ਗੂਗਲ ਦਾ ਭਾਰਤੀਆਂ ਨੂੰ ਵੱਡਾ ਤੋਹਫ਼ਾ, ਹੁਣ ਸੰਸਕ੍ਰਿਤ ਸਮੇਤ 24 ਨਵੀਆਂ ਭਾਸ਼ਾਵਾਂ ’ਚ ਵੀ ਕਰ ਸਕੋਗੇ ਟ੍ਰਾਂਸਲੇਟ
Thursday, May 12, 2022 - 03:49 PM (IST)
ਗੈਜੇਟ ਡੈਸਕ– ਭਾਰਤ ਵਰਗੇ ਦੇਸ਼ ’ਚ ਹਜ਼ਾਰਾਂ ਦੀ ਗਿਣਤੀ ’ਚ ਬੋਲੀਆਂ ਅਤੇ ਭਾਸ਼ਾਵਾਂ ਮੌਜੂਦ ਹਨ ਜਿਸ ਕਾਰਨ ਵੱਖ-ਵੱਖ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਆਪਸ ’ਚ ਗੱਲਬਾਤ ਕਰਨ ’ਚ ਕਾਫੀ ਪਰੇਸ਼ਾਨੀ ਹੁੰਦੀ ਹੈ। ਭਾਸ਼ਾ ਦੀਆਂ ਇੰਨ੍ਹਾਂ ਬੰਦਿਸ਼ਾਂ ਨੂੰ ਤਕਨਾਲੋਜੀ ਨੇ ਕਾਫੀ ਹੱਦ ਤਕ ਖਤਮ ਕਰਨ ਦਾ ਕੰਮ ਕੀਤਾ ਹੈ। ਇਸ ਮਾਮਲੇ ’ਚ ਗੂਗਲ ਟ੍ਰਾਂਸਲੇਟ ਦਾ ਨਾਂ ਸਭਤੋਂ ਪਹਿਲਾਂ ਆਉਂਦਾ ਹੈ। Google I/O 2022 ’ਚ ਕੰਪਨੀ ਨੇ ਗੂਗਲ ਟ੍ਰਾਂਸਲੇਟ ’ਚ ਕਈ ਨਵੇਂ ਫੀਚਰਜ਼ ਜੋੜੇ ਹਨ। ਗੂਗਲ ਦਾ ਇਹ ਮੈਗਾ ਈਵੈਂਟ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਗੂਗਲ ਨੇ ਆਪਣੇ ਟ੍ਰਾਂਸਲੇਟ ਟੂਲ ’ਚ ਭਾਸ਼ਾ ਨੂੰ ਅਪਡੇਟ ਕੀਤਾ ਹੈ।
ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ
ਗੂਗਲ ਟ੍ਰਾਂਸਲੇਟ ’ਚ 24 ਨਵੀਆਂ ਭਾਸ਼ਾਵਾਂ ਨੂੰ ਜੋੜਿਆ ਗਿਆ ਹੈ। ਹੁਣ ਇਹ ਕੁੱਲ 133 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ ਵਿਚ ਅਸਮੀਆ, ਭੋਜਪੁਰ, ਸੰਸਕ੍ਰਿਤ ਅਤੇ ਦੂਜੀਆਂ ਭਾਸ਼ਾਵਾਂ ਨੂੰ ਜੋੜਿਆ ਗਿਆ ਹੈ। ਗੂਗਲ ਨੇ ਆਪਣੇ ਈਵੈਂਟ ’ਚ ਦੱਸਿਆ ਕਿ ਨਵੀਆਂ ਜੋੜੀਆਂ ਗਈਆਂ ਭਾਸ਼ਾਵਾਂ ਨੂੰ ਗਲੋਬਲੀ 300 ਮਿਲੀਅਨ ਤੋਂ ਜ਼ਿਆਦਾ ਲੋਕ ਬੋਲਦੇ। ਕੰਪਨੀ ਨੇ ਕਿਹਾ ਕਿ ਮਿਜੋ ਨੂੰ ਨਾਰਥ-ਈਸਟ ਇੰਡੀਆ ’ਚ ਲਗਭਗ 800,000 ਲੋਕ ਬੋਲਦੇ ਹਨ। ਇਸੇ ਤਰ੍ਹਾਂ ਸੈਂਟ੍ਰਲ ਅਫਰੀਕਾ ’ਚ ਲਿਨਗਾਲਾ ਨੂੰ 45 ਮਿਲੀਅਨ ਲੋਕ ਬੋਲਦੇ ਹਨ।
ਨਵੀਂ ਅਪਡੇਟ ਤੋਂ ਬਾਅਦ ਕਈ ਅਮਰੀਕੀ ਸਵਦੇਸ਼ੀ ਭਾਸ਼ਾਵਾਂ (ਕਵੈਚੁਆ, ਗੁਆਰਾਨੀ ਅਤੇ ਆਯਮਾਰਾ) ਅਤੇ ਇਕ ਅੰਗਰੋਜੀ ਬੋਲੀ (ਸਿਏਰਾ ਲਿਓਨਿਅਨ ਕ੍ਰਿਓ) ਨੂੰ ਵੀ ਗੂਗਲ ਟ੍ਰਾਂਸਲੇਟ ’ਚ ਜੋੜੇ ਗਿਆ ਹੈ। ਗੂਗਲ ਟ੍ਰਾਂਸਲੇਟ ’ਚ ਜੋੜੀਆਂ ਗਈਆਂ 24 ਭਾਸ਼ਾਵਾਂ ਦੀ ਪੂਲੀ ਸੂਚੀ ਹੇਠਾਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ– ਇਨ੍ਹਾਂ iPhone ਯੂਜ਼ਰਸ ਨੂੰ ਮੁਆਵਜ਼ਾ ਦੇਵੇਗੀ Apple, ਜਾਣੋ ਕੀ ਹੈ ਪੂਰਾ ਮਾਮਲਾ
ਇਨ੍ਹਾਂ 24 ਨਵੀਆਂ ਭਾਸ਼ਾਵਾਂ ਨੂੰ ਗੂਗਲ ਟ੍ਰਾਂਸਲੇਟ ’ਚ ਮਿਲੇਗਾ ਸਪੋਰਟ
Assamese
Aymara
Bambara
Bhojpuri
Dhivehi
Dogri
Ewe
Guarani
llocano
konkani
krio
lingala
luganda
maithili
meiteilon
mizo
Oromo
Quechua
Sanskrit
Sepedi
sorani kurdish
Tigrinya
Tsongae
Twi
ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ