ਕੀ ਤੁਸੀਂ ਡਾਊਨਲੋਡ ਕੀਤੀ ਹੈ ਗੂਗਲ ਦੀ ਨਵੀਂ ਵੀਡੀਓ ਕਾਲਿੰਗ ਐਪ?
Tuesday, Aug 16, 2016 - 01:04 PM (IST)

ਜਲੰਧਰ- ਕੁੱਝ ਸਮਾਂ ਪਹਿਲਾਂ ਗੂਗਲ ਵੱਲੋਂ ਆਪਣੇ ਹੈਂਗਆਊਟ ਐਪ ''ਚ ਇਕ ਵੀਡੀਓ ਫੀਚਰ ਐਡ ਕੀਤਾ ਗਿਆ ਸੀ। ਵੀਡੀਓ ਫੀਚਰਸ ਵੱਲ ਧਿਆਨ ਦਿੰਦੇ ਹੋਏ ਹੁਣ ਗੂਗਲ ਵੱਲੋਂ ਆਈ/ਓ ਕਾਨਫਰੰਸ ਦੌਰਾਨ "ਡੂਓ" (Duo) ਐਪ ਬਾਰੇ ਦੱਸਿਆ ਗਿਆ ਸੀ ਜਿਸ ਨੂੰ ਹੁਣ ਆਈ.ਓ.ਐੱਸ. ਅਤੇ ਐਂਡ੍ਰਾਇਡ ਲਈ ਐਪ ਵਜੋਂ ਲਾਂਚ ਕਰ ਦਿੱਤਾ ਗਿਆ ਹੈ। ਡੂਓ ਇਕ ਫ੍ਰੀ ਵੀਡੀਓ ਕਾਲਿੰਗ ਐਪ ਪਲੈਟਫਾਰਮ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰਜ਼ ਕਿਸੇ ਨਾਲ ਵੀ ਵਨ-ਆਨ-ਵਨ ਵੀਡੀਓ ਕਾਲ ਕਰ ਸਕਦੇ ਹਨ।
ਡੂਓੂ ਐਪ ਬਾਕੀ ਵੀਡੀਓ ਚੈਟਿੰਗ ਐਪਸ ਨਾਲੋਂ ਕੋਈ ਜ਼ਿਆਦਾ ਵੱਖਰੀ ਨਹੀਂ ਹੈ ਪਰ ਗੂਗਲ ਵੱਲੋਂ ਇਸ ਐਪ ਦੁਆਰਾ ਕਾਲ ਰਿਸੀਵ ਕਰਨ ਤੋਂ ਪਹਿਲਾਂ ਅਗਲੇ ਵਿਅਕਤੀ ਦੀ ਲਾਈਵ ਵੀਡੀਓ ਦਿਖਾਈ ਜਾਵੇਗੀ ਜਿਸ ਵੱਲੋਂ ਕਾਲ ਕੀਤੀ ਜਾ ਰਹੀ ਹੈ। ਇਸ ਫੀਚਰ ਨੂੰ ਗੂਗਲ ਵੱਲੋਂ "ਨਾਕ-ਨਾਕ" (Knock-Knock) ਦਾ ਨਾਂ ਦਿੱਤਾ ਗਿਆ ਹੈ। ਵੀਡੀਓ ਕਾਲ ਲਈ ਇਸ ਐਪ ''ਚ ਸਿਰਫ ਅਗਲੇ ਵਿਅਕਤੀ ਦੇ ਮੋਬਾਇਲ ਨੰਬਰ ਦੀ ਹੀ ਲੋੜ ਹੁੰਦੀ ਹੈ ਹਾਲਾਂਕਿ ਬਾਕੀ ਐਪਸ ਲਈ ਦੋਨਾਂ ਯੂਜ਼ਰਜ਼ ਵੱਲੋਂ ਅਕਾਊਂਟ ਨੂੰ ਲਾਗ-ਇਨ ਕਰਨ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਗੂਗਲ ਹੋਰ ਵੀ ਕਈ ਐਪਸ ਨੂੰ ਜਲਦ ਹੀ ਪੇਸ਼ ਕਰੇਗੀ।