ਗੂਗਲ ਬੰਦ ਕਰਨ ਜਾ ਰਹੀ ਹੈ ਇਹ ਆਨਲਾਈਨ ਸਰਵਿਸ

08/29/2019 3:32:10 PM

ਗੈਜੇਟ ਡੈਸਕ– ਟੈਕਨਾਲੋਜੀ ਦੀ ਦਿੱਗਜ ਕੰਪਨੀ ਗੂਗਲ ਨੇ ਆਪਣੀ ਇਕ ਹੋਰ ਸਰਵਿਸ ਗੂਗਲ ਹਾਇਰ ਬੰਦ ਕਰਨ ਦਾ ਐਲਾਨ ਕੀਤਾ ਹੈ। ਗੂਗਲ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਉਹ ਸਤੰਬਰ 2020 ’ਚ ਆਪਣੀ ਜੋਬ ਐਪਲੀਕੇਸ਼ਨ ਟ੍ਰੈਕਿੰਗ ਸਿਸਟਮ ਹਾਇਰ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ। ਦੱਸ ਦੇਈਏ ਕਿ ਗੂਗਲ ਨੇ ਆਪਣੀ ਇਸ ਆਨਲਾਈਨ ਸਰਵਿਸ ਨੂੰ 2017 ’ਚ ਲਾਂਚ ਕੀਤਾ ਸੀ। ਅੰਗਰੇਜੀ ਟੈਕਨਾਲੋਜੀ ਵੈੱਬਸਾਈਟ ਟੈੱਕਕਰੰਚ ਦੀ ਰਿਪੋਰਟ ਮੁਤਾਬਕ, ਗੂਗਲ ਨੇ ਹਾਇਰਿੰਗ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਹਾਇਰ ਨੂੰ ਲਾਂਚ ਕੀਤਾ ਸੀ। ਇਸ ਦੀ ਮਦਦ ਨਾਲ ਆਵੇਦਕ ਜੀ ਸੂਟ ’ਚ ਆਸਾਨੀ ਨਾਲ ਜੋਬ ਸਰਚ ਕਰ ਸਕਦੇ ਸਨ ਅਤੇ ਇਸ ਤੋਂ ਇਲਾਵਾ ਜੀਮੇਲ ਅਤੇ ਗੂਗਲ ਕਲੰਡਰ ’ਚ ਡਾਕਿਊਮੈਂਟਸ ਨੂੰ ਸ਼ਡਿਊਲ ਕਰ ਸਕਦੇ ਸੀ। 

PunjabKesari

ਗੂਗਲ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਅਜਿਹੇ ਪ੍ਰੋਡਕਟਸ ਦੇ ਕੰਮ ’ਤੇ ਫੋਕਸਕਰ ਰਹੀ ਹੈ ਜੋ ਗੂਗਲ ਕਲਾਊਡ ਪੋਰਟਫੋਲੀਓ ’ਤੇ ਬੇਸਡ ਹੈ। ਯੂਜ਼ਰਜ਼ ਇਕ ਸਾਲ ਤਕ ਹਾਇਰ ਸਰਵਿਸ ਨੂੰ ਇਸਤੇਮਾਲ ਕਰ ਸਕਣਗੇ, ਉਥੇ ਹੀ ਇਕ ਸਤੰਬਰ 2020 ਨੂੰ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। 

ਦੱਸ ਦੇਈਏ ਕਿ ਹਾਇਰ ਨੂੰ ਡਾਇਨੇ ਗ੍ਰੀਨ ਨੇ ਤਿਆਰ ਕੀਤਾ ਸੀ ਅਤੇ ਉਸ ਦੌਰਾਨ ਹਾਇਰ ਬੀਬਾਪ ਨਾਂ ਦੀ ਕੰਪਨੀ ਦੀ ਮਲਕੀਅਤ ’ਚ ਸੀ। ਬਾਅਦ ’ਚ ਗੂਗਲ ਨੇ ਇਸ ਦਾ ਐਕਵਾਇਰ ਕਰ ਲਿਆ ਸੀ। ਰਿਪੋਰਟ ਮੁਤਾਬਕ, ਬੀਬਾਪ ਨੂੰ ਡਾਇਨੇ ਗ੍ਰੀਨ ਨੇ 380 ਮਿਲੀਅਨ ਡਾਲਰ ਯਾਨੀ ਕਰੀਬ 2,725 ਕਰੋੜ ਰੁਪਏ ’ਚ ਸ਼ੁਰੂ ਕੀਤਾ ਸੀ। ਡਾਇਨੇ ਗ੍ਰੀਨ ਇਸੇ ਸਾਲ ਗੂਗਲ ਅਲਫਾਬੇਟ ਬੋਰਡ ਛੱਡ ਚੁੱਕੇ ਹਨ। 


Related News