ਗੂਗਲ ਦਾ ਵੱਡਾ ਐਲਾਨ, ਐਪ ਸਬਸਕ੍ਰਿਪਸ਼ਨ ’ਤੇ ਅੱਧੀ ਕਮੀਸ਼ਨ ਲਵੇਗੀ ਕੰਪਨੀ

Saturday, Oct 23, 2021 - 10:58 AM (IST)

ਗੂਗਲ ਦਾ ਵੱਡਾ ਐਲਾਨ, ਐਪ ਸਬਸਕ੍ਰਿਪਸ਼ਨ ’ਤੇ ਅੱਧੀ ਕਮੀਸ਼ਨ ਲਵੇਗੀ ਕੰਪਨੀ

ਗੈਜੇਟ ਡੈਸਕ– ਗੂਗਲ ਨੇ ਆਪਣੇ ਗੂਗਲ ਪਲੇਅ ਸਟੋਰ ’ਤੇ ਇਨ-ਐਪ ਸਬਸਕ੍ਰਿਪਸ਼ਨ ਲਈ ਕਮੀਸ਼ਨ ਨੂੰ ਘਟਾ ਕੇ 15 ਫੀਸਦੀ ਕਰਨ ਦਾ ਐਲਾਨ ਕਰ ਦਿੱਤਾ ਹੈ। ਫਿਲਹਾਲ, ਇਹ ਕਮੀਸ਼ਨ 30 ਫੀਸਦੀ ਹੈ। ਕਮੀਸ਼ਨ ਦੀਆਂ ਨਵੀਆਂ ਦਰਾਂ ਅਗਲੇ ਸਾਲ 1 ਜਨਵਰੀ ਤੋਂ ਲਾਗੂ ਹੋਣਗੀਆਂ। ਐਪ ਸਟੋਰਾਂ ’ਤੇ ਜ਼ਿਆਦਾ ਕਮੀਸ਼ਨ ਦੇ ਚਲਦੇ ਐਪਲ ਅਤੇ ਗੂਗਲ ਦੋਵਾਂ ਨੂੰ ਹੀ ਡਿਵੈਲਪਰਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੇ ਦਬਾਅ ਦੇ ਚਲਦੇ ਗੂਗਲ ਨੂੰ ਕਮੀਸ਼ਨ ਘੱਟ ਕਰਨ ਦਾ ਫੈਸਲਾ ਲੈਣਾ ਪਿਆ ਹੈ। 

ਕਮੀਸ਼ਨ ਦੇ ਫੀਸਦੀ ਨੂੰ 30 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰਨ ਨੂੰ ਲੈ ਕੇ ਜਾਣਕਾਰੀ ਪ੍ਰੋਡਕਟ ਮੈਨੇਜਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਸਮੀਰ ਸਮਤ ਨੇ ਬਲਾਗ ਪੋਸਟ ਰਾਹੀਂ ਦਿੱਤੀ ਹੈ। ਮੌਜੂਦਾ ਸਮੇਂ ’ਚ ਗੂਗਲ ਪਹਿਲੇ ਸਾਲ ਦੇ ਸਬਸਕ੍ਰਿਪਸ਼ਨ ’ਚ 30 ਫੀਸਦੀ ਕੱਟ ਲੈਂਦਾ ਹੈ ਅਤੇ ਰੀਵਿਊ ਕਰਵਾਉਣ ’ਤੇ 15 ਫੀਸਦੀ। 

ਗੂਗਲ ਅਤੇ ਐਪਲ, ਜਿਨ੍ਹਾਂ ਦੇ ਆਪਰੇਟਿੰਗ ਸਿਸਟਮ ਦੁਨੀਆ ਦੇ 99 ਫੀਸਦੀ ਸਮਾਰਟਫੋਨ ’ਤੇ ਚਲਦੇ ਹਨ, ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਉਨ੍ਹਾਂ ਦੇ ਐਪ ਸ਼ਾਪ ’ਤੇ ਲਈ ਜਾਣ ਵਾਲੀ ਕਮੀਸ਼ਨ ਸਕਿਓਰ ਪਲੇਟਫਾਰਮ ’ਤੇ ਉਪਲੱਬਧ ਕਰਵਾਉਣ ਦੇ ਬਦਲੇ ਸਹੀ ਹੈ ਪਰ ਡਿਵੈਲਪਰ ਮੁਨਾਫਾ ਘੱਟ ਹੋਣ ਤੋਂ ਨਾਰਾਜ਼ ਹਨ। 

ਐਪਲ ਨੇ ਵੀ ਹਾਲ ਦੇ ਮਹੀਨਿਆਂ ’ਚ 1 ਮਿਲੀਅਨ ਡਾਲਰ (ਕਰੀਬ 7.4 ਕਰੋੜ ਰੁਪਏ) ਤੋਂ ਘੱਟ ਦੀ ਕਮਾਈ ਕਰਨ ਵਾਲੇ ਐਪਸ ਦੇ ਕਮੀਸ਼ਨ ਨੂੰ 30 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦਿੱਤਾ ਹੈ। ਗੂਗਲ ਪਲੇਅ ਲਈ ਸਰਵਿਸ ਚਾਰਜ ਸਿਰਫ ਉਨ੍ਹਾਂ ਡਿਵੈਲਪਰਾਂ ਤੋਂ ਲਿਆ ਜਾਂਦਾ ਹੈ ਜੋ ਡਿਜੀਟਲ ਪ੍ਰੋਡਕਟ ਅਤੇ ਕੰਟੈਂਟ ਲਈ ਇਨ-ਐਪ ਸੇਲ ਦੀ ਪੇਸ਼ਕਸ਼ ਕਰਦੇ ਹਨ। 


author

Rakesh

Content Editor

Related News