Google ਯੂਜ਼ਰਜ਼ ਨੂੰ ਝਟਕਾ! ਇਸ ਸਾਲ ਬੰਦ ਹੋ ਜਾਵੇਗੀ ਇਹ ਸਰਵਿਸ, 2013 ’ਚ ਹੋਈ ਸੀ ਸ਼ੁਰੂ
Tuesday, Jun 28, 2022 - 04:28 PM (IST)
ਗੈਜੇਟ ਡੈਸਕ– ਟੈੱਕ ਜਾਇੰਟ ਗੂਗਲ ਆਪਣੀ ਇਕ ਸਰਵਿਸ ਨੂੰ ਬੰਦ ਕਰ ਜਾ ਰਿਹਾ ਹੈ। ਗੂਗਲ ਇਸ ਸਾਲ ‘ਹੈਂਗਆਊਟ’ (Hangouts) ਨੂੰ ਬੰਦ ਕਰ ਦੇਵੇਗਾ। ਇਸ ਤੋਂ ਪਹਿਲਾਂ ਵਰਕਸਪੇਸ ਯੂਜ਼ਰਜ਼ ਲਈ ਇਸ ਨੂੰ ਫਰਵਰੀ ’ਚ ਬੰਦ ਕਰ ਦਿੱਤਾ ਗਿਆ ਸੀ। ਹੁਣ ਗੂਗਲ ਫਰੀ, ਪਰਸਨਲ ਹੈਂਗਆਊਟ ਯੂਜ਼ਰਜ਼ ਨੂੰ ਚੈਟ ’ਤੇ ਮੂਵ ਕਰ ਰਿਹਾ ਹੈ।
ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਝਟਕਾ, ਹੁਣ ਈ-ਮੇਲ, ਕੈਲੰਡਰ ਤੇ ਡਾਕਸ ਵਰਗੇ ਐਪਸ ਲਈ ਖਰਚਣੇ ਪੈਣਗੇ ਪੈਸੇ
ਇਹ ਵੀ ਪੜ੍ਹੋ– ਇਹ iPhone ਮਾਡਲ ਬਣਿਆ ਦੁਨੀਆ ਦਾ ਬੈਸਟ ਸੇਲਿੰਗ ਸਮਾਰਟਫੋਨ, ਵੇਖੋ ਟਾਪ-10 ਫੋਨਾਂ ਦੀ ਲਿਸਟ
ਗੂਗਲ ਨੇ ਆਪਣੇ ਬਲਾਗ ’ਚ ਦੱਸਿਆ ਕਿ ਜਿਹੜੇ ਯੂਜ਼ਰਜ਼ ਅਜੇ ਵੀ ਹੈਂਗਆਊਟ ਮੋਬਾਇਲ ਐਪ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਨੂੰ ਚੈਟ ’ਤੇ ਮੂਵ ਕਰਨ ਦਾ ਪ੍ਰੋਂਪਟ ਮਿਲੇਗਾ। ਜਿਹੜੇ ਯੂਜ਼ਰਜ਼ ਹੈਂਗਆਊਟ ਨੂੰ ਵੈੱਬ ਜੀਮੇਲ ’ਤੇ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ ਚੈਟ ’ਚ ਸਵਿੱਚ ਕਰਨ ਲਈ ਜੁਲਾਈ ਤਕ ਨਹੀਂ ਕਿਹਾ ਜਾਵੇਗਾ। ਹਾਲਾਂਕਿ, ਹੈਂਗਆਊਟ ਨੂੰ ਡੈਸਕਟਾਪ ’ਤੇ ਨਵੰਬਰ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਗੂਗਲ ਨੇ ਕਿਹਾ ਹੈ ਕਿ ਉਹ ਘੱਟੋ-ਘੱਟ ਇਕ ਮਹੀਨਾ ਪਹਿਲਾਂ ਯੂਜ਼ਰਜ਼ ਨੂੰ ਹੈਂਗਆਊਟ ਸਾਈਟ ਤੋਂ ਚੈਟ ’ਤੇ ਟ੍ਰਾਂਸਫਰ ਕਰਨ ਲਈ ਚਿਤਾਵਨੀ ਦੇਵੇਗਾ। ਕੰਪਨੀ ਨੇ ਹੈਂਗਆਊਟ ਤੋਂ ਚੈਟ ’ਚ ਯੂਜ਼ਰਜ਼ ਨੂੰ ਮੂਵ ਕਰਨ ਨੂੰ ਲੈ ਕੇ ਸਭ ਤੋਂ ਪਹਿਲਾਂ 2018 ’ਚ ਦੱਸਿਆ ਸੀ। ਇਸ ਤੋਂ ਬਾਅਦ ਇਸ ਫੀਚਰ ਨੂੰ ਸਾਰੇ ਯੂਜ਼ਰਜ਼ ਲਈ ਸਾਲ 2020 ’ਚ ਫ੍ਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ– WhatsApp ’ਚ DP ਤੇ ਲਾਸਟ ਸੀਨ ਨੂੰ ਲੈ ਕੇ ਹੋਏ ਵੱਡੇ ਬਦਲਾਅ, ਪ੍ਰਾਈਵੇਸੀ ਨਾਲ ਜੁੜੇ ਹਨ ਇਹ ਫੀਚਰ
ਅਜਿਹੇ ’ਚ ਜੇਕਰ ਤੁਸੀਂ ਵੀ ਹੈਂਗਆਊਟ ਦੀ ਵਰਤੋਂ ਕਰਦੇ ਹੋ ਤਾਂ ਗੂਗਲ ਆਟੋਮੈਟਿਕਲੀ ਤੁਹਾਡੀ ਪੁਰਾਣੀ ਗੱਲਬਾਤ ਨੂੰ ਚੈਟ ’ਤੇ ਟ੍ਰਾਂਸਫਰ ਕਰ ਦੇਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਯੂਜ਼ਰਜ਼ ਨੂੰ takeout ਸਰਵਿਸ ਦਾ ਵੀ ਆਪਸ਼ਨ ਦਿੱਤਾ ਹੈ। ਇਸ ਵਿਚ ਯੂਜ਼ਰਜ਼ ਹੈਂਗਆਊਟ ਡਾਟਾ ਨੂੰ ਨਵੰਬਰ ’ਚ ਇਸ ਨੂੰ ਬੰਦ ਹੋਣ ਤੋਂ ਪਹਿਲਾਂ ਡਾਊਨਲੋਡ ਕਰ ਸਕਦੇ ਹਨ।
ਇਹ ਵੀ ਪੜ੍ਹੋ– ਬਾਲਟੀ ਕਰੇਗੀ ਵਾਸ਼ਿੰਗ ਮਸ਼ੀਨ ਦਾ ਕੰਮ, ਸਸਤੀ ਕੀਮਤ ’ਚ ਉਪਲੱਬਧ ਹੈ ਇਹ ਡਿਵਾਈਸ