪਰਸ ਨੂੰ ਕੰਪਨੀ ਨੇ ਲੋਕੇਸ਼ਨ ਯੂਜ਼ੇਜ਼ ਬਾਰੇ ਫੀਡਬੈਕ ਦੇਣ ਲਈ ਮਈ ਤਕ ਦਾ ਸਮਾਂ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਮਹੀਨਿਆਂ ਦਾ ਗ੍ਰੇਸ ਪੀਰੀਅਰਡ ਵੀ ਦਿੱਤਾ ਜਾ ਸਕਦਾ ਹੈ। ਜੇ ਡਿਵੈਲਪਰ ਯੂਜ਼ਰ ਦੀ ਲੋਕੇਸ਼ਨ ਐਕਸੈੱਸ ਬਾਰੇ ਕੋਈ ਜਵਾਬ ਨਹੀਂ ਦੇਵੇਗਾ ਤਾਂ ਉਸ ਦੀਆਂ ਐਪਸ ਨੂੰ 2 ਨਵੰਬਰ ਨੂੰ ਰਿਮੂਵ ਕਰ ਦਿੱਤਾ ਜਾਵੇਗਾ।