ਗੂਗਲ ਦਾ ਵੱਡਾ ਐਲਾਨ! Google TV ਪਲੇਟਫਾਰਮ ’ਤੇ ਜਲਦ ਮਿਲੇਗਾ ਫ੍ਰੀ ਟੀ.ਵੀ. ਚੈਨਲਾਂ ਦਾ ਮਜ਼ਾ
Saturday, Sep 18, 2021 - 02:05 PM (IST)
ਗੈਜੇਟ ਡੈਸਕ– ਸਮਾਰਟ ਟੀ.ਵੀ. ਯੂਜ਼ਰਸ ਨੂੰ ਜਲਦ ਹੀ ਟੈੱਕ ਦਿੱਗਜ ਗੂਗਲ ਵਲੋਂ ਖੁਸ਼ਖਬਰੀ ਮਿਲ ਸਕਦੀ ਹੈ। ਸਰਚ ਇੰਜਣ ਗੂਗਲ ਦਾ ਸਮਾਰਟ ਟੀ.ਵੀ ਪਲੇਟਫਰਾਮ ‘ਗੂਗਲ ਟੀ.ਵੀ.’ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਬੇਸਡ ਹੈ ਅਤੇ ਇਹ ਕ੍ਰੋਮਕਾਸਟ ਅਤੇ ਸਮਾਰਟ ਟੀ.ਵੀ. ਵਰਗੇ ਡਿਵਾਈਸ ’ਚ ਮਿਲਦਾ ਹੈ। ਗੂਗਲ ਟੀ.ਵੀ. ਜਲਦ ਹੀ ਯੂਜ਼ਰਸ ਨੂੰ ਫ੍ਰੀ ਟੀ.ਵੀ. ਚੈਨਲ ਆਫਰ ਕਰ ਸਕਦਾ ਹੈ। ਪ੍ਰੋਟੋਕੋਲ ਦੀ ਇਕ ਰਿਪੋਰਟ ਮੁਤਾਬਕ, ਗੂਗਲ ਫ੍ਰੀ ਅਤੇ ਐਡ-ਸਪੋਰਟ ਵਾਲੇ ਸਟਰੀਮਿੰਗ ਟੈਲੀਵਿਜ਼ਨ ਪ੍ਰੋਵਾਈਡਰਾਂ ਨੂੰ ਇਨ੍ਹਾਂ ਚੈਨਲਾਂ ਨਾਲ ਆਪਣੇ ਸਮਾਰਟ ਟੀ.ਵੀ. ਪਲੇਟਫਾਰਮ ’ਤੇ ਜੋੜਨ ਦੀ ਸੰਭਾਵਨਾ ’ਤੇ ਗੱਲਬਾਤ ਕਰ ਰਹੀ ਹੈ। ਇਸ ਵਿਚ ਕਮਰਸ਼ਲ ਬ੍ਰੇਕ ਦੇ ਨਾਲ ਟ੍ਰਡੀਸ਼ਨਲ ਟੀ.ਵੀ. ਵਰਗਾ ਅਨੁਭਵ ਮਿਲੇਗਾ।
ਅਜਿਹੀਆਂ ਖਬਰਾਂ ਹਨ ਕਿ ਇਨ੍ਹਾਂ ਫ੍ਰੀ ਸਟਰੀਮਿੰਗ ਚੈਨਲਾਂ ਨੂੰ ਉਣ ਵਾਲੇ ਕੁਝ ਹਫਤਿਆਂ ਜਾਂ ਮਹੀਨਿਆਂ ’ਚ ਗੂਗਲ ਟੀ.ਵੀ. ’ਤੇ ਲਾਂਚ ਕੀਤਾ ਜਾ ਸਕਦਾ ਹੈ ਪਰ ਕੰਪਨੀ ਅਗਲੇ ਸਾਲ ਦੀ ਸ਼ੁਰੂਆਤ ’ਚ ਕਦੇ ਵੀ ਆਪਣੇ ਸਮਰਟ ਟੀ.ਵੀ. ਸਾਂਝੇਦਾਰਾਂ ਨਾਲ ਇਸ ਇਨਸ਼ੀਏਟਿਵ ਦਾ ਐਲਾਨ ਕਰਨ ਲਈ ਇੰਤਜ਼ਾਰ ਕਰ ਸਕਦੀ ਹੈ। ਯੂਜ਼ਰਸ ਨੂੰ ਚੈਨਲਾਂ ਰਾਹੀਂ ਮੈਨਿਊ ਬ੍ਰਾਊਜ਼ ਕਰਨ ਲਈ ਇਕ ਅਲੱਗ ਲਾਈਵ ਟੀ.ਵੀ. ਮੈਨਿਊ ਮਿਲੇਗਾ। ਸਮਾਰਟ ਟੀ.ਵੀ. ’ਤੇ ਸਟਰੀਮਿੰਗ ਚੈਨਲਾਂ ਨੂੰ ਓਵਰ-ਦਿ-ਏਅਰ ਪ੍ਰੋਗਰਾਮਿੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜਿਸ ਨੂੰ ਐਂਟੀਨਾ ਦੇ ਨਾਲ ਐਕਸੈਸ ਕੀਤਾ ਜਾ ਸਕੇ।
ਗੌਰ ਕਰਨ ਵਾਲੀ ਗੱਲ ਹੈ ਕਿ ਗੂਗਲ ਦਾ ਇਹ ਕਦਮ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਸਮਾਰਟ ਟੀ.ਵੀ. ਪਲੇਟਫਾਮ Roku ਨੇ ਵੀ ਅਜਿਹੇ ਹੀ ਪਲੇਟਫਾਰਮ ਨੂੰ ਲਾਂਚ ਕੀਤਾ ਹੈ ਜਿਸ ’ਤੇ 10 ਹਜ਼ਾਰ ਤੋਂ ਜ਼ਿਆਦਾ ਟੀ.ਵੀ. ਐਪੀਸੋਡਸ ਅਤੇ ਫਿਲਮਾਂ ਮੌਜੂਦ ਹਨ। ਇਸ ਪਲੇਟਫਾਮ ’ਤੇ 200 ਤੋਂ ਜ਼ਿਆਦਾ ਫ੍ਰੀ ਚੈਨਲ ਮਿਲਦੇ ਹਨ। ਸੈਮਸੰਗ ਅਤੇ ਐੱਲ.ਜੀ. ਨੇ ਵੀ ਆਪਣੇ ਪਲੇਟਫਾਰਮ ’ਤੇ ਫ੍ਰੀ ਸਟਰੀਮਿੰਗ ਚੈਨਲ ਇੰਟੀਗ੍ਰੇਟ ਕੀਤੇ ਹਨ।