103 ਭਾਸ਼ਾਵਾਂ ਨੂੰ ਸਪੋਰਟ ਕਰੇਗਾ Google Translate
Friday, Feb 19, 2016 - 04:46 PM (IST)

ਜਲੰਧਰ: ਇਕ ਤੋਂ ਦੂਸਰੀ ਭਾਸ਼ਾ ''ਚ ਟ੍ਰਾਂਸਲੇਸ਼ਨ ਕਰਨ ਲਈ ਗੂਗਲ ਦਾ ਟ੍ਰਾਂਸਲੇਟ ਐਪ ਸਰਲ ਅਤੇ ਬਿਹਤਰੀਨ ਹੈ। ਹੁੱਣ ਗੂਗਲ ਨੇ ਇਸ ਐਪ ਨੂੰ ਅਪਡੇਟ ਕਰਦੇ ਹੋਏ ਇਸ ''ਚ ਹੋਰ ਭਾਸ਼ਾਵਾਂ ਨੂੰ ਜੋੜ ਦਿੱਤਾ ਹੈ। ਗੂਗਲ ਟ੍ਰਾਂਸਲੇਟ ਐਪ ''ਚ ਬੁੱਧਵਾਰ ਨੂੰ 13 ਨਵੀਆਂ ਭਾਸ਼ਾਵਾਂ ਦੀ ਸਪੋਰਟ ਪੇਸ਼ ਕੀਤੀ ਗਈ ਹੈ। ਦਾਅਵਾ ਹੈ ਕਿ ਗੂਗਲ ਟ੍ਰਾਂਸਲੇਟ ਦਾ ਲੇਟੈਸਟ ਐਡੀਸ਼ਨ ''ਚ 103 ਭਾਸ਼ਾਵਾਂ ਨੂੰ ਟ੍ਰਾਂਸਲੇਟ ਕਰ ਸਕਦੇ ਹੋ ਅਤੇ ਸਰਚ ਜਾਇੰਟ ਦੇ ਮੁਤਾਬਕ ਇਸ ਐਪ ਨੇ ਲਗਭਗ 99 ਫੀਸਦੀ ਆਨਲਾਈਨ ਆਬਾਦੀ ਨੂੰ ਕਵਰ ਕੀਤਾ ਹੋਇਆ ਹੈ।
ਇਹ ਹਨ ਗੂਗਲ ਟ੍ਰਾਂਸਲੇਟ ਐਪ ''ਚ ਐਡ ਕੀਤੀ ਗਈ 13 ਨਵੀਆਂ ਭਾਸ਼ਾਵਾਂ :-
Amharic, Corsican, Frisian, Kyrgyz, Hawaiian, Kurdish (Kurmanji), Luxembourgish, Samoan, Scots Gaelic, Shona,sindhi, pashto