ਸ਼ਾਓਮੀ, ਹੁਵਾਵੇ ਅਤੇ ZTE ਤੋਂ ਪੈਸੇ ਵਸੂਲੇਗਾ ਗੂਗਲ?
Thursday, Jan 03, 2019 - 01:50 AM (IST)

ਗੈਜੇਟ ਡੈਸਕ—ਦਿੱਗਜ ਕੰਪਨੀ ਗੂਗਲ ਹੁਣ ਐਂਡ੍ਰਾਇਡ ਨਿਰਮਾਤਾਵਾਂ ਨਾਲ ਗੂਗਲ ਪਲੇਅ ਸਟੋਰ ਅਤੇ ਆਪਣੇ ਹੋਰ ਮੋਬਾਇਲ ਐਪ ਲਈ ਪੈਸੇ ਚਾਰਜ ਕਰਨ ਦੀ ਯੋਜਨਾ ਬਣਾ ਰਹੀ ਹੈ। ਐਂਡ੍ਰਾਇਡ ਦੇ ਆਫਿਸ਼ੀਅਲ ਅਕਾਊਂਟ ਤੋਂ ਕੀਤੇ ਗਏ ਇਕ ਟਵਿਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਟਵਿਟ 'ਚ ਕਿਹਾ ਗਿਆ ਹੈ ਕਿ ਗੂਗਲ 2019 ਦੀ ਤੀਸਰੀ ਤਿਮਾਹੀ 'ਚ ਚੀਨੀ ਮੈਨਿਊਫੈਕਚਰਸ ਤੋਂ ਪੈਸੇ ਲਵੇਗਾ, ਇਸ 'ਚ ਹੁਵਾਵੇ, ਜ਼ੈੱਡ.ਟੀ.ਈ., ਸ਼ਾਓਮੀ ਅਤੇ ਕਈ ਸਮਾਰਟਫੋਨ ਕੰਪਨੀਆਂ ਸ਼ਾਮਲ ਹੋ ਸਕਦੀਆਂ ਹਨ।
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲੇ ਯੂਰੋਪੀਅਨ ਕਮੀਸ਼ਨ ਦੇ ਫੈਸਲੇ 'ਚ ਕਿਹਾ ਗਿਆ ਸੀ ਕਿ ਡਿਵਾਈਸ ਨਿਰਮਾਤਾਵਾਂ 'ਤੇ ਗੂਗਲ ਸਰਚ ਅਤੇ ਕ੍ਰੋਮ ਇੰਸਟਾਲ ਕਰਨ ਲਈ ਬਦਲਾਅ ਪਾਉਣਾ ਨਿਯਮਾਂ ਦੇ ਵਿਰੁੱਧ ਹੈ। ਇਸ ਦੇ ਚੱਲਦੇ ਟੈੱਕ ਦਿੱਗਜ ਗੂਗਲ 'ਤੇ ਇਸ ਦੇ ਲਈ 5.1 ਮਿਲੀਅਨ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਇਸ ਤੋਂ ਬਾਅਦ ਗੂਗਲ ਨੇ ਯੂਰੋਪ 'ਚ ਪੈਡ ਐਗਰੀਮੈਂਟ ਪੇਸ਼ ਕੀਤਾ ਗਿਆ ਸੀ ਜਿਸ ਤਹਿਤ ਸਮਾਰਟਫੋਨ ਅਤੇ ਟੈਬਲੇਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਗੂਗਲ ਪਲੇਅ ਸਟੋਰ ਅਤੇ ਦੂਜੇ ਮੋਬਾਇਲ ਐਪਸ ਨੂੰ ਫੀਚਰ ਕਰਨ ਲਈ ਹਰ ਡਿਵਾਈਸ ਲਈ 40 ਡਾਲਰ (ਕਰੀਬ 2,999 ਰੁਪਏ) ਚੁਕਾਉਣ ਲਈ ਕਿਹਾ ਗਿਆ। ਹੁਣ ਇਸ ਟਵਿਟ ਨੂੰ ਦੇਖ ਕੇ ਤਾਂ ਅਜਿਹਾ ਹੀ ਲਗਦਾ ਹੈ ਕਿ ਯੂਰੋਪ ਤੋਂ ਬਾਅਦ ਹੁਣ ਗੂਗਲ ਚੀਨੀ ਨਿਰਮਾਤਾਵਾਂ ਲਈ ਵੀ ਇਹ ਐਗਰੀਮੈਂਟ ਲਿਆਉਣ ਵਾਲੀ ਹੈ। ਭਾਵ ਐਂਡ੍ਰਾਇਡ ਐਪਸ ਲਈ ਹੁਣ ਸ਼ਾਓਮੀ, ਹੁਵਾਵੇ, ਜ਼ੈੱਡ.ਟੀ.ਈ. ਵਰਗੇ ਕੰਪਨੀਆਂ ਨੂੰ ਵੀ ਪੈਸੇ ਚੁੱਕਾਉਣੇ ਹੋਣਗੇ।
ਕੁਝ ਸਮੇਂ ਪਹਿਲਾਂ ਆਈ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਹਰ ਡਿਵਾਈਸ 'ਚ ਐਪਸ ਦੇ ਗੂਗਲ ਮੋਬਾਇਲ ਸਰਵਿਸੇਜ ਨੂੰ ਇੰਸਟਾਲ ਕਰਨ ਲਈ 40 ਡਾਲਰ ਤਕ ਚੁੱਕਾਉਣੇ ਪੈ ਸਕਦੇ ਹਨ। ਰਿਪੋਰਟ 'ਚ ਕਿਹਾ ਗਿਆ ਕਿ ਨਵੀਂ ਫੀਸ ਦੇਸ਼ ਅਤੇ ਡਿਵਾਈਸ ਟਾਈਪ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀ ਹੈ ਅਤੇ ਇਹ ਫੀਸ 1 ਫਰਵਰੀ 2019 ਨੂੰ ਜਾਂ ਇਸ ਤੋਂ ਬਾਅਦ ਐਕਟੀਵੇਟ ਹੋਏ ਡਿਵਾਇਸੇਜ 'ਤੇ ਹੀ ਅਪਲਾਈ ਹੋਵੇਗੀ।