ਗੂਗਲ ਨੇ ਬੰਦ ਕੀਤਾ ਇਹ ਪ੍ਰਸਿੱਧ ਫੀਚਰ, 4 ਸਾਲ ਪਹਿਲਾਂ ਹੋਈ ਸੀ ਲਾਂਚਿੰਗ

04/17/2022 12:24:29 PM

ਗੈਜੇਟ ਡੈਸਕ– ਗੂਗਲ ਵੱਲੋਂ ਯੂਜ਼ਰਸ ਦੀ ਸੁਵਿਧਾ ਲਈ ਨਵੇਂ-ਨਵੇਂ ਫੀਚਰਜ਼ ਨੂੰ ਰੋਲਆਊਟ ਕੀਤਾ ਜਾਂਦਾ ਹੈ। ਨਾਲ ਹੀ ਗੈਰ-ਜ਼ਰੂਰੀ ਫੀਚਰਜ਼ ਨੂੰ ਗੂਗਲ ਵੱਲੋਂ ਬੰਦ ਕਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇਕ ਫੀਚਰ ਹੈ ਗੂਗਲ ਸਨੈਪਸ਼ੋਟ। ਗੂਗਲ ਨੇ ਆਪਣੇ ਪ੍ਰਸਿੱਧ ਫੀਚਰ ਗੂਗਲ ਸਨੈਪਸ਼ੋਟ ਨੂੰ ਬੰਦ ਕਰ ਦਿੱਤਾ ਹੈ। ਇਸ ਫੀਚਰ ਨੂੰ ਗੂਗਲ ਨੇ ਕਰੀਬ 4 ਸਾਲ ਪਹਿਲਾਂ 2018 ’ਚ ਪੇਸ਼ ਕੀਤਾ ਸੀ। ਜਿਸਨੂੰ ਫਿਲਹਾਲ ਐਂਡਰਾਇਡ ਸਮਾਰਟਫੋਨ ਤੋਂ ਹਟਾ ਦਿੱਤਾ ਗਿਆ ਹੈ। 9to5Google ਰਿਪੋਰਟ ਮੁਤਾਬਕ, ਗੂਗਲ ਸਨੈਪਸ਼ੋਟ ਫੀਚਰ ਕਾਫੀ ਯੂਜ਼ਫੁਲ ਸੀ ਪਰ ਇਸ ਫੀਚਰ ਬਾਰੇ ਲੋਕਾਂ ਨੂੰ ਬੇਹੱਦ ਘੱਟ ਜਾਣਕਾਰੀ ਸੀ। ਅਜਿਹੇ ’ਚ ਕੰਪਨੀ ਨੇ ਇਸ ਫੀਚਰ ਨੂੰ ਹਟਾ ਦਿੱਤਾ ਹੈ।

ਕਿਵੇਂ ਕੰਮ ਕਰਦਾ ਸੀ ਗੂਗਲ ਸਨੈਪਸ਼ੋਟ
ਗੂਗਲ ਸਨੈਪਸ਼ੋਟ ਫੀਚਰ ਤੁਹਾਡੇ ਗੂਗਲ ਅਸਿਸਟੈਂਟ ਸਕਰੀਨ ’ਤੇ ਇਨਬਾਕਸ ਦੀ ਤਰ੍ਹਾਂ ਨਜ਼ਰ ਆਉਂਦਾ ਸੀ। ਇਸ ’ਤੇ ਕਲਿੱਕ ਕਰਦੇ ਯੂਜ਼ਰਸ ਰੀਅਰ ਟਾਈਮ ਇਨਫਾਰਮੇਸ਼ਨ ਜਿਵੇਂ ਮੌਸਮ ਅਤੇ ਟ੍ਰੈਫਿਕ ਨਾਲ ਜੁੜੀ ਜਾਣਕਾਰੀ ਹਾਸਿਲ ਕਰ ਸਕਦੇ ਸਨ। ਗੂਗਲ ਸਨੈਪਸ਼ੋਟ ਫੀਚਰ ਦੀ ਮਦਦ ਨਾਲ ਸਿੰਗਲ ਕਲਿੱਕ ਕਰਕੇ ਜਾਣਕਾਰੀ ਮਿਲਦੀ ਸੀ। ਇਸ ਵਿਚ ਸਕ੍ਰੋਲੇਬਲ ਇੰਟਰਫੇਸ ਰਾਹੀਂ ਜਾਣਕਾਰੀ ਨੂੰ ਐਕਸੈੱਸ ਕੀਤਾ ਜਾ ਸਕਦਾ ਸੀ। ਇਹ ਫੀਚਰ ਗੂਗਲ ਦੇ ਡਿਸਕਵਰ ਪੇਜ ’ਤੇ ਮਿਲਦਾ ਸੀ।

ਅਪ੍ਰੈਲ ਤੋਂ ਬਾਅਦ ਨਹੀਂ ਮਿਲੇਗਾ ਗੂਗਲ ਸਨੈਪਸ਼ੋਟ ਫੀਚਰ
ਰਿਪੋਰਟ ਮੁਤਾਬਕ, ਇਸ ਸਾਲ ਅਪ੍ਰੈਲ ਤੋਂ ਬਾਅਦ ਸਮਾਰਟਫੋਨ ’ਚ ਗੂਗਲ ਸਨੈਪਸ਼ੋਟ ਦਾ ਸਪੋਰਟ ਮਿਲਣਾ ਬੰਦ ਹੋ ਜਾਵੇਗਾ। ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ’ਚ ਗੂਗਲ ਨੇ ਇੰਨ-ਐਪ ਨੋਟੀਫਿਕੇਸ਼ਨ ਜਾਰੀ ਕਰਕੇ ਯੂਜ਼ਰਸ ਨੂੰ ਜਾਣਕਾਰੀ ਦਿੱਤੀ ਸੀ ਕਿ ਜਲਦ ਤੁਹਾਡਾ ਸਨੈਪਸ਼ੋਟ ਫੀਚਰ ਬੰਦ ਹੋਣ ਜਾ ਰਿਹਾ ਹੈ। ਹਾਲਾਂਕਿ, ਉਸ ਸਮੇਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਕਿਸ ਤਾਰੀਖ ਤਕ ਗੂਗਲ ਸਨੈਪਸ਼ੋਟ ਫੀਚਰ ਨੂੰ ਬੰਦ ਕੀਤਾ ਜਾਵੇਗਾ। ਹਾਲਾਂਕਿ, ਹੁਣ ਕਈ ਵੈੱਬਸਾਈਟਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਗੂਗਲ ਸਨੈਪਸ਼ੋਟ ਫੀਚਰ ਨੂੰ ਬੰਦ ਕੀਤਾ ਜਾ ਰਿਹਾ ਹੈ


Rakesh

Content Editor

Related News