ਗੂਗਲ ''ਚ ਵੀਡੀਓ ਸਰਚ ਲਈ ਆਇਆ ਇਹ ਖਾਸ ਫੀਚਰ

Sunday, Aug 20, 2017 - 06:45 PM (IST)

ਗੂਗਲ ''ਚ ਵੀਡੀਓ ਸਰਚ ਲਈ ਆਇਆ ਇਹ ਖਾਸ ਫੀਚਰ

ਜਲੰਧਰ- ਸਰਚ ਇੰਜਣ ਦਿੱਗਜ ਗੂਗਲ ਨੇ ਇਕ ਮੇਜਰ ਅਪਡੇਟ 'ਚ ਆਪਣੇ ਮੋਬਾਇਲ ਸਰਚ ਰਿਜ਼ਲਟਸ 'ਚ 6 ਸਕਿੰਟ ਦਾ ਵੀਡੀਓ ਪ੍ਰੀਵਿਊ ਜੋੜਿਆ ਹੈ। ਇਸ ਵਿਚ ਗੂਗਲ ਆਪਣੀ ਮਸ਼ੀਨ ਲਰਨਿੰਗ ਸਮਰੱਥਾ ਦੀ ਵਰਤੋਂ ਕਰਕੇ ਇਹ ਵਿਸ਼ਲੇਸ਼ਣ ਕਰੇਗੀ ਕਿ ਪੂਰੀ ਵੀਡੀਓ 'ਚੋਂ ਕਿਹੜੀ 6 ਸਕਿੰਟ ਦਾ ਹਿੱਸਾ ਪ੍ਰੀਵਿਊ 'ਚ ਦਿਸੇਗਾ। 
ਇਸ ਅਪਡੇਟ ਤੋਂ ਬਾਅਦ ਐਂਡਰਾਇਡ ਦੀ ਗੂਗਲ ਐਪ ਜਾਂ ਕ੍ਰੋਮ ਬ੍ਰਾਊਜ਼ ਹਰ ਵੀਡੀਓ ਦਾ ਥੋੜ੍ਹਾ ਜਿਹਾ ਪ੍ਰੀਵਿਊ ਦਿਖਾਏਗਾ। ਗੂਗਲ ਦੇ ਇਸ ਪ੍ਰੋਡਕਟ ਪ੍ਰਾਜੈੱਕਟ ਦੇ ਨਿਰਦੇਸ਼ਕ ਐਮਿਲੀ ਮੋਕਸਲੇ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਰਚ 'ਚ ਵੈੱਬ 'ਤੇ ਮੌਜੂਦ ਕਿਸੇ ਵੀ ਵੀਡੀਓ ਨੂੰ ਦਿਖਾਇਆ ਜਾ ਸਕਦਾ ਹੈ, ਹਾਲਾਂਕਿ ਕੁਝ ਲੇਟੈਸਟ ਵੀਡੀਓ ਗੂਗਲ ਦੇ ਇਸ ਪ੍ਰੀਵਿਊ 'ਚ ਸ਼ਾਮਲ ਨਹੀਂ ਹੋ ਸਕਦੇ ਹਨ ਕਿਉਂਕਿ ਗੂਗਲ ਦੇ ਸਰਵਰ ਨੂੰ ਪ੍ਰੀਵਿਊ ਤਿਆਰ ਕਰਨ 'ਚ ਥੋੜ੍ਹਾ ਸਮਾਂ ਲੱਗੇਗਾ। 
ਇਹ ਵੀਡੀਓ ਬਾਏ ਡਿਫਾਲਟ ਸਿਰਫ ਵਾਈ-ਫਾਈ ਨਾਲ ਕੁਨੈਕਸ਼ਨ ਦੌਰਾਨ ਹੀ ਦਿਸੇਗਾ ਅਤੇ ਯੂਜ਼ਰ ਇਸ ਸੈਟਿੰਗ ਦੀ ਗੂਗਲ ਐਪ ਜਾਂ ਗੂਗਲ ਕ੍ਰੋਮ 'ਚ ਜਾ ਕੇ ਕਿਸੇ ਵੀ ਸਮੇਂ ਬਦਲ ਸਕਦੇ ਹਨ। ਜੇਕਰ ਉਹ ਵੀਡੀਓ ਨਾਲ ਆਪਣੇ ਮੋਬਾਇਲ ਡਾਟਾ ਦੀ ਖਪਤ ਨਹੀਂ ਕਰਨਾ ਚਾਹੁੰਦੇ ਹੋ ਤਾਂ ਸੈਟਿੰਗ 'ਚ ਇਸ ਦਾ ਵੀ ਵਿਕਲਪ ਮਿਲੇਗਾ।


Related News