ਗੂਗਲ ਦਾ ਇਹ ਐਪ ਹੁਣ Apple Watch ''ਤੇ ਵੀ ਕਰੇਗਾ ਕੰਮ
Wednesday, Dec 02, 2015 - 10:40 AM (IST)

ਜਲੰਧਰ : ਹੈਂਗਆਊਟਸ ਜੋ ਗੂਗਲ ਦਾ ਇਕ ਮਸ਼ਹੂਰ ਇਨਸਟੈਂਟ ਮੈਸੇਜਿੰਗ ਐਪ ਹੈ। ਇਹ ਐਪ ਹੁਣ ਐਪਲ ਵਾਚ ''ਤੇ ਵੀ ਕੰਮ ਕਰੇਗੀ। ਤੁਸੀਂ ਇਸ ''ਚ ਸਿਧੇ ਤੌਰ ''ਤੇ ਟਾਈਪ ਤਾਂ ਨਹੀਂ ਕਰ ਸਕੋਗੇ ਪਰ ਇਸ ''ਚ ਪਹਿਲਾਂ ਤੋਂ ਲਿਖੇ ਹੋਏ ਮੈਸੇਜਿਜ਼ ਨਾਲ ਤੁਸੀਂ ਰਿਪਲਾਈ ਕਰ ਸਕਦੇ ਹੋ।
ਵੁਆਇਸ ਡਿਕਟੇਸ਼ਨ ਫੀਚਰ ਵੀ ਟਾਈਪਿੰਗ ਲਈ ਤੁਹਾਡੇ ਕੰਮ ਆ ਸਕਦਾ ਹੈ । ਹਾਲਾਂਕਿ ਇਸ ਐਪ ਲਈ ਤੁਹਾਨੂੰ ਆਪਣਾ ਐਪਲ ਗੇਅਰ ਅਪਡੇਟ ਕਰਨਾ ਹੋਵੇਗਾ।