ਕੁਝ ਹੀ ਦਿਨਾਂ ''ਚ ਬਦਲ ਜਾਵੇਗਾ ਗੂਗਲ, ਆ ਰਹੀ ਹੈ ਨਵੀਂ ਸਰਚ ਬਾਰ
Thursday, Sep 06, 2018 - 12:08 PM (IST)

ਜਲੰਧਰ— ਗੂਗਲ ਆਪਣੇ ਸਰਚ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ-ਨਵੇਂ ਪ੍ਰਯੋਗ ਕਰਦੀ ਰਹਿੰਦੀ ਹੈ। ਕਾਫੀ ਸਮੇਂ ਤੋਂ ਗੂਗਲ ਆਪਣੀ ਐਪ ਅਤੇ ਸਰਵਿਸਿਜ਼ 'ਚ ਮਟੀਰੀਅਲ ਡਿਜ਼ਾਈਨ ਇੰਟੀਗ੍ਰੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਂਡਰਾਇਡ 'ਤੇ 'ਗੂਗਲ ਸਰਚ' ਦੀ ਟੈਸਟਿੰਗ ਪਹਿਲਾਂ ਹੀ ਦੇਖੀ ਜਾ ਚੁੱਕੀ ਹੈ ਅਤੇ ਹੁਣ ਇਸ ਨੂੰ ਡੈਕਸਟਾਪ 'ਤੇ ਵੀ ਟੈਸਟ ਕੀਤਾ ਜਾ ਰਿਹਾ ਹੈ। 9to5Google ਦੀ ਰਿਪੋਰਟ ਮੁਤਾਬਕ ਡੈਸਕਟਾਪ 'ਤੇ ਗੂਗਲ ਦੀ ਨਵੀਂ ਸਰਚ ਬਾਰ ਹੁਣ 2 ਨਵੇਂ ਬਦਲਾਵਾਂ ਨਾਲ ਦਿਖਾਈ ਦੇਵੇਗੀ। ਇਹ ਬਦਲਾਅ ਸਰਚ ਕਰਨ ਦੇ ਤਰੀਕਿਆਂ 'ਚ ਨਹੀਂ ਸਗੋਂ ਸਰਚ ਬਾਰ ਦੇ ਡਿਜ਼ਾਈਨ 'ਚ ਨਜ਼ਰ ਆਉਣਗੇ। ਹੁਣ ਸਰਚ ਬਾਰ ਦੇ ਚਾਰੇ ਕੋਨੇ ਰਾਊਂਡ ਸ਼ੇਪ 'ਚ ਨਜ਼ਰ ਆਉਣਗੇ। ਇੰਨਾ ਹੀ ਨਹੀਂ ਸਰਚ ਡਰਾਪ ਡਾਊਨ ਹੋਣ 'ਤੇ ਵੀ ਇਹੀ ਆਕਾਰ ਨਜ਼ਰ ਆਏਗਾ।
ਇਹ ਸਰਚ ਬਾਰ ਹੁਣ ਹਲਕੀ ਆਊਟਲਾਈਨ ਦੇ ਨਾਲ ਫਲੈਟ ਲੁੱਕ 'ਚ ਨਜ਼ਰ ਆਏਗੀ। ਨਾਲ ਹੀ ਕੋਈ ਸ਼ੈਡੋ ਨਹੀਂ ਹੋਵੇਗੀ ਜੋ ਕਿ ਫਿਲਹਾਲ ਨਜ਼ਰ ਆਉਂਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਰਿਜਲਟ ਨੂੰ ਸਕਰੋਲ ਡਾਊਨ ਕਰਨ 'ਤੇ ਵੀ ਨਵੀਂ ਸਰਚ ਬਾਰ ਸਕਰੀਨ ਦੇ ਟਾਪ 'ਤੇ ਹੀ ਰਹੇਗੀ। ਇਸ ਨਵੇਂ ਸ਼ੇਪ 'ਚ ਗੂਗਲ ਦਾ ਲੋਗੋ ਸ਼ਾਮਲ ਹੋਵੇਗਾ। ਇਸ ਦਾ ਮਕਸਦ ਯੂਜ਼ਰਸ ਦੇ ਸਮੇਂ ਨੂੰ ਬਚਾਏਗਾ ਜੋ ਕਿ ਉਹ ਸਕਰੋਲ ਅਪ ਅਤੇ ਦੂਜੇ ਕੰਟੈਂਟ ਨੂੰ ਲੱਭਣ 'ਚ ਇਸਤੇਮਾਲ ਕਰਦੇ ਹਨ।
ਹਾਲਾਂਕਿ, ਗੂਗਲ ਨੇ ਇਸ ਡਿਜ਼ਾਈਨ ਨੂੰ ਅਜੇ ਫਾਈਨਲਾਈਜ਼ ਨਹੀਂ ਕੀਤਾ ਹੈ ਕਿਉਂਕਿ ਇਸ ਦਾ ਗੋਲਾਕਾਰ ਡਿਜ਼ਾਈਨ ਸਾਈਨ-ਇੰਨ ਬਾਕਸ, ਨਿਊਜ਼ ਆਰਟਿਕਲ ਬਾਕਸ, ਟਵੀਟਸ ਅਤੇ ਸੈਟਿੰਗ ਆਪਸ਼ਨ ਵਰਗੇ ਹੋਰ ਫੀਚਰਸ ਦੇ ਅਨੁਰੂਪ ਨਹੀਂ ਹੈ।