9 ਹੋਰ ਭਾਰਤੀ ਭਾਸ਼ਾਵਾਂ ਲਈ ਸਪੋਰਟ ਉਪਲੱਬਧ ਕਰਵਾਇਆ ਗੂਗਲ ਨੇ
Wednesday, Apr 26, 2017 - 05:12 PM (IST)

ਜਲੰਧਰ- ਭਾਰਤ ''ਚ ਲੋਕਲ ਭਾਸ਼ਾਵਾਂ ''ਚ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲੀਆਂ ਦੀ ਗਿਣਤੀ ਅੰਗਰੇਜ਼ੀ ਯੂਜ਼ਰਸ ਤੋਂ ਜ਼ਿਆਦਾ ਹੋ ਗਈ ਹੈ। 2016 ''ਚ 23.4 ਕਰੋੜ ਭਾਰਤੀ ਭਾਸ਼ਾਵਾਂ ਦੇ ਇੰਟਰਨੈੱਟ ਯੂਜ਼ਰ ਸਨ ਜਦ ਕਿ ਅੰਗਰੇਜ਼ੀ ਦੇ 17.5 ਕਰੋੜ। 2021 ਤੱਕ ਇਹ ਫ਼ਾਸਲਾ ਵਧ ਕੇ ਦੇਸੀ ਭਾਸ਼ਾਵਾਂ ਲਈ 53.6 ਕਰੋੜ ਅਤੇ ਅੰਗਰੇਜ਼ੀ ਯੂਜ਼ਰਸ ਲਈ 19.9 ਕਰੋੜ ਹੋ ਜਾਵੇਗਾ। ਇਸ ਤੇਜੀ ਨੂੰ ਵੇਖਦੇ ਹੋਏ ਗੂਗਲ ਇੰਡੀਆ ਨੇ ਇੰਟਰਨੈੱਟ ''ਤੇ ਭਾਰਤੀ ਭਾਸ਼ਾਵਾਂ ਲਈ ਹੋਰ ਵੀ ਨਵੇਂ ਫੀਚਰ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਗੂਗਲ ਟਰਾਂਸਲੇਸ਼ਨ ਦਾ ਜ਼ਿਆਦਾ ਬਿਹਤਰ ਵਰਜਨ ਨਿÀਰਲ ਮਸ਼ੀਨ ਟਰਾਂਸਲੇਸ਼ਨ ਅੰਗਰੇਜ਼ੀ ਅਤੇ ਨੌਂਭਾਸ਼ਾਵ ਦੇ ''ਚ ਅਨੁਵਾਦ ਲਈ ਲਾਂਚ ਕੀਤਾ ਹੈ।
ਇਹ ਅੰਗਰੇਜ਼ੀ ਤੋਂ ਹਿੰਦੀ, ਬੰਗਲਾ, ਮਰਾਠੀ, ਤੇਲੁਗੂ, ਗੁਜਰਾਤੀ, ਪੰਜਾਬੀ, ਮਲਯਾਲਮ ਅਤੇ ਕੰਨੜ ਦੇ ''ਚ ਟਰਾਂਸਲੇਸ਼ਨ ਕਰੇਗਾ, ਜੋ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਟੀਕ ਅਨੁਵਾਦ ਕਰਦਾ ਹੈ। ਨਿਊਰਲ ਮਸ਼ੀਨ ਟਰਾਂਸਲੇਸ਼ਨ ਨੂੰ ਕ੍ਰੋਮ ਬਰਾਊਜ਼ਰ ''ਚ ਵੀ ਬਿਲਟ ਇਸ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ ਵੈੱਬ ਪੇਜ਼ ਨੂੰ ਪੂਰਾ ਟਰਾਂਸਲੇਟ ਕਰ ਸਕਦੇ ਹਨ।
ਗੂਗਲ ਨੇ ਆਪਣੇ ਮੋਬਾਇਲ ਕੀ-ਬੋਰਡ ਜੀ-ਬੋਰਡ ਨੂੰ ਭਾਰਤ ਦੀ ਸਾਰੇ 22 ਅਧਿਸੂਚਿਤਭਾਸ਼ਾਵਾਂ ਦੇ ਨਾਲ ਪੇਸ਼ ਕੀਤਾ ਹੈ। ਇਸ ''ਤੇ ਟਾਈਪ ਕਰਦੇ ਹੋਏ ਸਿੱਧੇ ਗੂਗਲ ਟਰਾਂਸਲੇਟ ਤੋਂ ਇਲਾਵਾ ਐਡੀਟਿੰਗ ਦੇ ਆਪਸ਼ਨ ਹਨ। ਇਸ ਮੌਕੇ ''ਤੇ ਗੂਗਲ ਦੇ ਕੇ. ਪੀ. ਐੱਮ. ਜੀ ਦੇ ਨਾਲ ਕੀਤੀ ਗਈ ਸਟਡੀ ਦੇ ਅਧਾਰ ''ਤੇ ਦੱਸਿਆ ਕਿ ਭਾਰਤੀ ਭਾਸ਼ਾਵ ''ਚ ਇੰਟਰਨੈੱਟ ਇਸਤੇਮਾਲ ਦੀ ਸਭ ਤੋਂ ਪਾਪੂਲਰ ਕੈਟਾਗਰੀ ''ਚ ਚੈਟ ਐਪਲਿਕੇਸ਼ਨ, ਡਿਜ਼ੀਟਲ ਐਂਟਰਟੇਨਮੇਂਟ, ਸੋਸ਼ਲ ਮੀਡੀਆ, ਡਿਜੀਟਲ ਨਿਊਜ਼ ਸਭ ਤੋਂ ਉਪਰ ਹਨ।