ਬਿਨਾਂ ਸਿਮ ਕਾਰਡ ਕਰ ਸਕੋਗੇ ਫੋਨ ਤੋਂ ਕਾਲ ਤੇ ਮੈਸੇਜ, ਗੂਗਲ ਲਿਆ ਰਹੀ ਨਵਾਂ ਫੀਚਰ

04/04/2022 4:10:36 PM

ਗੈਜੇਟ ਡੈਸਕ– ਪਿਛਲੇ ਤਿੰਨ-ਚਾਰ ਸਾਲਾਂ ’ਚ ਫੋਨ ’ਚ ਸਿਮ ਕਾਰਡ ਦੇ ਇਸਤੇਮਾਲ ਦਾ ਤਰੀਕਾ ਬਦਲਿਆ ਹੈ ਅਤੇ ਇਹ ਕਮਾਲ ਈ-ਸਿਮ ਕਾਰਡ ਕਾਰਨ ਹੋਇਆ ਹੈ। ਫਿਜੀਕਲ ਸਿਮ ਕਾਰਡ ਤਾਂ ਹੁਣ ਖ਼ਤਮ ਹੋਣ ਦੇ ਕਗਾਰ ’ਤੇ ਹੈ। ਆਉਣ ਵਾਲੇ ਸਮੇਂ ’ਚ ਸਾਫਟਵੇਅਰ ਆਧਾਰਿਤ ਈ-ਸਿਮ ਦਾ ਹੀ ਬੋਲਬਾਲਾ ਰਹਿਣ ਵਾਲਾ ਹੈ। ਫਿਲਹਾਲ ਸੈਮਸੰਗ, ਐਪਲ ਅਤੇ ਗੂਗਲ ਦੇ ਕਈ ਫੋਨ ਮੌਜੂਦ ਹਨ ਜਿਨ੍ਹਾਂ ’ਚ ਇਕ ਈ-ਸਿਮ ਦਾ ਇਸਤੇਮਾਲ ਹੋ ਰਿਹਾ ਹੈ ਅਤੇ ਦੂਜਾ ਸਿਮ ਫਿਜੀਕਲ ਹੈ ਪਰ ਜਲਦ ਹੀ ਇਹ ਸਭ ਖ਼ਤਮ ਹੋਣ ਵਾਲਾ ਹੈ। ਗੂਗਲ ਆਪਣੇ ਅਪਕਮਿੰਗ ਐਂਡਰਾਇਡ ਵਰਜ਼ਨ ਯਾਨੀ ਐਂਡਰਾਇਡ 13 ਦੇ ਨਾਲ ਇਸੇ ਤਰ੍ਹਾਂ ਦਾ ਕਮਾਲ ਕਰਨ ਵਾਲਾ ਹੈ। 

ਸਮੇਂ ਦੇ ਨਾਲ ਫੋਨ ਪਤਲੇ ਹੁੰਦੇ ਗਏ ਅਤੇ ਸਿਮਲ ਕਾਰਡ ਮਿੰਨੀ ਤੋਂ ਮਾਈਕ੍ਰੋ ਅਤੇ ਈ-ਸਿਮ ਤਕ ਪਹੁੰਚ ਗਏ। ਈ-ਸਿਮ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਡਿਊਲ ਸਿਮ ਨੂੰ ਲੈ ਕੇ ਹੈ ਪਰ ਗੂਗਲ ਇਸ ਸਮੱਸਿਆ ਦਾ ਹੱਲ ਐਂਡਰਾਇਡ 13 ਦੇ ਨਾਲ ਕਰਨ ਜਾ ਰਿਹਾ ਹੈ। ਐਂਡਰਾਇਡ ਪੁਲਸ ਦੀ ਇਕ ਰਿਪੋਰਟ ਮੁਤਾਬਕ, ਗੂਗਲ ਮਲਟੀਪਲ ਇਨੇਬਲ ਪ੍ਰੋਫਾਈਲ (MEP) ’ਤੇ ਕੰਮ ਕਰ ਰਿਹਾ ਹੈ ਜਿਸਦੀ ਮਦਦ ਨਾਲ ਇਕ ਹੀ ਈ-ਸਿਮ ਕਾਰਡ ’ਤੇ ਮਲਟੀਪਲ ਪ੍ਰੋਫਾਈਲ ਐਕਟਿਵ ਹੋ ਸਕੇਗੀ। 

ਸਿੱਧੇ ਸ਼ਬਦਾਂ ’ਚ ਕਹੀਏ ਤਾਂ MEP ਦੀ ਮਦਦ ਨਾਲ ਇਕ ਹੀ MEP ’ਤੇ ਦੋ ਕੰਪਨੀਆਂ ਦੇ ਸਿਮ ਐਕਟਿਵ ਹੋ ਸਕਦੇ ਹਨ। ਜੇਕਰ ਗੂਗਲ ਇਸ ਫੀਚਰ ਨੂੰ ਐਂਡਰਾਇਡ 13 ਦੇ ਨਾਲ ਜਾਰੀ ਕਰਦਾ ਹੈ ਤਾਂ ਤੁਸੀਂ ਇਕ ਹੀ ਫੋਨ ’ਚ ਤਿੰਨ ਸਿਮ ਕਾਰਡ ਇਕੱਠੇ ਇਸਤੇਮਾਲ ਕਰ ਸਕੋਗੇ। ਆਉਣ ਵਾਲੇ ਸਮੇਂ ’ਚ ਫਲੈਗਸ਼ਿਪ ਫੋਨ ’ਚ ਤਿੰਨ ਸਿਮ ਕਾਰਡ ਦਾ ਸਪੋਰਟ ਮਿਲ ਸਕਦਾ ਹੈ ਜਿਨ੍ਹਾਂ ’ਚ ਇਕ ਫਿਜੀਕਲ ਸਿਮ ਹੁੰਦਾ ਅਤੇ ਹੋਰ ਦੋ ਈ-ਸਿਮ ਹੋਣਗੇ। ਐਂਡਰਾਇਡ 13 ਦਾ ਬੀਟਾ ਵਰਜ਼ਨ ਇਸ ਮਹੀਨੇ ਦੇ ਅਖੀਰ ਤਕ ਰਿਲੀਜ਼ ਹੋ ਸਕਦਾ ਹੈ। ਫਾਈਨਲ ਅਪਡੇਟ ਜੁਲਾਈ ’ਚ ਜਾਰੀ ਕੀਤਾ ਜਾ ਸਕਦਾ ਹੈ। 

ਕੀ ਹੁੰਦਾ ਹੈ ਈ-ਸਿਮ
ਈ-ਸਿਮ ਦਾ ਪੂਰਾ ਨਾਂ ਐਂਬੈਡਿਡ ਸਬਸਕ੍ਰਾਈਬਰ ਆਈਡੈਂਟਿਟੀ ਮਾਡਿਊਲ (Embedded Subscriber Identity Module) ਹੁੰਦਾ ਹੈ। ਇਹ ਮੋਬਾਇਲ ਫੋਨ ’ਚ ਲੱਗਣ ਵਾਲਾ ਇਕ ਵਰਚੁਅਲ ਸਿਮ ਹੁੰਦਾ ਹੈ। ਈ-ਸਿਮ ਰਾਹੀਂ ਤੁਸੀਂ ਫੋਨ, ਮੈਸੇਜ ਸਮੇਂਸਾਰੇ ਕੰਮ ਕਰ ਸਕੋਗੇ ਪਰ ਤੁਹਾਨੂੰ ਇਸਨੂੰ ਫੋਨ ’ਚ ਲਗਾਉਣ ਦੀ ਲੋੜ ਨਹੀਂ ਹੋਵੇਗੀ। ਇਹ ਇਕ ਸਾਫਟਵੇਅਰ ਆਧਾਰਿਤ ਸਿਮ ਕਾਰਡ ਹੁੰਦਾ ਹੈ ਜਿਸਨੂੰ ਇਕ ਮੈਸੇਜ ਜਾਂ ਈ-ਮੇਲ ਰਾਹੀਂ ਐਕਟਿਵ ਕਰਨਾ ਹੁੰਦਾ ਹੈ। 


Rakesh

Content Editor

Related News