Google ਦੇ ਨਵੇ ਪਿਕਸਲ ਫੋਨ ''ਚ ਹੋਵੇਗਾ ਸਨੈਪਡ੍ਰੈਗਨ 835 ਪ੍ਰੋਸੈਸਰ!
Wednesday, Apr 26, 2017 - 10:28 AM (IST)

ਜਲੰਧਰ-Google ਇਸ ਸਾਲ ਤਿੰਨ ਨਵੇਂ ਸਮਾਰਟਫੋਨ ਲਾਂਚ ਕਰ ਸਕਦਾ ਹੈ। ਕੰਪਨੀ ਇਸ ਸਮਾਰਟਫੋਨ ਨੂੰ ਪਿਕਸਲ ਸੀਰੀਜ ਦੇ ਤਹਿਤ ਹੀ ਲਾਂਚ ਕਰੇਗੀ। ਹਾਲਾਂਕਿ ਇਨ੍ਹਾਂ ਸਮਾਰਟਫੋਨ ਦੇ ਬਾਰੇ ''ਚ ਅਧਿਕਾਰਿਕ ਤੌਰ ''ਤੇ ਕੋਈ ਸੂਚਨਾ ਆਉਣੀ ਬਾਕੀ ਹੈ। ਹੁਣ ਤੱਕ ਮਿਲੀ ਜਾਣਕਾਰੀ ''ਤੇ ਵਿਚਾਰ ਕਰੀਏ ਤਾਂ Google ਦੇ ਨਵੇਂ ਸਮਾਰਟਫੋਨ ਦੇ ਨਾਮ ਪਿਕਸਲ 2, ਪਿਕਸਲ ਐਕਸਐੱਲ 2 ਗੂਗਲ ਦੇ ਪਿਛਲੇ ਸਮਾਰਟਫੋਨ ਦੇ ਅਪਗ੍ਰੇਡਡ ਅਵਤਾਰ ਹੋਣਗੇ ਜਦਕਿ ਪਿਕਸਲ 3 ਇਕ ਸਰਪ੍ਰਾਇਜ ਹੋਵੇਗਾ। ਇਹ ਫੋਨ ਸਪੈਸ਼ਲ ਐਡੀਸ਼ਨ ਹੋ ਸਕਦਾ ਹੈ।
ਰਿਪੋਰਟ ਦੇ ਮੁਤਾਬਿਕ Google ਆਪਣੇ ਇਨ੍ਹਾਂ ਸਮਾਰਟਫੋਨ ''ਚ ਸਨੈਪਡ੍ਰੈਗਨ 835 ਪ੍ਰੋਸੈਸਰ ਦਾ ਇਸਤੇਮਾਲ ਕਰੇਗਾ। ਪਿਛਲੇ ਸਾਲ ਲਾਂਚ ਹੋਏ ਪਿਕਸਲ ਅਤੇ ਪਿਕਸਲ ਐਕਸਐੱਲ ''ਚ ਕਵਾਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ ਮੌਜ਼ੂਦ ਹੈ।Google ਦੇ ਇਨ੍ਹਾਂ ਨਵੇਂ ਸਮਾਰਟਫੋਨ ਦਾ ਸਿੱਧਾ ਮੁਕਾਬਲਾ ਗੈਲੇਕਸੀ ਐੱਸ. 8 ਅਤੇ ਐੱਸ 8 ਪਲੱਸ, ਸ਼ੋਮੀ ਐੱਸ. ਆਈ. 6 ਅਤੇ ਵਨਪਲੱਸ 5 ''ਚ ਹੋਵੇਗਾ। ਇਨ੍ਹਾਂ ਸਾਰੇ ਸਮਾਰਟਫੋਨ ''ਚ ਸਨੈਪਡ੍ਰੈਗਨ 835 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ।
ਨਵੇਂ ਪਿਕਸਲ ਸਮਾਰਟਫੋਨ ਦੀ ਬਾਡੀ ''ਚ ਵੀ ਬਦਲਾਅ ਕੀਤਾ ਜਾਵੇਗਾ। ਗੂਗਲ ਦੇ ਇਹ ਸਾਰੇ ਸਮਾਰਟਫੋਨ ਵਾਟਰਪਰੂਫ ਹੋਣਗੇ ਅਤੇ ਇਨ੍ਹਾਂ ਮੇਟੈਲਿਕ ਫਿਨਸ਼ਿੰਗ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ। ਪਿਕਸਲ 3 ''ਚ ਕੰਪਨੀ ਹੋਰ ਦੋ ਸਮਾਰਟਫੋਨ ਦੀ ਤੁਲਨਾ ''ਚ ਵੱਡੀ ਸਕਰੀਨ ਦੇਵੇਗੀ। ਇਸ ਸਮਾਰਟਫੋਨ ਦੀ ਕੀਮਤ ਦੇ ਬਾਰੇ ''ਚ ਹੁਣ ਤੱਕ ਕੋਈ ਜਾਣਕਾਰੀ ਜਾਂ ਖਬਰ ਨਹੀਂ ਹੈ। ਪਰ ਸਮਾਰਟਫੋਨ ਦੀ ਕੀਮਤ ਬਹੁਤ ਜਿਆਦਾ ਹੋਣ ਵਾਲੀ ਹੈ।