ਗੂਗਲ ਦੀ ਇਸ ਐਪ ਨਾਲ ਘਰ ਬੈਠੇ ਕਰ ਸਕੋਗੇ ਮੋਟੀ ਕਮਾਈ, ਜਾਣੋ ਕਿਵੇਂ
Tuesday, Nov 24, 2020 - 12:10 PM (IST)
ਗੈਜੇਟ ਡੈਸਕ– ਸਰਚ ਇੰਜਣ ਗੂਗਲ ਨੇ ਆਪਣੇ ਯੂਜ਼ਰਸ ਲਈ ਇਕ ਜ਼ਬਰਦਸਤ ਐਪ ਬਣਾਈ ਹੈ, ਜਿਸ ਦੀ ਮਦਦ ਨਾਲ ਤੁਸੀਂ ਘਰ ਬੈਠੇ ਮੋਬਾਇਲ ’ਤੇ ਕੁਝ ਬੇਹੱਦ ਆਸਾਨ ਸਾਵਾਲਾਂ ਦੇ ਜਵਾਬ ਦੇ ਕੇ ਪੈਸੇ ਕਮਾ ਸਕਦੇ ਹੋ। ਗੂਗਲ ਦੀ ਇਸ ਨਵੀਂ ਐਪ ਦਾ ਨਾਂ Task Mate ਹੈ। ਹਾਲਾਂਕਿ, ਇਹ ਐਪ ਫਿਲਹਾਲ ਬੀਟਾ ਯੂਜ਼ਰਸ ਲਈ ਹੈ ਯਾਨੀ ਅਜੇ ਇਸ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਜਲਦੀ ਹੀ ਇਸ ਨੂੰ ਆਉਣ ਵਾਲੇ ਦਿਨਾਂ ’ਚ ਸਾਰੇ ਯੂਜ਼ਰਸ ਲਈ ਸ਼ੁਰੂ ਕਰ ਦਿੱਤੀ ਜਾਵੇਗਾ। ਭਾਰਤ ’ਚ ਡਰੀਮ 11 ਸਮੇਤ ਅਜਿਹੀਆਂ ਢੇਰਾਂ ਐਪਸ ਹਨ ਜਿਥੇ ਯੂਜ਼ਰਸ ਪੈਸੇ ਕਮਾ ਸਕਦੇ ਹਨ ਪਰ ਟਾਸਕ ਮੇਟ ਅਜਿਹੀ ਐਪ ਹੈ ਜਿਥੇ ਯੂਜ਼ਰਸ ਕੋਲੋਂ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲਿਆ ਜਾਂਦਾ ਅਤੇ ਉਹ ਕੇ.ਬੀ.ਸੀ. ਦੀ ਤਰ੍ਹਾਂ ਕੁਝ ਸਵਾਲਾਂ ਦਾ ਜਵਾਬ ਦੇ ਕੇ ਪੈਸੇ ਕਮਾ ਸਕਦੇ ਹਨ।
ਇਹ ਵੀ ਪੜ੍ਹੋ– ਸਾਵਧਾਨ! ਸ਼ਾਓਮੀ ਦਾ ਨਵਾਂ ਪ੍ਰੋਡਕਟ ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕੀ ਕਰਨਾ ਹੋਵੇਗਾ?
9to5Google ਤੋਂ Reddit ਨੂੰ ਮਿਲੀ ਜਾਣਕਾਰੀ ਮੁਤਾਬਕ, ਗੂਗਲ ਐਪ ਟਾਸਕ ਮੇਟ ਦੇ ਟਾਸਕ ਬੇਹੱਦ ਆਸਾਨ ਹੋਣਗੇ, ਜਿਨ੍ਹਾਂ ਨੂੰ Sitting ਜਾਂ Field ਵਰਗੀ ਕੈਟਾਗਰੀ ’ਚ ਵੰਡ ਸਕਦੇ ਹੋ ਅਤੇ ਇਸ ਦੇ ਸੋਰਸ ਦੁਨੀਆ ਭਰ ਦੇ ਕਾਰੋਬਾਰ ਹੁੰਦੇ ਹਨ। ਟਾਸਕ ਦੀ ਗੱਲ ਕਰੀਏ ਤਾਂ ਸੀਟਿੰਗ ਟਾਸਕ ’ਚ transcribing, recording spoken sentences ਦੇ ਨਾਲ ਹੀ ਅੰਗਰੇਜੀ ਤੋਂ ਯੂਜ਼ਰ ਨੂੰ ਸਥਾਨਕ ਭਾਸ਼ਾ ’ਚ ਟ੍ਰਾਂਸਲੇਟ ਕਰਨਾ ਹੁੰਦਾ ਹੈ। ਉਥੇ ਹੀ ਫੀਲਡ ਟਾਸਕ ’ਚ ਯੂਜ਼ਰ ਨੂੰ ਦੁਕਾਨ ਦੇ ਅਗਲੇ ਹਿੱਸੇ ਦੀ ਤਸਵੀਰ ਲੈਣ ਦੇ ਨਾਲ ਹੀ ਮੈਪਿੰਗ ਡਿਟੇਲਸ ਸੁਧਾਰਣਾ ਹੋ ਸਕਦਾ ਹੈ।
ਇਹ ਵੀ ਪੜ੍ਹੋ– ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 15 ਅਪਡੇਟ, ਵੇਖੋ ਪੂਰੀ ਲਿਸਟ
ਐਪ ’ਤੇ ਸਾਰੀ ਜਾਣਕਾਰੀ
ਗੂਗਲ ਟੈਸਕ ਮੇਟ ਐਪ ’ਚ ਯੂਜ਼ਰਸ ਪਤਾ ਲਗਾ ਸਕਣਗੇ ਕਿ ਉਹ ਟਾਸਕ ’ਚ ਕਿਸ ਲੈਵਲ ’ਤੇ ਹਨ ਜਾਂ ਫਿਰ ਉਨ੍ਹਾਂ ਨੇ ਕਿੰਨੇ ਟਾਸਕ ਪੂਰੇ ਕਰ ਲਏ ਹਨ ਅਤੇ ਕਿੰਨੇ ਟਾਸਕ ਸਹੀ ਰਹੇ। ਨਾਲ ਹੀ ਇਹ ਵੀ ਪਤਾ ਲਗਾ ਸਕੋਗੇ ਕਿ ਹੁਣ ਤਕ ਕਿੰਨੇ ਪੈਸੇ ਕਮਾ ਲਏ ਗਏ ਹਨ। ਇਸ ਐਪ ਦੀ ਵਧੀਆ ਗੱਲ ਇਹ ਹੈ ਕਿ ਯੂਜ਼ਰਸ ਕਿਤੋਂ ਵੀ ਟਾਸਕ ਪੂਰਾ ਕਰ ਸਕਣਗੇ।
ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ
ਇੰਝ ਕਢਵਾ ਸਕੋਗੇ ਪੈਸੇ
ਟਾਸਕ ਜਿੱਤਣ ’ਤੇ ਯੂਜ਼ਰਸ ਆਪਣੀ ਕਰੰਸੀ ’ਚ ਪੈਸੇ ਲੈ ਸਕਦੇ ਹਨ। ਯਾਨੀ ਜੇਕਰ ਕੋਈ ਭਾਰਤੀ ਟਾਸਕ ਜਿੱਤਦਾ ਹੈ ਤਾਂ ਉਹ ਰੁਪਏ ’ਚ ਆਪਣੇ ਪੈਸੇ ਮੰਗਵਾ ਸਕਦਾ ਹੈ। ਇਸ ਲਈ ਯੂਜ਼ਰ ਨੂੰ ਈ-ਵਾਲੇਟ ਅਤੇ ਅਕਾਊਂਟ ਨੰਬਰ ਪੇਮੈਂਟ ਪਾਰਟਨਰ ਨਾਲ ਰਜਿਸਟਰ ਕਰਨਾ ਹੋਵੇਗਾ। ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਯੂਜ਼ਰਸ ਜਿੱਤੇ ਹੋਏ ਪੈਸੇ ਆਊਟ ’ਤੇ ਕਲਿੱਕ ਕਰਕੇ ਕਢਵਾ ਸਕਦੇ ਹਨ।
ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ